Fact Check- ICC t20 World Cup 2022; ਜਿੰਬਾਬਵੇ ਦੀ ਜਿੱਤ ਤੋਂ ਬਾਅਦ ਫਰਜ਼ੀ ਖਬਰਾਂ ਫੈਲਾ ਪਾਕਿਸਤਾਨ 'ਤੇ ਕਸੇ ਜਾ ਰਹੇ ਤੰਜ਼ 

ਸਪੋਕਸਮੈਨ ਸਮਾਚਾਰ ਸੇਵਾ

ਰੋਜ਼ਾਨਾ ਸਪੋਕਸਮੈਨ ਨੇ ਇਨ੍ਹਾਂ ਦੋਵੇਂ ਵੀਡੀਓਜ਼ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਦੋਵੇਂ ਵੀਡੀਓਜ਼ ਪੁਰਾਣੇ ਸਨ।

Fact Check Old videos being shared to target pakistan after losing from Zimbabwe cricket team in t20 world cup 2022

RSFC (Team Mohali)- 27 ਅਕਤੂਬਰ 2022 ਨੂੰ ਜਿੱਥੇ 20 ਓਵਰੀ ਕ੍ਰਿਕੇਟ ਵਿਸ਼ਵ ਕੱਪ 2022 'ਚ ਭਾਰਤ ਨੇ ਨੀਦਰਲੈਂਡ ਨੂੰ ਹਰਾਇਆ ਓਥੇ ਦੀ ਦੂਜੇ ਪਾਸੇ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਨੂੰ ਜਿੰਬਾਬਵੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦੀ ਹਾਰ ਤੋਂ ਬਾਅਦ ਭਾਰਤੀ ਪ੍ਰਸ਼ੰਸਕ ਸਣੇ ਕਈ ਯੂਜ਼ਰਸ ਨੇ ਪਾਕਿਸਤਾਨ 'ਤੇ ਤਨਜ਼ ਕਸੇ। ਕਿਸੇ ਨੇ ਇੱਕ ਨਿਊਜ਼ ਐਂਕਰ ਦਾ ਵੀਡੀਓ ਸਾਂਝਾ ਕੀਤਾ ਤੇ ਕਿਸੇ ਨੇ ਸਾਬਕਾ ਪਾਕਿਸਤਾਨੀ ਕ੍ਰਿਕੇਟਰ ਸ਼ੋਇਬ ਅਖਤਰ ਗੁੱਸੇ ਭਰਿਆ ਵੀਡੀਓ ਸਾਂਝਾ ਕੀਤਾ।

ਦਾਅਵਾ ਕੀਤਾ ਗਿਆ ਕਿ ਜਿੰਬਾਬਵੇ ਦੇ ਮੀਡੀਆ ਅਦਾਰੇ ਦਾ ਨਿਊਜ਼ ਐਂਕਰ ਇਸ ਮੈਚ ਦੀ ਖਬਰ ਪੜ੍ਹਨ ਦੌਰਾਨ ਉੱਚੀ-ਉੱਚੀ ਹੱਸਿਆ ਅਤੇ ਸਾਬਕਾ ਪਾਕਿਸਤਾਨੀ ਕ੍ਰਿਕੇਟਰ ਸ਼ੋਇਬ ਅਖਤਰ ਕਿਸੇ ਨਿਊਜ਼ ਚੈੱਨਲ ਜਾ ਕੇ ਆਪਣਾ ਗੁੱਸਾ ਪਾਕਿਸਤਾਨ ਦੀ ਟੀਮ ਪ੍ਰਤੀ ਜ਼ਾਹਿਰ ਕਰਨ ਲੱਗੇ। 

ਰੋਜ਼ਾਨਾ ਸਪੋਕਸਮੈਨ ਨੇ ਇਨ੍ਹਾਂ ਦੋਵੇਂ ਵੀਡੀਓਜ਼ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਦੋਵੇਂ ਵੀਡੀਓਜ਼ ਪੁਰਾਣੇ ਸਨ। ਨਿਊਜ਼ ਐਂਕਰ ਵਾਲਾ ਵੀਡੀਓ ਪੁਰਾਣਾ ਨਿਕਲਿਆ ਅਤੇ ਫੁੱਟਬਾਲ ਮੈਚਾਂ ਦੇ ਸ਼ਕੇਡੁਅਲ ਸਬੰਧੀ ਸੀ ਅਤੇ ਸ਼ੋਇਬ ਅਖਤਰ ਵਾਲਾ ਵੀਡੀਓ ਲਗਭਗ 7 ਸਾਲ ਪੁਰਾਣਾ ਸੀ। ਇਨ੍ਹਾਂ ਦੋਵੇਂ ਵੀਡੀਓਜ਼ ਦਾ ਹਾਲੀਆ 20 ਓਵਰੀ ਕ੍ਰਿਕੇਟ ਵਿਸ਼ਵ ਕੱਪ 2022 ਨਾਲ ਕੋਈ ਸਬੰਧ ਨਹੀਂ ਹੈ।

"ਨਿਊਜ਼ ਐਂਕਰ ਦਾ ਵੀਡੀਓ"

ਟਵਿੱਟਰ ਯੂਜ਼ਰ "Azy" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Zimbabwe ke news anchor aaj prime time me #PAKvsZIM ke match ka result batate hue ????"

