Fact Check: ਧਾਰਮਿਕ ਸਥਾਨਾਂ ਉੱਤੇ ਲਾਊਡ ਸਪੀਕਰਾਂ 'ਤੇ ਰੋਕ ਲਗਾਉਣ ਦਾ ਫੈਸਲਾ ਪੰਜਾਬ ਸਰਕਾਰ ਨੇ ਨਹੀਂ ਬਲਕਿ ਯੂਪੀ ਸਰਕਾਰ ਨੇ ਲਿਆ ਹੈ

ਸਪੋਕਸਮੈਨ ਸਮਾਚਾਰ ਸੇਵਾ

ਮੀਡੀਆ ਅਦਾਰੇ ਦੀ ਖਬਰ ਦਾ ਸਕ੍ਰੀਨਸ਼ੋਟ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਹ ਫੈਸਲਾ ਪੰਜਾਬ ਵਿਚ ਨਹੀਂ ਬਲਕਿ ਉੱਤਰ ਪ੍ਰਦੇਸ਼ ਵਿਚ ਲਿਆ ਗਿਆ ਹੈ।

Fact Check No Punjab Government Did Not Take Decision To Ban Loud Speakers In Religious Places

RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬੀ ਮੀਡੀਆ ਅਦਾਰੇ Daily Post ਪੰਜਾਬੀ ਦੀ ਖਬਰ ਦਾ ਸਕ੍ਰੀਨਸ਼ੋਟ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਹੁਣ ਧਾਰਮਿਕ ਸਥਾਨਾਂ 'ਤੇ ਲਾਊਡ ਸਪੀਕਰਾਂ ਵਜਾਉਣ 'ਤੇ ਪਾਬੰਦੀ ਸਰਕਾਰ ਵੱਲੋਂ ਲਗਾ ਦਿੱਤੀ ਗਈ ਹੈ। ਇਸ ਖਬਰ ਦਾ ਸਿਰਲੇਖ ਹੈ, "ਲਾਊਡ ਸਪੀਕਰਾਂ 'ਤੇ ਲੱਗੀ ਰੋਕ ,ਮੰਦਿਰ-ਮਸਜਿਦ, ਗੈਰ-ਕਾਨੂੰਨੀ ਤੇ ਉੱਚੀ ਆਵਾਜ਼ 'ਤੇ ਲਗਾਏ ਲਾਊਡ ਸਪੀਕਰ ਤਾਂ..."

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮੀਡੀਆ ਅਦਾਰੇ ਦੀ ਖਬਰ ਦਾ ਸਕ੍ਰੀਨਸ਼ੋਟ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਹ ਫੈਸਲਾ ਪੰਜਾਬ ਵਿਚ ਨਹੀਂ ਬਲਕਿ ਉੱਤਰ ਪ੍ਰਦੇਸ਼ ਵਿਚ ਲਿਆ ਗਿਆ ਹੈ। ਦੱਸ ਦਈਏ ਕਿ ਮੀਡੀਆ ਅਦਾਰੇ ਦੀ ਅਸਲ ਖਬਰ ਵਿਚ ਵੀ ਇਸੇ ਗੱਲ ਦਾ ਜ਼ਿਕਰ ਹੈ ਕਿ ਲਾਊਡ ਸਪੀਕਰਾਂ 'ਤੇ ਪਾਬੰਦੀ ਯੋਗੀ ਸਰਕਾਰ ਵੱਲੋਂ ਉੱਤਰ ਪ੍ਰਦੇਸ਼ 'ਚ ਲਗਾਈ ਗਈ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "ਚਾਚਾ ਬਘੇਲ ਸਿੰਘ" ਨੇ 27 ਅਪ੍ਰੈਲ 2022 ਨੂੰ ਵਾਇਰਲ ਸਕ੍ਰੀਨਸ਼ੋਟ ਸ਼ੇਅਰ ਕਰਦਿਆਂ ਲਿਖਿਆ, "ਡੀਜੇ ਵਜਾਉ ਅਖਾੜੇ ਲਾਉ ਕੋਈ ਰੋਕ ਨਹੀਂ ਹੈ। ਬਸ ਕਿਸੇ ਦੇ ਕੰਨੀਂ ਚੰਗੀ ਗੱਲ ਨਹੀਂ ਪੈਣੀਂ ਚਾਹੀਦੀ। ਆਪ ਸਪੋਟਰਾਂ ਨੂੰ ਵਧਾਈਆਂ ਜੀ ਤੁਹਾਡੇ ਬਦਲਾਅ ਦੀਆਂ।

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਕੀਵਰਡ ਸਰਚ ਜਰੀਏ ਇਹ ਲੱਭਣਾ ਸ਼ੁਰੂ ਕੀਤਾ ਕਿ ਕੀ ਪੰਜਾਬ ਸਰਕਾਰ ਨੇ ਧਾਰਮਿਕ ਸਥਾਨਾਂ ਤੋਂ ਲਾਊਡ ਸਪੀਕਰਾਂ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ ਜਾਂ ਨਹੀਂ। ਦੱਸ ਦਈਏ ਸਾਨੂੰ ਪੰਜਾਬ ਸਰਕਾਰ ਵੱਲੋਂ ਲਏ ਅਜਿਹੇ ਫੈਸਲੇ ਦੀ ਕੋਈ ਖਬਰ ਨਹੀਂ ਮਿਲੀ ਪਰ ਅਜਿਹੀਆਂ ਕਈ ਖਬਰਾਂ ਮਿਲੀਆਂ ਜਿਨ੍ਹਾਂ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਧਾਰਮਿਕ ਸਥਾਨਾਂ ਤੋਂ ਲਾਊਡ ਸਪੀਕਰ ਹਟਵਾਏ ਹਨ।

