ਤੱਥ ਜਾਂਚ - ਵਾਇਰਲ ਤਸਵੀਰ ਦਾ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨਾਲ ਕੋਈ ਸਬੰਧ ਨਹੀਂ 

ਸਪੋਕਸਮੈਨ ਸਮਾਚਾਰ ਸੇਵਾ

Fact Check

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਤਸਵੀਰ 6 ਸਾਲ ਪੁਰਾਣੀ ਹੈ।

Fact check - This picture has nothing to do with the violence during the tractor parade

ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਪੀਐੱਮ ਮੋਦੀ ਦੀ ਤਸਵੀਰ ਵਾਲੀ ਟੀਸ਼ਰਟ ਪਾਏ ਇਕ ਵਿਅਕਤੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਵਿਅਕਤੀ ਨੂੰ ਲਾਠੀ ਨਾਲ ਇਕ ਪੁਲਿਸ ਕਰਮਚਾਰੀ ਨਾਲ ਲੜਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ 26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੀ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਇਹ ਤਸਵੀਰ 6 ਸਾਲ ਪੁਰਾਣੀ ਹੈ, ਜਦੋਂ ਯੂਪੀ ਸਰਕਾਰ ਦੀ ਕਾਨੂੰਨ ਵਿਵਸਥਾ ਅਤੇ ਬਿਜਲੀ ਸੰਕਟ ਦੀ ਘਾਟ ਕਾਰਨ ਭਾਜਪਾ ਵਰਕਰਾਂ ਨੇ ਸੱਤਾਧਾਰੀ ਸਮਾਜਵਾਦੀ ਪਾਰਟੀ (ਸਪਾ) ਖ਼ਿਲਾਫ਼ ਹਿੰਸਕ ਪ੍ਰਦਰਸ਼ਨ ਕੀਤੇ ਸਨ।

ਵਾਇਰਲ ਪੋਸਟ 

Dildar Gujjar ਦੇ ਨਾਮ ਤੋਂ ਬਣੇ ਫੇਸਬੁੱਕ ਪੇਜ਼ ਨੇ 27 ਜਨਵਰੀ ਨੂੰ ਵਾਇਰਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, “हाथ जोड़ता हूं झूठ मत फैलाओ। किसानों को बदनाम मत करो ????????????????????”

ਪੜਤਾਲ

ਸਪੋਕਸਮੈਨ ਨੇ ਆਪਣੀ ਪੜਤਾਲ ਸ਼ੁਰੂ ਕਰਨ ਦੌਰਾਨ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਾਨੂੰ oneindia.com ਦੀ ਇਕ ਰਿਪੋਰਟ ਮਿਲੀ, ਜਿਸ ਵਿਚ ਵਾਇਰਲ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ। ਇਹ ਰਿਪੋਰਟ 30 ਜੂਨ 2014 ਨੂੰ ਅਪਲੋਡ ਕੀਤੀ ਗਈ ਸੀ। ਰਿਪੋਰਟ ਦੀ ਹੈੱਡਲਾਈਨ ਸੀ, ''BJP youth workers stage protest against SP rule in Lucknow''

ਰਿਪੋਰਟ ਅਨੁਸਾਰ, ''ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਕਾਨੂੰਨ ਵਿਵਸਥਾ ਅਤੇ ਬਿਜਲੀ ਸੰਕਟ ਦੀ ਘਾਟ ਕਾਰਨ ਸੋਮਵਾਰ ਨੂੰ ਭਾਜਪਾ ਵਰਕਰਾਂ ਨੇ ਸੱਤਾਧਾਰੀ ਸਮਾਜਵਾਦੀ ਪਾਰਟੀ (ਸਪਾ) ਖ਼ਿਲਾਫ਼ ਹਿੰਸਕ ਪ੍ਰਦਰਸ਼ਨ ਕੀਤੇ ਸਨ। ਇਸ ਪ੍ਰਦਰਸ਼ਨ ਵਿਚ ਯੂਪੀ ਪੁਲਿਸ ਮੁਲਾਜ਼ਮਾਂ ਨੇ ਉੱਤਰ ਪ੍ਰਦੇਸ਼ ਅਸੈਂਬਲੀ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਭਾਜਪਾ ਯੂਥ ਵਰਕਰਾਂ 'ਤੇ ਲਾਠੀਚਾਰਜ ਕੀਤਾ ਸੀ। ਵਾਇਰਲ ਤਸਵੀਰ ਵੀ ਇਸ ਪ੍ਰਦਰਸ਼ਨ ਦੌਰਾਨ ਦੀ ਹੈ। 

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ oneindia.com ਦੀ ਰਿਪੋਰਟ ਨੂੰ ਅਧਾਰ ਬਣਾ ਕੇ ਕੁੱਝ ਕੀਵਰਡ ਸਰਚ ਕੀਤੇ। ਸਾਨੂੰ rstv.nic.in ਦੀ ਵੀ ਇਕ ਰਿਪੋਰਟ ਮਿਲੀ, ਜਿਸ ਵਿਚ ਵੀ ਵਾਇਰਲ ਤਸਵੀਰ ਮੌਜੂਦ ਸੀ। ਇਹ ਰਿਪੋਰਟ ਵੀ 30 ਜੂਨ 2014 ਦੀ ਸੀ।

ਇਸ ਵਿਚ ਵੀ ਉਹੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਜੋ oneindia.com ਦੀ ਰਿਪੋਰਟ ਵਿਚ ਸੀ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਦਾ ਕਿਸਾਨ ਟਰੈਕਟਰ ਪਰੇਡ ਦੀ ਹਿੰਸਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਤਸਵੀਰ 2014 ਵਿਚ ਭਾਜਪਾ ਵਰਕਰਾਂ ਵੱਲੋਂ ਸਮਾਜਵਾਦੀ ਪਾਰਟੀ (ਸਪਾ) ਖ਼ਿਲਾਫ਼ ਕੀਤੇ ਗਏ ਪ੍ਰਦਰਸ਼ਨ ਦੌਰਾਨ ਦੀ ਹੈ।

Claim - ਵਾਇਰਲ ਤਸਵੀਰ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੀ ਹੈ। 

Claimed By - Dildar Gujjar

Fact Check - ਫਰਜ਼ੀ