ਭਾਰਤ ਵਿਚ Virtual Rally ਦੀ ਸ਼ੁਰੂਆਤ ਰਾਹੁਲ ਗਾਂਧੀ ਵੱਲੋਂ ਨਹੀਂ ਬਲਕਿ ਅਮਿਤ ਸ਼ਾਹ ਵੱਲੋਂ ਹੋਈ ਸੀ
ਦੇਸ਼ 'ਚ ਪਹਿਲੀ ਵਰਚੁਅਲ ਰੈਲੀ ਅਮਿਤ ਵੱਲੋਂ ਬਿਹਾਰ ਦੇ ਲੋਕਾਂ ਲਈ ਕੀਤੀ ਗਈ ਸੀ। ਰਾਹੁਲ ਗਾਂਧੀ ਵੱਲੋਂ ਇਹ ਰੈਲੀ ਦੇਸ਼ ਦੀ ਪਹਿਲੀ ਵਰਚੁਅਲ ਰੈਲੀ ਨਹੀਂ ਹੈ।
RSFC (Team Mohali)- 27 ਜਨਵਰੀ 2022 ਨੂੰ ਰਾਹੁਲ ਗਾਂਧੀ ਪੰਜਾਬ ਫੇਰੀ 'ਤੇ ਆਏ ਅਤੇ ਇਸੇ ਦੌਰਾਨ ਉਨ੍ਹਾਂ ਨੇ ਵਰਚੁਅਲ ਰੈਲੀ ਕਰ ਪੰਜਾਬ ਦੇ ਲੋਕਾਂ ਦਾ ਸੰਬੋਧਨ ਕੀਤਾ। ਹੁਣ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਰਚੁਅਲ ਰੈਲੀ ਦੇਸ਼ ਦੀ ਪਹਿਲੀ ਹੈ ਅਤੇ ਇਸਨੇ ਡਿਜੀਟਲ ਯੁਗ ਦੀ ਨਵੀਂ ਸ਼ੁਰੂਆਤ ਕੀਤੀ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਦੇਸ਼ 'ਚ ਪਹਿਲੀ ਵਰਚੁਅਲ ਰੈਲੀ ਅਮਿਤ ਵੱਲੋਂ ਬਿਹਾਰ ਦੇ ਲੋਕਾਂ ਲਈ ਕੀਤੀ ਗਈ ਸੀ। ਰਾਹੁਲ ਗਾਂਧੀ ਵੱਲੋਂ ਇਹ ਰੈਲੀ ਦੇਸ਼ ਦੀ ਪਹਿਲੀ ਵਰਚੁਅਲ ਰੈਲੀ ਨਹੀਂ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "Punjab Bolda" ਨੇ ਵਾਇਰਲ ਪੋਸਟ ਸ਼ੇਅਰ ਕਰਦਿਆਂ ਡਿਸਕ੍ਰਿਪਸ਼ਨ ਲਿਖਿਆ, "ਰਾਹੁਲ ਗਾਂਧੀ ਦੀ ਰੈਲੀ ਨੇ ਕੀਤੀ ਡਿਜੀਟਲ ਕਰਾਂਤੀ ਦੀ ਸ਼ੁਰੂਆਤ"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਕੀਵਰਡ ਸਰਚ ਜਰੀਏ ਭਾਰਤ 'ਚ ਵਰਚੁਅਲ ਰੈਲੀ ਦੇ ਇਤਿਹਾਸ ਬਾਰੇ ਖੋਜ ਕਰਨੀ ਸ਼ੁਰੂ ਕੀਤੀ।
ਪਹਿਲੀ ਵਰਚੁਅਲ ਰੈਲੀ ਅਮਿਤ ਸ਼ਾਹ ਵੱਲੋਂ ਕੀਤੀ ਗਈ ਸੀ
ਸਾਨੂੰ The Tribune ਦੀ 7 ਜੂਨ 2020 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ। ਇਸ ਖਬਰ ਵਿਚ ਦੱਸਿਆ ਗਿਆ ਸੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦੇਸ਼ ਦੀ ਪਹਿਲੀ ਵਰਚੁਅਲ ਰੈਲੀ ਬਿਹਾਰ ਦੇ ਲੋਕਾਂ ਲਈ ਕੀਤੀ ਗਈ। ਇਸ ਖਬਰ ਦਾ ਸਿਰਲੇਖ ਦਿੱਤਾ ਗਿਆ ਸੀ, "Amit Shah addresses ‘first virtual rally in history’, insists it is not ‘election’ rally"
ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਅਮਿਤ ਸ਼ਾਹ ਵੱਲੋਂ ਕੀਤੀ ਗਈ ਦੇਸ਼ ਦੀ ਪਹਿਲੀ ਵਰਚੁਅਲ ਰੈਲੀ ਨੂੰ ਲੈ ਕੇ ਹੋਰ ਖਬਰਾਂ ਇਥੇ ਅਤੇ ਇਥੇ ਕਲਿਕ ਕਰ ਵੇਖੀਆਂ ਜਾ ਸਕਦੀਆਂ ਹਨ।
ਰਾਹੁਲ ਗਾਂਧੀ ਦੀ ਪੰਜਾਬ 'ਚ ਕੀਤੀ ਵਰਚੁਅਲ ਰੈਲੀ ਨੂੰ ਲੈ ਕੇ ANI ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਦੇਸ਼ 'ਚ ਪਹਿਲੀ ਵਰਚੁਅਲ ਰੈਲੀ ਅਮਿਤ ਵੱਲੋਂ ਬਿਹਾਰ ਦੇ ਲੋਕਾਂ ਲਈ ਕੀਤੀ ਗਈ ਸੀ। ਰਾਹੁਲ ਗਾਂਧੀ ਵੱਲੋਂ ਇਹ ਰੈਲੀ ਦੇਸ਼ ਦੀ ਪਹਿਲੀ ਵਰਚੁਅਲ ਰੈਲੀ ਨਹੀਂ ਹੈ।
Claim- Rahul Gandhi's Virtual Rally In Punjab Was India's First
Claimed By- FB Page Punjab Bolda
Fact Check- Misleading