Fact Check: BJP ਨੂੰ ਵੋਟ ਨਾ ਪਾਉਣ ਦੀ ਸੋਂਹ ਚੁੱਕ ਰਹੇ ਵਿਦਿਆਰਥੀਆਂ ਦੇ ਇਸ ਵੀਡੀਓ ਦੀ ਜਾਣੋ ਸਚਾਈ

ਸਪੋਕਸਮੈਨ ਸਮਾਚਾਰ ਸੇਵਾ

ਵੀਡੀਓ ਜਨਵਰੀ 2018 ਦਾ ਹੈ ਜਦੋਂ ਆਨਲਾਈਨ ਐਕਜ਼ਾਮ ਖਿਲਾਫ ਮੱਧ ਪ੍ਰਦੇਸ਼ ਦੀ ਇੱਕ ITI ਵੱਲੋਂ ਆਪਣੇ ਵਿਦਿਆਰਥੀਆਂ ਤੋਂ ਭਾਜਪਾ ਨੂੰ ਵੋਟ ਨਾ ਪਾਉਣ ਦੀ ਸੋਂਹ ਚੁਕਾਈ ਗਈ ਸੀ।

Fact Check Old video of students swearing off against bjp shared as recent

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਵਿਦਿਆਰਥੀਆਂ ਨੂੰ ਭਾਜਪਾ ਨੂੰ ਵੋਟ ਨਾ ਪਾਉਣ ਦੀ ਸੋਂਹ ਚੁਕਾਈ ਜਾ ਰਹੀ ਹੈ। ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਇਸ ਸਕੂਲ ਖਿਲਾਫ ਕੜੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਜਨਵਰੀ 2018 ਦਾ ਹੈ ਜਦੋਂ ਆਨਲਾਈਨ ਐਕਜ਼ਾਮ ਖਿਲਾਫ ਮੱਧ ਪ੍ਰਦੇਸ਼ ਦੀ ਇੱਕ ITI ਵੱਲੋਂ ਆਪਣੇ ਵਿਦਿਆਰਥੀਆਂ ਤੋਂ ਭਾਜਪਾ ਨੂੰ ਵੋਟ ਨਾ ਪਾਉਣ ਦੀ ਸੋਂਹ ਚੁਕਾਈ ਗਈ ਸੀ।

ਵਾਇਰਲ ਪੋਸਟ

ਟਵਿੱਟਰ ਯੂਜ਼ਰ "सौरभ श्रीवास्तव हिंदू हिन्दुस्थान" ਨੇ 28 ਅਕਤੂਬਰ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "कितना बड़ा सडयंत्र हो रहा है देश के खिलाफ वो भी स्कूलों मै। बच्चों के अंदर भी क्या जहर भर रहे है। इस वीडियो को इतना वायरल करो जिससे कि इस स्कूल के प्रिंसिपल पर कार्यवाही होनी चाहिए।"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ Yandex ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਸਾਨੂੰ ਇਹ ਵੀਡੀਓ Youtube 'ਤੇ ਫਰਵਰੀ 2018 ਦਾ ਅਪਲੋਡ ਮਿਲਿਆ। Youtube ਅਕਾਊਂਟ "Dekho Duniya Ki Duniyadari" ਨੇ ਇਸ ਵੀਡੀਓ ਨੂੰ 10 ਫਰਵਰੀ 2018 ਨੂੰ ਸ਼ੇਅਰ ਕਰਦਿਆਂ ਸਿਰਲੇਖ ਦਿੱਤਾ, "BJP ka kaisa kaisa prachar"

ਹੁਣ ਤੱਕ ਦੀ ਪੜਤਾਲ ਤੋਂ ਇਹ ਤਾਂ ਸਾਫ ਹੋਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਬਿਲਕੁਲ ਵੀ ਨਹੀਂ ਹੈ। ਅੱਗੇ ਵਧਦੇ ਹੋਏ ਅਸੀਂ ਗੂਗਲ ਟਾਈਮਲਾਈਨ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਵੀਡੀਓ 26 ਜਨਵਰੀ 2018 ਦਾ ਹੈ

