Fact Check: ਇਹ ਵਾਇਰਲ ਵੀਡੀਓ ਚੀਨ ਹੜ੍ਹ ਦਾ ਨਹੀਂ, 2011 ਜਪਾਨ ਸੁਨਾਮੀ ਦਾ ਹੈ 

ਸਪੋਕਸਮੈਨ ਸਮਾਚਾਰ ਸੇਵਾ

Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ 2011 ਦਾ ਹੈ ਜਦੋਂ ਜਪਾਨ 'ਚ ਸੁਨਾਮੀ ਦਾ ਵਿਕਰਾਲ ਰੂਪ ਸਾਹਮਣੇ ਆਇਆ ਸੀ।

Fact Check: Old video from Japan shared as recent China Flood

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਹੜ੍ਹ ਰੂਪੀ ਸਥਿਤੀ 'ਚ ਹੇਲੀਕੋਪਟਰ, ਉੱਡਣ ਜਹਾਜ ਸਣੇ ਕਈ ਕਾਰਾਂ ਨੂੰ ਪਾਣੀ 'ਚ ਰੁੜਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਚੀਨ 'ਚ ਆਈ ਹਾਲੀਆ ਹੜ੍ਹ ਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ 2011 ਦਾ ਹੈ ਜਦੋਂ ਜਪਾਨ 'ਚ ਸੁਨਾਮੀ ਦਾ ਵਿਕਰਾਲ ਰੂਪ ਸਾਹਮਣੇ ਆਇਆ ਸੀ। ਹੁਣ ਜਪਾਨ ਦੇ ਇਸ ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Jagmeet Brar Sukhanwala" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਚੀਨ ਵਿੱਚ ਆਇਆਂ ਭਿਆਨਕ ਹੜ੍ਹ...…"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਦੇ ਲਿੰਕ ਨੂੰ InVID ਟੂਲ 'ਚ ਪਾਇਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ।

ਇਹ ਜਪਾਨ ਦਾ ਪੁਰਾਣਾ ਵੀਡੀਓ ਹੈ

ਸਾਨੂੰ ਇਹ ਵਾਇਰਲ ਵੀਡੀਓ 'Wall Street Journal' ਦੀ 29 ਐਪ੍ਰਲ 2011 ਨੂੰ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਮਿਲਿਆ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਡਿਸਕ੍ਰਿਪਸ਼ਨ ਲਿਖਿਆ ਗਿਆ, "The Japanese coast guard has released previously unseen video of automobiles and planes being swept away by the March 11 tsunami that hit Sendai airport and port towns across northern Japan. Video courtesy of Reuters."

ਰਿਪੋਰਟ ਅਨੁਸਾਰ ਇਹ ਵੀਡੀਓ ਜਪਾਨ ਦੇ ਸੈਂਡਾਈ ਹਵਾਈ ਅੱਡੇ ਦਾ ਹੈ ਜਦੋਂ 11 ਮਾਰਚ 2011 ਨੂੰ ਸੁਨਾਮੀ ਦਾ ਵਿਕਰਾਲ ਰੂਪ ਵੇਖਣ ਨੂੰ ਮਿਲਿਆ ਸੀ। ਰਿਪੋਰਟ ਅਨੁਸਾਰ ਇਹ ਵੀਡੀਓ ਜਪਾਨੀ ਕੋਸਟ ਗਾਰਡ ਦੁਆਰਾ ਜਾਰੀ ਕੀਤਾ ਗਿਆ ਹੈ।

ਹੋਰ ਸਰਚ ਕਰਨ 'ਤੇ ਸਾਨੂੰ ਇਸ ਵੀਡੀਓ ਦੇ ਸਕ੍ਰੀਨਸ਼ੋਟ The Atlantic ਦੀ ਖਬਰ ਵਿਚ ਪ੍ਰਕਾਸ਼ਿਤ ਮਿਲੀ। ਖਬਰ ਅਨੁਸਾਰ ਵੀ ਇਹ ਵੀਡੀਓ ਜਪਾਨ ਦੇ ਸੈਂਡਾਈ ਹਵਾਈ ਅੱਡੇ ਦਾ ਹੈ ਜਦੋਂ 11 ਮਾਰਚ 2011 ਨੂੰ ਸੁਨਾਮੀ ਦਾ ਵਿਕਰਾਲ ਰੂਪ ਵੇਖਣ ਨੂੰ ਮਿਲਿਆ ਸੀ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ 2011 ਦਾ ਹੈ ਜਦੋਂ ਜਪਾਨ 'ਚ ਸੁਨਾਮੀ ਦਾ ਵਿਕਰਾਲ ਰੂਪ ਸਾਹਮਣੇ ਆਇਆ ਸੀ। ਹੁਣ ਜਪਾਨ ਦੇ ਇਸ ਪੁਰਾਣੇ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim- Video of Flood in China
Claimed By- FB User Jagmeet Brar Sukhanwala
Fact Check- Fake