Fact Check: ਅਸਮ ਹਿੰਸਾ ਨਾਲ ਜੋੜ ਵਾਇਰਲ ਕੀਤਾ ਜਾ ਰਿਹਾ 10 ਸਾਲ ਪੁਰਾਣਾ ਵੀਡੀਓ

ਸਪੋਕਸਮੈਨ ਸਮਾਚਾਰ ਸੇਵਾ

ਇਹ ਵਾਇਰਲ ਵੀਡੀਓ 10 ਸਾਲ ਪੁਰਾਣਾ ਹੈ ਅਤੇ ਬਿਹਾਰ ਦਾ ਹੈ ਜਦੋਂ ਇੱਕ ਫੈਕਟਰੀ ਦੀ ਕੰਧ ਦਾ ਵਿਰੋਧ ਕਰ ਰਹੇ ਪਿੰਡ ਵਸਨੀਕਾਂ ਖਿਲਾਫ ਪੁਲਿਸ ਨੇ ਖੌਫਨਾਕ ਰੂਪ ਦਰਸ਼ਾਇਆ ਸੀ।

Fact Check: Old video from Bihar police brutality shared with misleading claim

RSFC (Team Mohali)- ਕੁਝ ਦਿਨਾਂ ਪਹਿਲਾਂ ਅਸਮ ਵਿਚ ਪੁਲਿਸ ਅਤੇ ਆਮ ਜਨਤਾ ਵਿਚਕਾਰ ਝੜਪ ਵੇਖਣ ਨੂੰ ਮਿਲੀ ਸੀ। ਇਸ ਝੜਪ ਵਿਚ ਇੱਕੋ ਸਮੁਦਾਏ ਦੇ 2 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇਸ ਹਿੰਸਾ ਦਾ ਇੱਕ ਖੌਫਨਾਕ ਵੀਡੀਓ ਸਾਹਮਣੇ ਆਇਆ ਸੀ ਜਿਸਦੇ ਵਿਚ ਇੱਕ ਕੈਮਰਾਮੈਨ ਇੱਕ ਵਿਅਕਤੀ ਦੀ ਲਾਸ਼ ਉੱਤੇ ਕੁੱਦਦਾ ਵੇਖਿਆ ਗਿਆ ਸੀ। ਹੁਣ ਇਸੇ ਮਾਮਲੇ ਨਾਲ ਜੋੜ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਪੁਲਿਸ ਵਾਲੇ ਨੂੰ ਇੱਕ ਆਦਮੀ ਦੀ ਲਾਸ਼ ਉੱਤੇ ਕੁੱਦਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਅਸਮ ਹਿੰਸਾ ਦਾ ਹੈ ਜਿਥੇ ਹੁਣ ਪੁਲਿਸ ਆਮ ਜਨਤਾ ਖਿਲਾਫ ਬੇਹਰਿਹਮ ਰੂਪ ਦਰਸ਼ਾ ਰਹੀ ਹੈ। ਇਸ ਵੀਡੀਓ ਨੂੰ ਪਾਕਿਸਤਾਨ ਦੇ ਯੂਜ਼ਰਜ਼ ਵਾਇਰਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਅਸਮ ਹਿੰਸਾ ਦਾ ਨਹੀਂ ਹੈ। ਇਹ ਵਾਇਰਲ ਵੀਡੀਓ 10 ਸਾਲ ਪੁਰਾਣਾ ਹੈ ਅਤੇ ਬਿਹਾਰ ਦਾ ਹੈ ਜਦੋਂ ਇੱਕ ਫੈਕਟਰੀ ਦੀ ਕੰਧ ਦਾ ਵਿਰੋਧ ਕਰ ਰਹੇ ਪਿੰਡ ਵਸਨੀਕਾਂ ਖਿਲਾਫ ਬਿਹਾਰ ਪੁਲਿਸ ਨੇ ਖੌਫਨਾਕ ਰੂਪ ਦਰਸ਼ਾਇਆ ਸੀ।