ਸਾਨੂੰ ਇਸ ਮਾਮਲੇ ਨੂੰ ਲੈ ਕੇ ਅਮਰ ਉਜਾਲਾ ਦੀ 28 ਜਨਵਰੀ 2018 ਨੂੰ ਪ੍ਰਕਾਸ਼ਿਤ ਖਬਰ ਮਿਲੀ। ਖਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਦਿੱਤਾ ਗਿਆ, "MP: यहां 26 जनवरी को बच्चों ने खाई भाजपा को वोट न देने की कसम, जानिए क्यों?"

ਖਬਰ ਅਨੁਸਾਰ, "ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸਕੂਲ ਦੇ 150 ਵਿਦਿਆਰਥੀਆਂ ਨੂੰ ਭਾਜਪਾ ਨੂੰ ਵੋਟ ਨਾ ਪਾਉਣ ਦੀ ਸਹੁੰ ਚੁਕਾਈ ਗਈ ਹੈ। ਸਹੁੰ ਚੁੱਕਣ ਦਾ ਇਹ ਮਾਮਲਾ ਇੱਕ ਵੀਡੀਓ ਵਿੱਚ ਕੈਦ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਮੱਧ ਪ੍ਰਦੇਸ਼ ਦੇ ਇਟਾਰਸੀ ਦੇ ਇੱਕ ਆਈਟੀਆਈ ਕਾਲਜ ਦਾ ਹੈ, ਜਿੱਥੇ 26 ਜਨਵਰੀ ਨੂੰ ਤਿਰੰਗਾ ਝੰਡਾ ਲਹਿਰਾਉਣ ਤੋਂ ਬਾਅਦ ਭਾਜਪਾ ਨੂੰ ਵੋਟ ਨਾ ਪਾਉਣ ਦੀ ਸਹੁੰ ਚੁਕਾਈ ਗਈ ਸੀ। ਇਸ ਕਾਲਜ ਦੇ ਬੱਚਿਆਂ ਦੀ ਮੰਗ ਹੈ ਕਿ ਆਈਟੀਆਈ ਵਿਚ ਕੰਪਿਊਟਰ ਦੀ ਆਨਲਾਈਨ ਪ੍ਰੀਖਿਆ ਬੰਦ ਕੀਤੀ ਜਾਵੇ। ਜਿਸ ਦੇ ਖਿਲਾਫ ਸਹੁੰ ਚੁੱਕੀ ਜਾ ਰਹੀ ਸੀ। ਵਿਦਿਆਰਥੀਆਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।"

ਇਸ ਖਬਰ ਵਿਚ ANI ਦਾ ਟਵੀਟ ਵੀ ਇਸਤੇਮਾਲ ਕੀਤਾ ਗਿਆ ਸੀ ਜਿਸਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਮਤਲਬ ਸਾਫ ਕਿ 2018 ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਜਨਵਰੀ 2018 ਦਾ ਹੈ ਜਦੋਂ ਆਨਲਾਈਨ ਐਕਜ਼ਾਮ ਖਿਲਾਫ ਮੱਧ ਪ੍ਰਦੇਸ਼ ਦੀ ਇੱਕ ITI ਵੱਲੋਂ ਆਪਣੇ ਵਿਦਿਆਰਥੀਆਂ ਤੋਂ ਭਾਜਪਾ ਨੂੰ ਵੋਟ ਨਾ ਪਾਉਣ ਦੀ ਸੋਂਹ ਚੁਕਾਈ ਗਈ ਸੀ।

Claim- Video of Students swearing off to not to vote BJP is recent
Claimed By- Twitter Account सौरभ श्रीवास्तव हिंदू हिन्दुस्थान
Fact Check- Misleading