Fact Check: ਅੰਡੇ ਚੋਰੀ ਕਰਦੇ ਪੁਲਿਸ ਮੁਲਾਜ਼ਮ ਦਾ ਵਾਇਰਲ ਇਹ ਵੀਡੀਓ ਪੁਰਾਣਾ ਹੈ, ਕਾਰਵਾਈ ਕਰ ਕੀਤਾ ਗਿਆ ਸੀ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਮਈ 2021 ਦਾ ਹੈ। ਦੱਸ ਦਈਏ ਕਿ ਕਾਰਵਾਈ ਦੌਰਾਨ ਇਸ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਸੀ।

Fact Check Old Video Of Punjab Police Employee Thieving Eggs Viral As Recent

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਪੁਲਿਸ ਮੁਲਾਜ਼ਮ ਨੂੰ ਅੰਡੇ ਦੀ ਰੇਹੜੀ ਤੋਂ ਅੰਡੇ ਚੋਰੀ ਕਰਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਯੂਜ਼ਰਸ ਹਾਲੀਆ ਦੱਸਕੇ ਵਾਇਰਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਮਈ 2021 ਦਾ ਹੈ। ਦੱਸ ਦਈਏ ਕਿ ਕਾਰਵਾਈ ਦੌਰਾਨ ਇਸ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਸੀ।

ਵਾਇਰਲ ਪੋਸਟ

ਫੇਸਬੁੱਕ ਪੇਜ Agg Bani ਨੇ 28 ਜੁਲਾਈ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਅੱਜ ਤਾ ਜੱਟ ਭੁਰਜੀ ਬਣਾਉਗਾ ਜਾ ਕੇ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਵਾਇਰਲ ਵੀਡੀਓ 2021 ਦਾ ਹੈ

ਸਾਨੂੰ ਇਸ ਵੀਡੀਓ ਨੂੰ ਲੈ ਕੇ ABP Live ਦੀ 16 ਮਈ 2021 ਨੂੰ ਪ੍ਰਕਾਸ਼ਿਤ ਖਬਰ ਮਿਲੀ। ਖਬਰ ਦਾ ਸਿਰਲੇਖ ਦਿੱਤਾ ਗਿਆ ਸੀ, "ਰੇਹੜੀ ਤੋਂ ਅੰਡੇ ਚੋਰੀ ਕਰਦਾ ਪੁਲਿਸ ਮੁਲਾਜ਼ਮ ਕੈਮਰੇ 'ਚ ਕੈਦ, ਵੀਡੀਓ ਵਾਇਰਲ ਹੋਣ ਮਗਰੋਂ ਸਸਪੈਂਡ"

ਖਬਰ ਅਨੁਸਾਰ, "ਪੰਜਾਬ ਪੁਲਿਸ ਦੇ ਐਸਐਚਓ ਵੱਲੋਂ ਸਬਜੀ ਦੀ ਟੋਕਰੀ ਨੂੰ ਲੱਤ ਮਾਰਨ ਵਾਲੀ ਘਟਨਾ ਮਗਰੋਂ ਇੱਕ ਹੋਰ ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਇਸ ਘਟਨਾ ਨੇ ਪੰਜਾਬ ਪੁਲਿਸ ਨੂੰ ਇੱਕ ਵਾਰ ਫੇਰ ਸ਼ਰਮਿੰਦਾ ਕੀਤਾ ਹੈ। ਇਸ ਵਾਰ ਪੰਜਾਬ ਦੇ ਫਤਿਹਗੜ ਸਾਹਿਬ ਕਸਬੇ ਵਿਚ ਇਕ ਹੈੱਡ ਕਾਂਸਟੇਬਲ ਵੱਲੋਂ ਅੰਡੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪੰਜਾਬ ਪੁਲਿਸ ਦੇ ਇਸ ਹੈੱਡ ਕਾਂਸਟੇਬਲ ਦੀ ਇਹ ਚੋਰੀ ਕਿਸੇ ਨੇ ਕੈਮਰੇ ਵਿੱਚ ਕੈਦ ਕਰ ਲਈ ਜਿਸ ਮਗਰੋਂ ਇਹ ਪੂਰਾ ਮਾਮਲੇ ਦਾ ਪਰਦਾਫਾਸ਼ ਹੋ ਗਿਆ। ਕੈਮਰੇ 'ਤੇ ਰਿਕਾਰਡ ਕੀਤੀ ਗਈ ਵੀਡੀਓ ਵਿਚ ਦੇਖਿਆ ਗਿਆ ਹੈ ਕਿ ਹੈੱਡ ਕਾਂਸਟੇਬਲ ਪੁਲਿਸ ਮੁਲਾਜ਼ਮ ਪ੍ਰਿਤਪਾਲ ਸਿੰਘ ਸੜਕ ਦੇ ਕਿਨਾਰੇ ਖੜ੍ਹੀ ਗੱਡੀ 'ਚ ਲੱਧੇ ਅੰਡਿਆਂ ਦੀ ਕੈਰੇਟ ਵਿਚੋਂ ਅੰਡੇ ਚੋਰੀ ਚੁੱਕ ਰਿਹਾ ਹੈ ਅਤੇ ਆਪਣੀ ਪੈਂਟ ਦੀ ਜੇਬ ਵਿਚ ਪਾ ਰਿਹਾ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿਸ ਸਮੇਂ ਹੈੱਡ ਕਾਂਸਟੇਬਲ ਅੰਡੇ ਚੋਰੀ ਕਰ ਰਿਹਾ ਸੀ ਉਸ ਸਮੇਂ ਰਿਕਸ਼ੇ ਦਾ ਮਾਲਕ ਆਪਣੀ ਗੱਡੀ ਨੇੜੇ ਮੌਜੂਦ ਨਹੀਂ ਸੀ।"

ਇਸ ਖਬਰ ਵਿਚ Punjab Police ਦੇ ਟਵੀਟ ਦਾ ਵੀ ਇਸਤੇਮਾਲ ਕੀਤਾ ਗਿਆ ਸੀ ਜਿਸਦੇ ਵਿਚ ਪੁਲਿਸ ਨੇ ਜਾਣਕਾਰੀ ਦਿੱਤੀ ਸੀ ਕਿ ਵਾਇਰਲ ਵੀਡੀਓ ਵਿਚ ਅੰਡੇ ਚੋਰੀ ਕਰਦੇ ਦਿੱਸ ਰਹੇ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। 

ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਮਈ 2021 ਦਾ ਹੈ। ਦੱਸ ਦਈਏ ਕਿ ਕਾਰਵਾਈ ਦੌਰਾਨ ਇਸ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਸੀ।

Claim- Recent Video Of Punjab Police Employee Thieving Eggs
Claimed By- FB Page Agg Bani
Fact Check- Misleading