 

 

"ਸ਼ੋਇਬ ਅਖਤਰ ਦਾ ਵੀਡੀਓ"

ਅਧਿਕਾਰਿਕ ਟਵਿੱਟਰ ਯੂਜ਼ਰ "Amit Kumar" ਨੇ ਇਹ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Shoaib Akhtar Today ????????#PAKvsZIM"

 

 

ਪੜਤਾਲ

ਨਿਊਜ਼ ਐਂਕਰ ਦਾ ਵੀਡੀਓ

ਨਿਊਜ਼ ਐਂਕਰ ਦੇ ਵੀਡੀਓ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਐਂਕਰ ਪਿੱਛੇ U TV ਲਿਖਿਆ ਹੋਇਆ ਹੈ। ਇਸਲਈ ਅਸੀਂ ਪੜਤਾਲ ਸ਼ੁਰੂ ਕਰਦਿਆਂ ਕੀਵਰਡ ਸਰਚ ਨਾਲ ਇਸ ਵੀਡੀਓ ਨੂੰ ਲੱਭਿਆ।

ਅਸਲ ਵੀਡੀਓ ਸਾਨੂੰ UTV Ghana Online ਦੁਆਰਾ 31 ਅਕਤੂਬਰ 2020 ਦਾ ਸ਼ੇਅਰ ਕੀਤਾ ਮਿਲਿਆ। ਇਸ ਵੀਡੀਓ ਦੇ ਕੈਪਸ਼ਨ ਅਨੁਸਾਰ ਇਸ ਨਿਊਜ਼ ਫੁੱਟਬਾਲ ਲੀਗ "Italian Serie A" ਦੇ ਸ਼ਕੇਡੁਅਲ ਨਾਲ ਸਬੰਧ ਰੱਖਦਾ ਹੈ। 

ਮਤਲਬ ਸਾਫ ਸੀ ਕਿ ਇਸਦਾ ਕ੍ਰਿਕੇਟ ਮੈਚ ਨਾਲ ਕੋਈ ਸਬੰਧ ਨਹੀਂ ਹੈ।

ਸ਼ੋਇਬ ਅਖਤਰ ਦਾ ਵੀਡੀਓ

ਇਸ ਵੀਡੀਓ ਦੀ ਪੜਤਾਲ ਅਸੀਂ ਕੀਵਰਡ ਸਰਚ ਨਾਲ ਕੀਤੀ। "shoaib akhtar angry on pakistan team" ਕੀਵਰਡ ਨਾਲ ਸਾਨੂੰ ਇਸ ਵੀਡੀਓ 7 ਸਾਲ ਪਹਿਲਾਂ Youtube 'ਤੇ ਅਪਲੋਡ ਮਿਲਿਆ। Youtube ਅਕਾਊਂਟ "Bhaskar Bhatt" ਨੇ 23 ਫਰਵਰੀ 2015 ਨੂੰ ਇਹ ਵੀਡੀਓ ਸਾਂਝਾ ਕਰਦਿਆਂ ਡਿਸਕ੍ਰਿਪਸ਼ਨ ਲਿਖਿਆ, "Shoahib Akhtar get frustrated on pakistan cricket team for making worst performance during #IndiaVsPakistan #indiavspak and#PakistanvsWestIndies #pakvswi matches in cricket world cup 2015 at australia"

ਮਤਲਬ ਸਾਫ ਸੀ ਕਿ ਇਹ ਵੀਡੀਓ ਵੀ ਹਾਲੀਆ ਨਹੀਂ ਹੈ ਅਤੇ ਇਸਦਾ ਜਿੰਬਾਬਵੇ ਦੀ ਜਿੱਤ ਨਾਲ ਕੋਈ ਸਬੰਧ ਨਹੀਂ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਇਨ੍ਹਾਂ ਦੋਵੇਂ ਵੀਡੀਓਜ਼ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਦੋਵੇਂ ਵੀਡੀਓਜ਼ ਪੁਰਾਣੇ ਸਨ। ਨਿਊਜ਼ ਐਂਕਰ ਵਾਲਾ ਵੀਡੀਓ ਪੁਰਾਣਾ ਨਿਕਲਿਆ ਅਤੇ ਫੁੱਟਬਾਲ ਮੈਚਾਂ ਦੇ ਸ਼ਕੇਡੁਅਲ ਸਬੰਧੀ ਸੀ ਅਤੇ ਸ਼ੋਇਬ ਅਖਤਰ ਵਾਲਾ ਵੀਡੀਓ ਲਗਭਗ 7 ਸਾਲ ਪੁਰਾਣਾ ਸੀ। ਇਨ੍ਹਾਂ ਦੋਵੇਂ ਵੀਡੀਓਜ਼ ਦਾ ਹਾਲੀਆ 20 ਓਵਰੀ ਕ੍ਰਿਕੇਟ ਵਿਸ਼ਵ ਕੱਪ 2022 ਨਾਲ ਕੋਈ ਸਬੰਧ ਨਹੀਂ ਹੈ।