Fact Check: PM ਦੀ ਮਨ ਕੀ ਬਾਤ ਨੂੰ ਲੈ ਕੇ ਦੈਨਿਕ ਭਾਸਕਰ ਦੇ ਨਾਂਅ ਤੋਂ ਫਰਜ਼ੀ ਟਵੀਟ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਟਵੀਟ ਦੈਨਿਕ ਭਾਸਕਰ ਦੇ ਪੈਰੋਡੀ ਅਕਾਊਂਟ ਤੋਂ ਕੀਤਾ ਗਿਆ ਹੈ। ਇਸ ਟਵੀਟ ਦਾ ਦੈਨਿਕ ਭਾਸਕਰ ਨਾਲ ਕੋਈ ਸਬੰਧ ਨਹੀਂ ਹੈ। 

Fact Check Fake tweet viral in the name of Dainik Bhaskar

RSFC (Team Mohali)- ਸੋਸ਼ਲ ਮੀਡੀਆ 'ਤੇ ਨਾਮਵਰ ਮੀਡੀਆ ਅਦਾਰੇ ਦੈਨਿਕ ਭਾਸਕਰ ਦੇ ਨਾਂਅ ਤੋਂ ਇੱਕ ਟਵੀਟ ਦਾ ਸਕ੍ਰੀਨਸ਼ੋਤ ਵਾਇਰਲ ਹੋ ਰਿਹਾ ਹੈ। ਇਸ ਟਵੀਟ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮਨ ਕੀ ਬਾਤ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਪੇਗਾਸਾਸ ਜਸੂਸੀ ਮਾਮਲੇ ਨਾਲ ਜੋੜ ਤੰਜ ਕੱਸਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਟਵੀਟ ਦੈਨਿਕ ਭਾਸਕਰ ਦੇ ਪੈਰੋਡੀ ਅਕਾਊਂਟ ਤੋਂ ਕੀਤਾ ਗਿਆ ਹੈ। ਇਸ ਟਵੀਟ ਦਾ ਦੈਨਿਕ ਭਾਸਕਰ ਨਾਲ ਕੋਈ ਸਬੰਧ ਨਹੀਂ ਹੈ। 

ਵਾਇਰਲ ਪੋਸਟ

ਫੇਸਬੁੱਕ ਪੇਜ "ਕਾਜਲ ਨਿਸ਼ਾਦ" ਨੇ ਵਾਇਰਲ ਟਵੀਟ ਦਾ ਸਕ੍ਰੀਨਸ਼ੋਟ ਸ਼ੇਅਰ ਕਰਦਿਆਂ ਲਿਖਿਆ, "वह भास्कर"

ਇਸ ਟਵੀਟ ਵਿਚ ਦੈਨਿਕ ਭਾਸਕਰ ਦੇ ਨਾਂਅ ਤੋਂ ਲਿਖਿਆ ਗਿਆ ਹੈ, "अपने मन की बात जबरदस्ती सुनाता है। दूसरों के मन की बात छुप-छुपकर सुनता है"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਟਵੀਟ ਨੂੰ ਲੱਭਣਾ ਸ਼ੁਰੂ ਕੀਤਾ। ਅਸੀਂ ਆਪਣੀ ਸਰਚ ਦੌਰਾਨ ਪਾਇਆ ਕਿ ਇਹ ਟਵੀਟ ਪੈਰੋਡੀ ਅਕਾਊਂਟ ਤੋਂ ਕੀਤਾ ਗਿਆ ਹੈ ਅਤੇ ਇਹ ਦੈਨਿਕ ਭਾਸਕਰ ਦੇ ਅਧਿਕਾਰਿਕ ਟਵਿੱਟਰ ਅਕਾਊਂਟ ਤੋਂ ਨਹੀਂ ਕੀਤਾ ਗਿਆ ਹੈ। 

ਇਸ ਪੈਰੋਡੀ ਅਕਾਊਂਟ ਦੁਆਰਾ ਇਹ ਟਵੀਟ 24 ਜੁਲਾਈ 2021 ਨੂੰ ਕੀਤਾ ਗਿਆ ਸੀ। ਇਸ ਅਕਾਊਟ ਦੇ Bio 'ਚ ਸਾਫ ਪੈਰੋਡੀ ਅਕਾਊਂਟ ਲਿਖਿਆ ਹੋਇਆ ਹੈ। ਇਹ ਵਾਇਰਲ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਦੈਨਿਕ ਭਾਸਕਰ @DainikBhaskar ਦੇ ਅਧਿਕਾਰਿਕ ਟਵਿੱਟਰ ਅਕਾਊਂਟ ਦੇ ਸਕ੍ਰੀਨਸ਼ੋਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਟਵੀਟ ਦੈਨਿਕ ਭਾਸਕਰ ਦੇ ਪੈਰੋਡੀ ਅਕਾਊਂਟ ਤੋਂ ਕੀਤਾ ਗਿਆ ਹੈ। ਇਸ ਟਵੀਟ ਦਾ ਦੈਨਿਕ ਭਾਸਕਰ ਨਾਲ ਕੋਈ ਸਬੰਧ ਨਹੀਂ ਹੈ। 

Claim- Tweet of Dainik Bhaskar Defaming PM Modi
Claimed By- FB User Kajal Nishad
Fact Check- Fake