Fact Check: ਲਾਰੈਂਸ ਬਿਸ਼ਨੋਈ ਨਾਲ ਬੱਬੂ ਮਾਨ ਦੀ ਤਸਵੀਰ? ਨਹੀਂ, ਤਸਵੀਰ ਵਿਚ ਬੱਬੂ ਮਾਨ ਨਾਲ ਗਾਇਕ ਵੀਰ ਸਾਹੂ ਹੈ

ਸਪੋਕਸਮੈਨ ਸਮਾਚਾਰ ਸੇਵਾ

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਬੱਬੂ ਮਾਨ ਨਾਲ ਲਾਰੈਂਸ ਬਿਸ਼ਨੋਈ ਨਹੀਂ ਬਲਕਿ ਹਰਿਆਣਵੀ ਗਾਇਕ ਵੀਰ ਸਾਹੂ ਹੈ।

Fact Check: No, In the viral image Singer Babbu Mann is meeting Haryanavi Singer Veer Sahoo Not Lawrence Bishnoi

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਪੰਜਾਬੀ ਗਾਇਕ ਬੱਬੂ ਮਾਨ ਨੂੰ ਇੱਕ ਵਿਅਕਤੀ ਨਾਲ ਖੜੇ ਵੇਖਿਆ ਜਾ ਸਕਦਾ ਹੈ। ਹੁਣ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਗਾਇਕ ਨਾਲ ਤਸਵੀਰ ਵਿਚ ਨਾਮਵਰ ਗੈਂਗਸਟਰ ਲਾਰੈਂਸ ਬਿਸ਼ਨੋਈ ਹੈ। ਤਸਵੀਰ ਨੂੰ ਸਾਂਝਾ ਕਰਦਿਆਂ ਬੱਬੂ ਮਾਨ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਬੱਬੂ ਮਾਨ ਨਾਲ ਲਾਰੈਂਸ ਬਿਸ਼ਨੋਈ ਨਹੀਂ ਬਲਕਿ ਹਰਿਆਣਵੀ ਗਾਇਕ ਵੀਰ ਸਾਹੂ ਹੈ। ਵਾਇਰਲ ਹੋ ਰਿਹਾ ਦਾਅਵਾ ਗੁੰਮਰਾਹਕੁਨ ਹੈ। 

ਵਾਇਰਲ ਪੋਸਟ 

ਇਹ ਤਸਵੀਰ Whatsapp ਤੇ ਇੰਸਟਾਗ੍ਰਾਮ 'ਤੇ ਵਾਇਰਲ ਕੀਤੀ ਜਾ ਰਹੀ ਹੈ। ਇੰਸਟਾਗ੍ਰਾਮ ਯੂਜ਼ਰ Sampat Nehra 001 ਨੇ ਇਹ ਤਸਵੀਰ ਆਪਣੀ ਸਟੋਰੀ ਸ਼ੇਅਰ ਕੀਤੀ ਸੀ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਕਿ ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਸਾਰੀਆਂ ਖਬਰਾਂ ਅਨੁਸਾਰ ਵਾਇਰਲ ਦਾਅਵੇ ਦਾ ਖੰਡਨ ਕਰਦਿਆਂ ਦੱਸਿਆ ਗਿਆ ਕਿ ਇਸ ਵਾਇਰਲ ਤਸਵੀਰ ਨੂੰ ਬੱਬੂ ਮਾਨ ਨਾਲ ਗੈਂਗਸਟਰ ਲਾਰੈਂਸ ਬਿਸ਼ਨੋਈ ਨਹੀਂ ਬਲਕਿ ਹਰਿਆਣਵੀ ਗਾਇਕ ਵੀਰ ਸਾਹੂ ਹੈ।

ਅੱਗੇ ਵਧਦਿਆਂ ਅਸੀਂ ਮਾਮਲੇ ਨੂੰ ਲੈ ਕੇ ਵੀਰ ਸਾਹੂ ਦੇ ਫੇਸਬੁੱਕ ਪੇਜ ਵੱਲ ਰੁੱਖ ਕੀਤਾ। ਦੱਸ ਦਈਏ ਸਾਨੂੰ ਵੀਰ ਦੇ ਪੇਜ ਤੋਂ ਮਾਰਚ 2019 ਨੂੰ ਬੱਬੂ ਮਾਨ ਨੂੰ ਜਨਮਦਿਨ ਮੁਬਾਰਕ ਕਰਦਿਆਂ ਵਾਇਰਲ ਤਸਵੀਰ ਦੇ ਮੌਕੇ ਦੀ ਤਸਵੀਰ ਸਾਂਝੀ ਕੀਤੀ। 29 ਮਾਰਚ 2019 ਨੂੰ ਵੀਰ ਨੇ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ, "Happy birthday भाई अर्जुन नहीं मैं महलां का, अकलव्य लावारिस बणणा चाहूं सूं ना बब्बू मान बणा जाणा, तेरी सोच का वारिस बणणा चाहूं सूंकई व्यापार करे तेरे नाम पै पर मैं काम पै जिंद जान लाऊं सूं तेरा सिर ऊंचा करवावैगा तेरा वीर #माना वादा करणा चाहूं सूं" 

ਵਾਇਰਲ ਤਸਵੀਰ ਅਤੇ ਇਸ ਤਸਵੀਰ ਨੂੰ ਜੇਕਰ ਦੇਖਿਆ ਜਾਵੇ ਤਾਂ ਸਾਫ ਹੁੰਦਾ ਹੈ ਕਿ ਤਸਵੀਰ ਵਿਚ ਬੱਬੂ ਮਾਨ ਲਾਰੈਂਸ ਨਹੀਂ ਬਲਕਿ ਵੀਰ ਸਾਹੂ ਹੈ।

ਪੜਤਾਲ ਦੇ ਅੰਤਿਮ ਚਰਣ ਵਿਚ ਅਸੀਂ ਮਾਮਲੇ ਨੂੰ ਲੈ ਕੇ ਸਾਡੇ Cine Punjabi ਇੰਚਾਰਜ ਜਗਜੀਤ ਸਿੰਘ ਨਾਲ ਗੱਲ ਕੀਤੀ। ਜਗਜੀਤ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਇਸ ਤਸਵੀਰ ਵਿਚ ਬੱਬੂ ਮਾਨ ਨਾਲ ਗੈਂਗਸਟਰ ਲਾਰੈਂਸ ਬਿਸ਼ਨੋਈ ਨਹੀਂ ਬਲਕਿ ਹਰਿਆਣਵੀ ਗਾਇਕ ਵੀਰ ਸਾਹੂ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਵਿਚ ਬੱਬੂ ਮਾਨ ਨਾਲ ਲਾਰੈਂਸ ਬਿਸ਼ਨੋਈ ਨਹੀਂ ਬਲਕਿ ਹਰਿਆਣਵੀ ਗਾਇਕ ਵੀਰ ਸਾਹੂ ਹੈ। 

Claim- Image of Babbu Maan With Lawrence Bishnoi
Claimed By- Insta Account Sampat Nehra
Fact Check- Fake