ਅੱਗੇ ਵਧਦੇ ਹੋਏ ਅਸੀਂ ਵਾਇਰਲ ਸਕ੍ਰੀਨਸ਼ੋਟ ਵਿਚ ਦਿੱਸ ਰਹੀ ਮੀਡੀਆ ਅਦਾਰੇ ਦੀ ਖਬਰ ਨੂੰ ਲੱਭਣਾ ਸ਼ੁਰੂ ਕੀਤਾ। ਦੱਸ ਦਈਏ ਕਿ ਇਹ ਖਬਰ 26 ਅਪ੍ਰੈਲ 2022 ਨੂੰ ਲਾਈਵ ਕੀਤੀ ਗਈ ਸੀ ਅਤੇ ਅਸਲ ਖਬਰ ਵਿਚ ਸਾਫ ਦੱਸਿਆ ਕਿ ਲਾਊਡ ਸਪੀਕਰਾਂ 'ਤੇ ਪਾਬੰਦੀ ਦਾ ਫੈਸਲਾ ਯੋਗੀ ਸਰਕਾਰ ਵੱਲੋਂ ਉੱਤਰ ਪ੍ਰਦੇਸ਼ ਵਿਚ ਲਿਆ ਗਿਆ ਹੈ।

ਮਤਲਬ ਸਾਫ ਸੀ ਕਿ ਮੀਡੀਆ ਅਦਾਰੇ ਦੀ ਖਬਰ ਦਾ ਸਕ੍ਰੀਨਸ਼ੋਟ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਅੱਗੇ ਵਧਦੇ ਹੋਏ ਅਸੀਂ ਇਸ ਫੈਸਲੇ ਦੀ ਪੁਸ਼ਟੀ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਯੋਗੀ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ Aaj Tak ਦੀ 28 ਅਪ੍ਰੈਲ 2022 ਨੂੰ ਪ੍ਰਕਾਸ਼ਿਤ ਖਬਰ ਮਿਲੀ। ਇਸ ਖਬਰ ਦਾ ਸਿਰਲੇਖ ਦਿੱਤਾ ਗਿਆ ਸੀ, "UP: 11000 लाउडस्पीकर हटाए, 35000 की आवाज कम, CM योगी के अभियान ने पकड़ी रफ्तार"

ਖਬਰ ਅਨੁਸਾਰ ਉੱਤਰ ਪ੍ਰਦੇਸ਼ ਵਿਚ ਲਾਊਡ ਸਪੀਕਰਾਂ 'ਤੇ ਪਾਬੰਦੀ ਦੇ ਚਲਦਿਆਂ ਪ੍ਰਸ਼ਾਸਨ ਨੇ ਲੱਗਭਗ 11000 ਤੋਂ ਵੱਧ ਸਪੀਕਰ ਧਾਰਮਿਕ ਸਥਾਨਾਂ ਤੋਂ ਉਤਾਰ ਦਿੱਤੇ ਹਨ ਅਤੇ 35000 ਤੋਂ ਵੱਧ ਸਪੀਕਰਾਂ ਦੀ ਆਵਾਜ਼ 'ਚ ਕਟੌਤੀ ਕਰ ਦਿੱਤੀ ਹੈ। 

ਇਸ ਖਬਰ ਨੂੰ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮੀਡੀਆ ਅਦਾਰੇ ਦੀ ਖਬਰ ਦਾ ਸਕ੍ਰੀਨਸ਼ੋਟ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਹ ਫੈਸਲਾ ਪੰਜਾਬ ਵਿਚ ਨਹੀਂ ਬਲਕਿ ਉੱਤਰ ਪ੍ਰਦੇਸ਼ ਵਿਚ ਲਿਆ ਗਿਆ ਹੈ। ਦੱਸ ਦਈਏ ਕਿ ਮੀਡੀਆ ਅਦਾਰੇ ਦੀ ਅਸਲ ਖਬਰ ਵਿਚ ਵੀ ਇਸੇ ਗੱਲ ਦਾ ਜ਼ਿਕਰ ਹੈ ਕਿ ਲਾਊਡ ਸਪੀਕਰਾਂ 'ਤੇ ਪਾਬੰਦੀ ਯੋਗੀ ਸਰਕਾਰ ਵੱਲੋਂ ਉੱਤਰ ਪ੍ਰਦੇਸ਼ 'ਚ ਲਗਾਈ ਗਈ ਹੈ।

Claim- Punjab Government Ordered Ban on Loud Speakers In Religious Places
Claimed By- FB Page Chacha Baghel Singh
Fact Check- Misleading