Fact Check: IT ਸੈੱਲ ਅੰਦੋਲਨ ਨੂੰ ਕਰ ਰਿਹਾ ਬਦਨਾਮ, ਇਹ ਸਕ੍ਰੀਨਸ਼ੋਟ ਨਿਜੀ MMS ਨਾਲ ਸਬੰਧਿਤ

ਸਪੋਕਸਮੈਨ ਸਮਾਚਾਰ ਸੇਵਾ

Fact Check

ਤਸਵੀਰ ਇੱਕ ਨਿਜੀ MMS ਦਾ ਸਕ੍ਰੀਨਸ਼ੋਟ ਹੈ ਅਤੇ ਤਸਵੀਰ ਵਿਚ ਕੋਈ ਕਿਸਾਨ ਨਹੀਂ ਹੈ। ਦੱਸ ਦਈਏ ਕਿ ਤਸਵੀਰ ਵਿਚ ਦਿੱਸ ਰਹੇ ਵਿਅਕਤੀ ਨੇ ਆਤਮ-ਹੱਤਿਆ ਕਰ ਲਈ ਹੈ।

Fact Check Screenshot of MMS viral with fake claim to defame farmers protest

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਜੋੜੇ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਮੁੰਡਾ ਅਤੇ ਕੁੜੀ ਗਲਤ ਵਿਵਸਥਾ ਵਿਚ ਵੇਖੇ ਜਾ ਸਕਦੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਟਿਕਰੀ ਬਾਰਡਰ ਦੀ ਹੈ ਅਤੇ ਤਸਵੀਰ ਵਿਚ ਦਿੱਸ ਰਿਹਾ ਵਿਅਕਤੀ ਇੱਕ ਕਿਸਾਨ ਹੈ। ਇਸ ਤਸਵੀਰ ਨੂੰ ਕਿਸਾਨੀ ਸੰਘਰਸ਼ ਨਾਲ ਜੋੜ ਵਾਇਰਲ ਕਰ ਕਿਸਾਨਾਂ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਤਸਵੀਰ ਇੱਕ ਨਿਜੀ MMS ਦਾ ਸਕ੍ਰੀਨਸ਼ੋਟ ਹੈ ਅਤੇ ਤਸਵੀਰ ਵਿਚ ਕੋਈ ਕਿਸਾਨ ਨਹੀਂ ਹੈ। ਦੱਸ ਦਈਏ ਕਿ ਤਸਵੀਰ ਵਿਚ ਦਿੱਸ ਰਹੇ ਵਿਅਕਤੀ ਨੇ ਆਤਮ-ਹੱਤਿਆ ਕਰ ਲਈ ਹੈ।

ਹਿੰਦੀ ਭਾਸ਼ੀ ਯੂਜ਼ਰ ਤਸਵੀਰ ਨੂੰ ਕਿਸਾਨਾਂ ਨਾਲ ਜੋੜ ਕਰ ਰਹੇ ਵਾਇਰਲ

ਇਹ ਤਸਵੀਰ ਟਵਿੱਟਰ ਅਤੇ ਫੇਸਬੁੱਕ 'ਤੇ ਹਿੰਦੀ ਕੈਪਸ਼ਨ ਨਾਲ ਵਾਇਰਲ ਹੋ ਰਹੀ ਹੈ। ਟਵਿੱਟਰ ਅਕਾਊਂਟ "हम लोग We The People" ਨੇ ਇਸ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "टिकरी बॉर्डर से एक किसान की एक तस्वीर बहोत ज्यादा Viral हो रही है, जिसमें वो किसानों के लिये 'आंदोलन' करते हुए नजर आ रहे है। यह देखकर हमारे गांव के भी बुजुर्ग किसानों का कहना है कि ऐसा आन्दोलन करने का हमे भी पुरा मौका मिलना चाहिये और हम तो असली किसान है, मजे फर्जी लोग उठा रहे है।"

