ਤੱਥ ਜਾਂਚ: ਕੁਰਸੀਆਂ 'ਤੇ ਪਏ ਖਾਣੇ ਦੇ ਪੈਕਟਾਂ ਦੀ ਤਸਵੀਰ ਦਾ ਬੰਗਾਲ ਚੋਣਾਂ ਨਾਲ ਨਹੀਂ ਹੈ ਕੋਈ ਸਬੰਧ

ਸਪੋਕਸਮੈਨ ਸਮਾਚਾਰ ਸੇਵਾ

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਇਹ ਤਸਵੀਰਾਂ ਪੁਰਾਣੀਆਂ ਹਨ ਅਤੇ ਇਨ੍ਹਾਂ ਦਾ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।

Viral Post

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਕੋਲਾਜ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਇੱਕ ਪਾਸੇ ਭਾਜਪਾ ਲੀਡਰ ਅਮਿਤ ਸ਼ਾਹ ਅਤੇ ਯੋਗੀ ਆਦਿਤਯ ਨਾਥ ਨੂੰ ਇਕੱਠੇ ਬੈਠੇ ਵੇਖਿਆ ਜਾ ਸਕਦਾ ਹੈ ਅਤੇ ਦੂਜੇ ਪਾਸੇ ਖਾਲੀ ਪਈਆਂ ਕੁਰਸੀਆਂ ਨੂੰ ਵੇਖਿਆ ਜਾ ਸਕਦਾ ਹੈ ਜਿਨ੍ਹਾਂ ਉੱਫਰ ਲਿਫਾਫਿਆ ਵਿਚ ਕੁੱਝ ਪਾ ਕੇ ਰੱਖਿਆ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਭਾਜਪਾ ਦੀ ਬੰਗਾਲ ਰੈਲੀ ਦੀ ਹੈ ਜਿਥੇ ਲੋਕ ਭਾਜਪਾ ਦੀ ਰੈਲੀ ਵਿਚ ਨਹੀਂ ਗਏ ਅਤੇ ਉਨ੍ਹਾਂ ਨੇ ਲੋਕਾਂ ਨੂੰ ਬੁਲਾਉਣ ਖਾਤਰ ਖਾਣੇ ਦੇ ਪੈਕਟ ਵੰਡੇ ਤੇ ਕੁਰਸੀਆਂ 'ਤੇ ਵੀ ਰੱਖੇ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਇਹ ਤਸਵੀਰਾਂ ਪੁਰਾਣੀਆਂ ਹਨ ਅਤੇ ਇਨ੍ਹਾਂ ਦਾ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Avtar Singh Matharu" ਨੇ ਇਸ ਕੋਲਾਜ ਨੂੰ ਸ਼ੇਅਰ ਕਰਦਿਆਂ ਲਿਖਿਆ, "ਬੰਗਾਲ ਵਿੱਚ ਇਹਨਾਂ ਚਵਲਾਂ ਨੂੰ ਕੋਈ ਪਸੰਦ ਨਹੀਂ ਕਰਦਾ। ਕੁਰਸੀਆਂ ਤੇ ਖਾਣੇ ਦੇ ਪੈਕਟ ਰੱਖੇ ਨੇ ਕੇ ਸ਼ਾਇਦ ਗੱਲ ਬਣਜੇ ਪਰ ਮੁਸ਼ਕਿਲ ਲੱਗਦਾ"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਵਾਇਰਲ ਰਿਵਰਸ ਇਮੇਜ ਸਰਚ ਦਾ ਸਹਾਰਾ ਲੈ ਕੇ ਖ਼ਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਰਿਵਰਸ ਇਮੇਜ ਕਰਨ 'ਤੇ ਸਾਨੂੰ ਇਹ ਤਸਵੀਰ ਕਈ ਪੁਰਾਣੇ ਖਬਰਾਂ ਦੇ ਲੇਖ ਵਿਚ ਅਪਲੋਡ ਮਿਲੀ।

ਲਾਈਵ ਹਿੰਦੁਸਤਾਨ ਦੀ 20 ਜਨਵਰੀ 2018 ਨੂੰ ਪ੍ਰਕਾਸ਼ਿਤ ਲੇਖ ਵਿਚ ਇਸ ਤਸਵੀਰ ਦਾ ਇਸਤੇਮਾਲ ਕਰਦਿਆਂ ਸਿਰਲੇਖ ਦਿੱਤਾ ਗਿਆ ਸੀ, "VIDEO- राष्ट्र के विकास के लिए भाजपा से जुड़ें युवा: अमित शाह"

ਖ਼ਬਰ ਅਨੁਸਾਰ ਇਹ ਤਸਵੀਰਾਂ 2018 ਵਿਚ ਕਾਸ਼ੀ ਅੰਦਰ ਹੋਏ ਇਕ ਆਯੋਜਨ ਦੀਆਂ ਹਨ। ਇਸ ਆਯੋਜਨ ਵਿਚ ਭਾਜਪਾ ਵੱਲੋਂ ਨੌਜਵਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਉਮੀਦ ਤੋਂ ਘੱਟ ਨੌਜਵਾਨਾਂ ਦੇ ਜੁੜਨ ਕਰਕੇ ਕਈ ਕੁਰਸੀਆਂ ਖਾਲੀ ਰਹਿ ਗਈਆਂ ਸਨ। ਇਸ ਖ਼ਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

22 ਜਨਵਰੀ 2018 ਨੂੰ ਅਮਰ ਉਜਾਲਾ ਨੇ ਇਸ ਤਸਵੀਰ ਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ, "शाह और योगी की सभा में कुर्सियां रह गई खाली, भरने के लिए लगाया गया ये जुगाड़"

ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਖਬਰਾਂ ਤੋਂ ਸਾਫ਼ ਹੋ ਗਿਆ ਸੀ ਕਿ ਇਨ੍ਹਾਂ ਤਸਵੀਰਾਂ ਦਾ ਹਾਲੀਆ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।

ਨਤੀਜਾ  - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਇਹ ਤਸਵੀਰਾਂ ਪੁਰਾਣੀਆਂ ਹਨ ਅਤੇ ਇਨ੍ਹਾਂ ਦਾ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।

Claim: ਵਾਇਰਲ ਤਸਵੀਰ ਭਾਜਪਾ ਦੀ ਬੰਗਾਲ ਰੈਲੀ ਦੀ ਹੈ
Claimed By: ਫੇਸਬੁੱਕ ਯੂਜ਼ਰ "Avtar Singh Matharu"
Fact Check: ਫਰਜ਼ੀ