Fact Check: ਰੇਤ ਮਾਫੀਆ ਨੂੰ ਫੜ੍ਹ ਰਹੀ ਪੁਲਿਸ ਦਾ ਇਹ ਵੀਡੀਓ ਹਾਲੀਆ ਨਹੀਂ ਜਨਵਰੀ 2021 ਦਾ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਿਹਾ ਮਾਮਲਾ ਹਾਲੀਆ ਨਹੀਂ ਬਲਕਿ ਜਨਵਰੀ 2021 ਦਾ ਉੱਤਰਾਖੰਡ ਦਾ ਹੈ। ਹੁਣ ਉੱਤਰਾਂਖੰਡ ਦੇ ਪੁਰਾਣੇ ਵੀਡੀਓ ਨੂੰ ਮੁੜ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Fact Check: Video Of Police Catching Sand Mafia Is Old

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇੱਕ ਕਾਰ ਅਤੇ ਟ੍ਰੈਕਟਰ ਵਿਚਕਾਰ ਭੱਜ-ਦੌੜ ਵੇਖੀ ਜਾ ਸਕਦੀ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਹਾਲੀਆ ਹੈ ਅਤੇ ਵੀਡੀਓ ਵਿਚ ਪੁਲਿਸ ਰੇਤ ਮਾਫੀਆ ਨੂੰ ਫੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਮਾਮਲਾ ਹਾਲੀਆ ਨਹੀਂ ਬਲਕਿ ਜਨਵਰੀ 2021 ਦਾ ਉੱਤਰਾਖੰਡ ਦਾ ਹੈ। ਹੁਣ ਉੱਤਰਾਂਖੰਡ ਦੇ ਪੁਰਾਣੇ ਵੀਡੀਓ ਨੂੰ ਮੁੜ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ Scroll Punjab ਨੇ 26 ਅਪ੍ਰੈਲ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਰੇਤਾ ਚੋਰਾਂ ਨੂੰ ਫੜ੍ਹਨ ਲਈ ਅਫਸਰ ਨੇ ਦਰਿਆ 'ਚ ਪਾ ਲਈ ਗੱਡੀ, ਟ੍ਰੈਕਟਰ ਨੂੰ ਪਾਈਆਂ ਘੁੰਮਣਘੇਰੀਆਂ ਪੰਜਾਬ ਨੂੰ ਅਜਿਹੇ ਅਫਸਰਾਂ ਦੀ ਲੋੜ"

ਦੱਸ ਦਈਏ ਕਿ ਕੁਝ ਸਮੇਂ ਬਾਅਦ ਉਨ੍ਹਾਂ ਵੱਲੋਂ ਇਹ ਪੋਸਟ ਡਿਲੀਟ ਕਰ ਦਿੱਤਾ ਗਿਆ ਸੀ। ਇਹ ਪੋਸਟ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਵਾਇਰਲ ਵੀਡੀਓ ਹਾਲੀਆ ਨਹੀਂ ਜਨਵਰੀ 2021 ਦਾ ਹੈ

ਸਾਨੂੰ ਮਾਮਲੇ ਨੂੰ ਲੈ ਕੇ ਕਈ ਪੁਰਾਣੀਆਂ ਖਬਰਾਂ ਮਿਲੀਆਂ। ਸਭਤੋਂ ਪੁਰਾਣੇ ਖਬਰਾਂ ਦੇ ਲਿੰਕ ਸਾਨੂੰ ਜਨਵਰੀ 2021 ਦੇ ਮਿਲੇ। ਕਿਸੇ ਖਬਰ ਵਿਚ ਵੀਡੀਓ ਨੂੰ ਮੱਧ ਪ੍ਰਦੇਸ਼ ਦਾ ਦੱਸਿਆ ਗਿਆ ਅਤੇ ਕਿਸੇ ਵਿਚ ਉੱਤਰਾਖੰਡ ਦਾ। 

ਵੀਡੀਓ ਮੱਧ ਪ੍ਰਦੇਸ਼ ਦਾ ਹੈ? ਨਹੀਂ 

ਸਾਨੂੰ ਮਾਮਲੇ ਨੂੰ ਲੈ ਕੇ 24 ਜਨਵਰੀ 2021 ਨੂੰ ਪ੍ਰਕਾਸ਼ਿਤ ਨਵਭਾਰਤ ਟਾਇਮਸ ਦੀ ਇੱਕ ਖਬਰ ਮਿਲੀ। ਖਬਰ ਵਿਚ ਦੱਸਿਆ ਗਿਆ ਕਿ ਵੀਡੀਓ ਨੂੰ ਮੱਧ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਹੈ ਪਰ ਪੁਲਿਸ ਨੇ ਇਹ ਦਾਅਵਾ ਖਾਰਿਜ਼ ਕੀਤਾ ਹੈ। 

ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਕੀ ਇਹ ਵੀਡੀਓ ਉੱਤਰਾਖੰਡ ਦਾ ਹੈ?

ਸਾਨੂੰ ਮਾਮਲੇ ਨੂੰ ਲੈ ਕੇ ਲੈ ਕੇ ਅਮਰ ਉਜਾਲਾ ਦੀ 22 ਜਨਵਰੀ 2021 ਨੂੰ ਪ੍ਰਕਾਸ਼ਿਤ ਵੀਡੀਓ ਰਿਪੋਰਟ ਮਿਲਦੀ ਹੈ ਜਿਸਦੇ ਵਿਚ ਇਸਨੂੰ ਉੱਤਰਾਖੰਡ ਦੇ ਬਾਜਪੁਰ ਦਾ ਦੱਸਿਆ ਗਿਆ। 

ਹੋਰ ਸਰਚ ਕਰਨ 'ਤੇ ਸਾਨੂੰ ਇੱਕ Fact Check ਰਿਪੋਰਟ ਮਿਲਦੀ ਹੈ ਜਿਸਦੇ ਵਿਚ ਉੱਤਰਾਖੰਡ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾਂਦੀ ਹੈ ਕਿ ਮਾਮਲਾ ਉੱਤਰਾਖੰਡ ਦੇ ਊਧਮ ਸਿੰਘ ਨਗਰ ਅਧੀਨ ਪੈਂਦੇ ਬਾਜਪੁਰ ਦਾ ਹੈ ਜਦੋਂ ਰੇਤ ਮਾਫੀਆ ਨੂੰ ਫੜ੍ਹਨ ਲਈ ਪੁਲਿਸ ਅਫਸਰ ਗਏ ਸਨ। ਰਿਪੋਰਟ ਅਨੁਸਾਰ ਇਹ ਮਾਮਲੇ 20 ਜਨਵਰੀ 2021 ਦਾ ਹੈ।

ਮਤਲਬ ਸਾਫ ਸੀ ਕਿ ਉੱਤਰਾਖੰਡ ਦੇ ਪੁਰਾਣੇ ਵੀਡੀਓ ਨੂੰ ਮੁੜ ਹਾਲੀਆ ਦੱਸ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਮਾਮਲਾ ਹਾਲੀਆ ਨਹੀਂ ਬਲਕਿ ਜਨਵਰੀ 2021 ਦਾ ਉੱਤਰਾਖੰਡ ਦਾ ਹੈ। ਹੁਣ ਉੱਤਰਾਂਖੰਡ ਦੇ ਪੁਰਾਣੇ ਵੀਡੀਓ ਨੂੰ ਮੁੜ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Claim- Recent Video Of Police Catching Sand Mafia
Claimed By- FB Page Scroll Punjab
Fact Check- Misleading