ਇਸੇ ਤਰ੍ਹਾਂ ਫੇਸਬੁੱਕ ਯੂਜ਼ਰ "Vinay Kumar" ਨੇ ਵੀ ਸਮਾਨ ਦਾਅਵੇ ਨਾਲ ਤਸਵੀਰ ਨੂੰ ਸ਼ੇਅਰ ਕੀਤਾ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇੱਕ ਫੇਸਬੁੱਕ ਪੋਸਟ 'ਤੇ ਇਸ ਤਸਵੀਰ ਅਤੇ ਇਸਦੇ ਨਾਲ ਜੁੜੀਆਂ ਹੋਰ ਤਸਵੀਰਾਂ ਸ਼ੇਅਰ ਕੀਤੀਆਂ ਮਿਲੀ। ਇਥੇ ਤਸਵੀਰਾਂ ਨੂੰ ਸ਼ੇਅਰ ਕਰ ਜਾਣਕਾਰੀ ਦਿੱਤੀ ਗਈ ਕਿ ਤਸਵੀਰ ਵਿਚ ਦਿੱਸ ਰਿਹਾ ਵਿਅਕਤੀ ਇੱਕ ਗ੍ਰੰਥੀ ਹੈ ਜਿਸਦੇ ਉੱਤੇ ਜਬਰ-ਜਨਾਹ ਦਾ ਇਲਜ਼ਾਮ ਲੱਗਿਆ ਹੈ।

ਇਸ ਜਾਣਕਾਰੀ ਨੂੰ ਅਧਾਰ ਬਣਾਕੇ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਨਿਊਜ਼ ਸਰਚ ਸ਼ੁਰੂ ਕੀਤੀ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ।

26 ਅਕਤੂਬਰ 2021 ਨੂੰ The Tribune ਨੇ ਇਸ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕੀਤੀ। ਇਸ ਖਬਰ ਵਿਚ ਜਾਣਕਾਰੀ ਦਿੱਤੀ ਗਈ ਕਿ ਅੰਮ੍ਰਿਤਸਰ ਦੇ ਜੱਬੋਵਾਲ ਪਿੰਡ ਵਸਨੀਕ ਗ੍ਰੰਥੀ 'ਤੇ ਜਬਰ ਜਨਾਹ ਦੇ ਅਲਜ਼ਾਮ ਹਨ ਅਤੇ ਹਾਲੀਆ ਉਸਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਸੇ ਤਰ੍ਹਾਂ ਅੱਜ 29 ਅਕਤੂਬਰ 2021 ਨੂੰ The Tribune ਨੇ ਇਸ ਮਾਮਲੇ ਨੂੰ ਲੈ ਕੇ ਅਗਾਮੀ ਜਾਣਕਾਰੀ ਪ੍ਰਕਾਸ਼ਿਤ ਕਰਦਿਆਂ ਦੱਸਿਆ ਕਿ ਜਬਰ ਜਨਾਹ ਦੇ ਆਰੋਪੀ ਗ੍ਰੰਥੀ ਨੇ ਆਤਮ-ਹੱਤਿਆ ਕਰ ਲਈ ਹੈ।

ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਪੜਤਾਲ ਦੇ ਅੰਤਿਮ ਚਰਨ ਵਿਚ ਅਸੀਂ ਮਾਮਲੇ ਨੂੰ ਲੈ ਕੇ ਸਾਡੇ ਅੰਮ੍ਰਿਤਸਰ ਇੰਚਾਰਜ ਸਰਵਣ ਰੰਧਾਵਾ ਨਾਲ ਗੱਲ ਕੀਤੀ। ਸਰਵਣ ਨੇ ਸਾਡੇ ਨਾਲ ਗੱਲ ਕਰਦਿਆਂ ਦੱਸਿਆ, "ਆਤਮ-ਹੱਤਿਆ ਦਾ ਮਾਮਲਾ 2 ਦਿਨ ਪੁਰਾਣਾ ਹੈ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਕੁੜੀ ਨੂੰ ਗ੍ਰਿਫਤਾਰ ਵੀ ਕੀਤਾ ਸੀ। ਹਾਲੀਆ ਕੁੜੀ ਛੱਡ ਦਿੱਤੀ ਗਈ ਹੈ ਅਤੇ ਆਪਣੇ ਪਰਿਵਾਰ ਨਾਲ ਹੈ। ਇਸ ਮਾਮਲੇ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਤਸਵੀਰ ਇੱਕ ਨਿਜੀ MMS ਦਾ ਸਕ੍ਰੀਨਸ਼ੋਟ ਹੈ ਅਤੇ ਤਸਵੀਰ ਵਿਚ ਕੋਈ ਕਿਸਾਨ ਨਹੀਂ ਹੈ। ਦੱਸ ਦਈਏ ਕਿ ਤਸਵੀਰ ਵਿਚ ਦਿੱਸ ਰਹੇ ਵਿਅਕਤੀ ਨੇ ਆਤਮ-ਹੱਤਿਆ ਕਰ ਲਈ ਹੈ।

Claim- Image from Tikri Border of farmers
Claimed By- SM Users
Fact Check- Fake