ਕੀ ਸਾਊਦੀ ਅਰਬ ਦੇ ਹਰ ਖਿਡਾਰੀ ਨੂੰ ਮੈਚ ਜਿੱਤਣ 'ਤੇ ਤੋਹਫੇ ਵੱਜੋਂ ਦਿੱਤੀ ਜਾ ਰਹੀ Rolls Royce? ਨਹੀਂ, ਵਾਇਰਲ ਦਾਅਵਾ ਫਰਜ਼ੀ ਹੈ

ਸਪੋਕਸਮੈਨ ਸਮਾਚਾਰ ਸੇਵਾ

Saudi Arab ਟੀਮ ਦੇ ਕੋਚ Herve Renard ਅਤੇ ਖਿਡਾਰੀ Saleh Al-Shehri ਵੱਲੋਂ ਇਸ ਵਾਇਰਲ ਦਾਅਵੇ ਦਾ ਖੰਡਨ ਕੀਤਾ ਗਿਆ ਹੈ।

No Rolls Royce being given to Saudi Arab Football team players by Royal Family for defeating Argentina in FIFA 2022 WC

RSFC (Team Mohali)- Fifa World Cup 2022 ਦੀ ਮੇਜ਼ਬਾਨੀ ਕਤਰ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਸੇ ਵਿਸ਼ਵ ਕੱਪ ਦੇ ਮੁਕਾਬਲੇ ਤੋਂ ਬਾਅਦ ਇੱਕ ਦਾਅਵਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਜਨਟੀਨਾ ਨੂੰ ਪਹਿਲੇ ਮੈਚ ’ਚ ਹਰਾਉਣ ਦੇ ਇਨਾਮ ਵਜੋਂ ਸਾਊਦੀ ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਨੇ ਸਾਊਦੀ ਫੁੱਟਬਾਲ ਟੀਮ ਦੇ ਸਾਰੇ ਖਿਡਾਰੀਆਂ ਨੂੰ ਵਾਪਸ ਵਤਨ ਪਰਤਣ’ਤੇ ਇੱਕ-ਇੱਕ RM6 Rolls Royce Phantom ਦੇਣ ਦਾ ਐਲਾਨ ਕੀਤਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। Saudi Arab ਟੀਮ ਦੇ ਕੋਚ Herve Renard ਅਤੇ ਖਿਡਾਰੀ Saleh Al-Shehri ਵੱਲੋਂ ਇਸ ਵਾਇਰਲ ਦਾਅਵੇ ਦਾ ਖੰਡਨ ਕੀਤਾ ਗਿਆ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "AggBani - ਅੱਗਬਾਣੀ" ਨੇ 26 ਨਵੰਬਰ 2022 ਨੂੰ ਵਾਇਰਲ ਪੋਸਟ ਸ਼ੇਅਰ ਕਰਦਿਆਂ ਲਿਖਿਆ, "ਰਾਜਕੁਮਾਰ ਖ਼ੁਸ਼ ਹੂਆ! ਅਰਜਨਟੀਨਾ ਨੂੰ ਪਹਿਲੇ ਮੈਚ’ਚ ਹਰਾਉਣ ਦੇ ਇਨਾਮ ਵਜੋਂ ਸਾਊਦੀ ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਨੇ ਸਾਊਦੀ ਫੁੱਟਬਾਲ ਟੀਮ ਦੇ ਸਾਰੇ ਖਿਡਾਰੀਆਂ ਨੂੰ ਵਾਪਸ ਵਤਨ ਪਰਤਣ’ਤੇ ਇੱਕ-ਇੱਕ RM6 Rolls Royce Phantom ਦੇਣ ਦਾ ਐਲਾਨ ਕੀਤਾ ਹੈ।"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਦੱਸ ਦਈਏ ਕਿ ਇਸ ਦਾਅਵੇ ਨੂੰ ਲੈ ਕੇ ਕਈ ਨਾਮਵਰ ਅੰਤਰਾਸ਼ਟਰੀ ਮੀਡੀਆ ਅਦਾਰਿਆਂ ਵੱਲੋਂ ਖਬਰਾਂ ਪ੍ਰਕਾਸ਼ਿਤ ਕੀਤੀ ਗਈਆਂ ਸਨ। 

ਪੜਤਾਲ 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਵਾਇਰਲ ਦਾਅਵਾ ਫਰਜ਼ੀ ਹੈ

ਸਾਨੂੰ ਇੱਕ ਮੀਡੀਆ ਰਿਪੋਰਟ ਵਿਚ ਵਾਇਰਲ ਦਾਅਵੇ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਸਬੰਧਿਤ ਟਵੀਟ ਲਿੰਕ ਮਿਲਿਆ। ਜਿਸਦੇ ਵਿਚ ਸਾਊਦੀ ਅਰਬ ਟੀਮ ਦਾ ਖਿਡਾਰੀ Saleh Al-Shehri ਵਾਇਰਲ ਦਾਅਵੇ ਦਾ ਮੀਡੀਆ ਸਾਹਮਣੇ ਖੰਡਨ ਕਰਦਾ ਹੈ। 

 

 

ਰਿਪੋਰਟ ਅਨੁਸਾਰ ਇਸ ਦਾਅਵੇ ਨੂੰ ਲੈ ਕੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸਲੇਹ ਕਹਿੰਦਾ ਹੈ, "ਇਹ ਦਾਅਵਾ ਫਰਜ਼ੀ ਹੈ ਅਤੇ ਅਸੀਂ ਇਥੇ ਆਪਣੇ ਦੇਸ਼ ਵਾਸਤੇ ਖੇਡਣ ਆਏ ਹਾਂ।"

ਇਸੇ ਤਰ੍ਹਾਂ ਇਸ ਦਾਅਵੇ ਨੂੰ ਲੈ ਕੇ ਸਾਊਦੀ ਅਰਬ ਦੀ ਟੀਮ ਦੇ ਕੋਚ Herve Renard ਦਾ ਬਿਆਨ ਸਾਨੂੰ dailymail.co.uk ਦੀ ਖਬਰ ਵਿਚ ਪ੍ਰਕਾਸ਼ਿਤ ਮਿਲਿਆ। ਸਾਊਦੀ ਟੀਮ ਦੇ ਕੋਚ ਨੇ ਵੀ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ। 

ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। Saudi Arab ਟੀਮ ਦੇ ਕੋਚ Herve Renard ਅਤੇ ਖਿਡਾਰੀ Saleh Al-Shehri ਵੱਲੋਂ ਇਸ ਵਾਇਰਲ ਦਾਅਵੇ ਦਾ ਖੰਡਨ ਕੀਤਾ ਗਿਆ ਹੈ।

Claim- Royal Family Of Saudi Arab gifting Country players a Rolls-Royce after their fairytale win over Argentina in FIFA WC 2022
Claimed By- FB Page Agg Bani
Fact Check- Fake