ਵਾਇਰਲ ਪੋਸਟ

ਇਸ ਵੀਡੀਓ ਨੂੰ ਪਾਕਿਸਤਾਨ ਦੇ ਯੂਸਰਜ਼ ਵੱਲੋਂ ਵਾਇਰਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪਾਕਿਸਤਾਨੀ ਟਵਿੱਟਰ ਯੂਜ਼ਰ "Mir Mohammad Alikhan" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "HORRIFIC CONTENT Yesterday a photographer jumped on a dead man in Assam, India. Today all limits crossed. A Policeman jumps on an almost dead person to kill him and crush his ribs. Muslims are being massacred in Assam India in broad daylight."

ਇਸ ਟਵੀਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾ ਵੇਖਿਆ ਅਤੇ ਵੀਡੀਓ ਦੇ InVID ਟੂਲ ਜਰੀਏ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਹ ਵੀਡੀਓ Youtube 'ਤੇ 14 ਜੂਨ 2011 ਦਾ ਅਪਲੋਡ ਮਿਲਿਆ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸਿਰਲੇਖ ਦਿੱਤਾ ਗਿਆ, "Forbesganj, Araria, Bihar, India Police Firing on June 03, 2011 Tez News.flv"

ਇਹ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਅੱਗੇ ਵਧਦੇ ਹੋਏ ਇਸ ਮਾਮਲੇ ਨੂੰ ਅਧਾਰ ਬਣਾ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਹ ਵੀਡੀਓ India Today ਦੀ ਖਬਰ ਵਿਚ ਵੀ ਅਪਲੋਡ। ਇਹ ਖਬਰ 24 ਜੂਨ 2011 ਨੂੰ ਅਪਲੋਡ ਕੀਤੀ ਗਈ ਸੀ ਅਤੇ ਖਬਰ ਅਨੁਸਾਰ ਵੀ ਇਹ ਮਾਮਲਾ ਬਿਹਾਰ ਦੇ ਫੋਰਬੇਸਗੰਜ ਦਾ ਹੈ। India Today ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਕੀ ਸੀ ਮਾਮਲਾ?

ਖਬਰਾਂ ਅਨੁਸਾਰ ਬਿਹਾਰ ਦੇ ਫੋਰਬੇਸਗੰਜ ਅਧੀਨ ਪੈਂਦੇ ਪਿੰਡ ਭਜਨਪੁਰਾ ਦੇ ਲੋਕ ਇੱਕ ਫੈਕਟਰੀ ਦੀ ਕੰਧ ਦਾ ਵਿਰੋਧ ਕਰ ਰਹੇ ਸਨ। ਇਸ ਵਿਰੋਧ ਦੇ ਚਲਦਿਆ ਬਿਹਾਰ ਪੁਲਿਸ ਨੇ ਬੇਹਰਿਹਮੀ ਨਾਲ ਪਿੰਡ ਦੇ ਲੋਕਾਂ ਨੂੰ ਕੁੱਟਿਆ ਸੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਅਸਮ ਹਿੰਸਾ ਦਾ ਨਹੀਂ ਹੈ। ਇਹ ਵਾਇਰਲ ਵੀਡੀਓ 10 ਸਾਲ ਪੁਰਾਣਾ ਹੈ ਅਤੇ ਬਿਹਾਰ ਦਾ ਹੈ ਜਦੋਂ ਇੱਕ ਫੈਕਟਰੀ ਦੀ ਕੰਧ ਦਾ ਵਿਰੋਧ ਕਰ ਰਹੇ ਪਿੰਡ ਵਸਨੀਕਾਂ ਖਿਲਾਫ ਬਿਹਾਰ ਪੁਲਿਸ ਨੇ ਖੌਫਨਾਕ ਰੂਪ ਦਰਸ਼ਾਇਆ ਸੀ।

Claim- Video of Assam Police brutality on Muslim Community People 
Claimed By- Pakistan SM Users
Fact Check- Misleading