ਤੱਥ ਜਾਂਚ - ਭਗਵੰਤ ਮਾਨ ਦੀ 2 ਸਾਲ ਪੁਰਾਣੀ ਤਸਵੀਰ ਨੂੰ ਹਾਲੀਆ ਦੱਸ ਕੇ ਕੀਤਾ ਜਾ ਰਿਹੈ ਵਾਇਰਲ
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਵਿਚ ਕੀਤਾ ਦਾਅਵਾ ਫਰਜ਼ੀ ਪਾਇਆ ਵਾਇਰਲ ਤਸਵੀਰ ਹਾਲੀਆ ਨਹੀਂ 2 ਸਾਲ ਪੁਰਾਣੀ ਹੈ।
ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) - ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੂੰ ਨਰਿੰਦਰ ਮੋਦੀ ਨਾਲ ਦੇਖਿਆ ਜਾ ਸਕਦਾ ਹੈ। ਇਸ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੱਲ੍ਹ ਪਾਰਲੀਮੈਂਟ ਵਿਚ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਜੋ ਭਗਵੰਤ ਨੇ ਖੇਤੀ ਬਿੱਲਾਂ ਨੂੰ ਲੈ ਕੇ ਪੀਐੱਮ ਮੋਦੀ ਦਾ ਘਿਰਾਓ ਕੀਤਾ ਸੀ, ਉਸਦੇ ਬਾਅਦ ਭਗਵੰਤ ਮਾਨ ਨੇ ਮੋਦੀ ਤੇ ਨਰਿੰਦਰ ਤੋਮਰ ਨਾਲ ਜਸ਼ਨ ਮਨਾਇਆ ਸੀ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਵਿਚ ਕੀਤਾ ਦਾਅਵਾ ਫਰਜ਼ੀ ਪਾਇਆ ਵਾਇਰਲ ਤਸਵੀਰ ਹਾਲੀਆ ਨਹੀਂ 2 ਸਾਲ ਪੁਰਾਣੀ ਹੈ।
ਵਾਇਰਲ ਪੋਸਟ ਦਾ ਦਾਅਵਾ
ਪੰਜਾਬੀ ਚੈਨਲ Agg Bani ਵੱਲੋਂ 26 ਦਸੰਬਰ ਨੂੰ ਫੇਸਬੁੱਕ 'ਤੇ ਇਕ ਪੋਸਟ ਸ਼ੇਅਰ ਕੀਤੀ ਗਈ ਜਿਸ ਦੇ ਕੈਪਸ਼ਨ ਵਿਚ ਲਿਖਿਆ ਸੀ, ''ਕੱਲ੍ਹ ਪਾਰਲੀਮੈਂਟ ਚ ਕੀਤੇ ਡਰਾਮੇ ਦੀ ਸਫਲਤਾ ਤੋਂ ਬਾਅਦ ਖੁਸ਼ੀ ਦੇ ਪਲਾਂ ਚ ਤੋਮਰ ਤੇ ਮੋਦੀ ਨਾਲ ਜਸ਼ਨ ਮਨਾਉਣ ਸਮੇਂ ਦੀ ਯਾਦਗਾਰੀ ਤਸਵੀਰ''
ਸਪੋਕਸਮੈਨ ਵੱਲੋਂ ਕੀਤੀ ਪੜਤਾਲ
ਸਭ ਤੋਂ ਪਹਿਲਾਂ ਅਸੀਂ ਵਾਇਰਲ ਤਸਵੀਰ ਦਾ ਗੂਗਲ ਰਿਸਰਚ ਇਮੇਜ਼ ਕੀਤਾ ਤਾਂ ਸਾਨੂੰ ਕੁੱਝ ਅਜਿਹੀਆਂ ਖਬਰਾਂ ਮਿਲੀਆਂ ਜਿਹਨਾਂ ਵਿਚ ਭਗਵੰਤ ਮਾਨ ਦੀ ਵਾਇਰਲ ਹੋ ਰਹੀ ਤਸਵੀਰ ਵੀ ਸ਼ਾਮਲ ਸੀ। ਇਸ ਤਸਵੀਰ ਨੂੰ ਅੰਗਰੇਜ਼ੀ ਵੈੱਬਸਾਈਟ prokerala.com ਅਤੇ indiacontent.in 'ਤੇ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ prokerala.com ਦੀ ਵੈੱਬਸਾਈਟ 'ਤੇ 10 ਦਸੰਬਰ 2018 ਨੂੰ ਅਪਲੋਡ ਕੀਤਾ ਗਿਆ ਸੀ ਜਦਕਿ indiacontent.in ਦੀ ਵੈੱਬਸਾਈਟ 'ਤੇ 2019 ਨੂੰ ਅਪਲੋਡ ਕੀਤਾ ਗਿਆ ਸੀ। ਇਹਨਾਂ ਖ਼ਬਰਾਂ ਮੁਤਾਬਿਕ ਭਗਵੰਤ ਮਾਨ ਦੀ ਇਹ ਤਸਵੀਰ 2018 ਵਿਚ ਹੋਈ ਪਾਰਲੀਮੈਂਟ ਦੀ all Party Meeting winter Season ਦੀ ਹੈ। ਐਨੀ ਸਰਚ ਤੋਂ ਇਹ ਤਾਂ ਸਾਬਿਤ ਹੋ ਚੁੱਕਾ ਹੈ ਕਿ ਇਹ ਤਸਵੀਰ ਹਾਲੀਆ ਨਹੀਂ 2 ਸਾਲ ਪੁਰਾਣੀ ਹੈ।
https://www.prokerala.com/news/photos/all-party-meeting-390160.html
ਇਸ ਤੋਂ ਬਾਅਦ ਅਸੀਂ ਗੂਗਲ 'ਤੇ ਹੋਰ ਖ਼ਬਰਾਂ ਸਰਚ ਕੀਤੀਆਂ ਤਾਂ ਸਾਨੂੰ gettyimages ਦਾ ਇਕ ਲਿੰਕ ਮਿਲਿਆ ਜਿਸ ਵਿਚ ਵਾਇਰਲ ਤਸਵੀਰ ਵੀ ਸ਼ਾਮਿਲ ਸੀ। ਇਸ ਵਿਚ ਭਗਵੰਤ ਦੀਆਂ ਹੋਰ ਵੀ ਕਈ ਤਸਵੀਰਾਂ ਹਨ ਜਿਸ ਵਿਚ ਨਰਿੰਦਰ ਮੋਦੀ ਵੀ all party meeting ਵਿਚ ਉਹਨਾਂ ਦੇ ਨਾਲ ਸ਼ਾਮਲ ਹਨ। ਇਹ ਤਸਵੀਰਾਂ ਵੀ 10 ਦਸੰਬਰ 2018 ਦੀਆਂ ਹਨ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਵਿਚ ਕੀਤਾ ਦਾਅਵਾ ਫਰਜ਼ੀ ਪਾਇਆ ਭਗਵੰਤ ਦੀ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ 2 ਸਾਲ ਪੁਰਾਣੀ ਹੈ।
Claim - ਕੱਲ੍ਹ ਪਾਰਲੀਮੈਂਟ 'ਚ ਕੀਤੇ ਡਰਾਮੇ ਦੀ ਸਫਲਤਾ ਤੋਂ ਬਾਅਦ ਭਗਵੰਤ ਮਾਨ ਨੇ ਮਨਾਇਆ ਮੋਦੀ ਨਾਲ ਜਸ਼ਨ
Claimed By - Agg Bani
Fact Check - ਫਰਜ਼ੀ