Fact Check: ਆਕਸੀਜਨ ਐਕਸਪ੍ਰੈਸ ਦਾ ਵੀਡੀਓ ਪਾਕਿਸਤਾਨ ਵੱਲੋਂ ਭਾਰਤ ਦੀ ਮਦਦ ਦੇ ਨਾਂ ਤੋਂ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿਖ ਰਹੀ ਆਕਸੀਜਨ ਐਕਸਪ੍ਰੈਸ ਮਹਾਰਾਸ਼ਟਰ ਤੋਂ ਵਿਜ਼ਾਗ ਲਈ ਨਿਕਲੀ ਸੀ।ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ

Viral Post

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਇੱਕ ਟ੍ਰੇਨ ਵਿਚ ਆਕਸੀਜਨ ਟੈਂਕਰਾਂ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਟ੍ਰੇਨ ਪਾਕਿਸਤਾਨ ਵੱਲੋਂ ਭਾਰਤ ਨੂੰ ਆਕਸੀਜਨ ਸਹਾਇਤਾ ਦੇਣ ਲਈ ਨਿਕਲੀ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿਖ ਰਹੀ ਟ੍ਰੇਨ ਆਕਸੀਜਨ ਐਕਸਪ੍ਰੈਸ ਹੈ ਜਿਹੜੀ ਮਹਾਰਾਸ਼ਟਰ ਤੋਂ ਵਿਜ਼ਾਗ ਲਈ ਨਿਕਲੀ ਸੀ। ਹੁਣ ਓਸੇ ਟ੍ਰੇਨ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ Zulqar Production ਨੇ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "Pakistan Give Oxygen To India During Covid-19"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਵੀਡੀਓ ਸਬੰਧਿਤ ਖਬਰਾਂ ਨੂੰ ਲੱਭਣਾ ਸ਼ੁਰੂ ਕੀਤਾ। ਸਾਨੂੰ ਇਹ ਵੀਡੀਓ ਭਾਰਤ ਦੇ ਰੇਲ ਮੰਤਰੀ ਪਿਯੂਸ਼ ਗੋਯਲ ਦੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤੀ ਮਿਲੀ। ਪਿਯੂਸ਼ ਗੋਇਲ ਨੇ 19 ਅਪ੍ਰੈ'ਲ 2021 ਨੂੰ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Railways is running its first Oxygen Express in its fight against COVID-19. The Ro-Ro service with 7 empty tankers departed from Kalamboli, Maharashtra for Vizag today. Oxygen Express will move via a green corridor for loading with Liquid Medical Oxygen."

ਟਵੀਟ ਅਨੁਸਾਰ ਆਕਸੀਜਨ ਲੈਣ ਲਈ 7 ਖਾਲੀ ਟੈਂਕਰ ਮਹਾਰਾਸ਼ਟਰ ਦੇ ਕਾਲੰਬੋਲੀ ਤੋਂ ਵਿਜ਼ਾਗ ਲਈ ਰਵਾਨਾ ਹੋਏ। ਇਸ ਤੋਂ ਸਾਫ ਹੋਇਆ ਕਿ ਵੀਡੀਓ ਵਿਚ ਦਿਖ ਰਹੇ ਟੈਂਕਰ ਪਾਕਿਸਤਾਨ ਵੱਲੋਂ ਨਹੀਂ ਆਏ ਸਨ। ਇਹ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।

 

 

ਇਸ ਮਾਮਲੇ ਨੂੰ ਲੈ ਕੇ The Mint ਦੀ ਖਬਰ ਇੱਥੇ ਕਲਿੱਕ ਕਰ ਪੜ੍ਹੀ ਜਾ ਸਕਦੀ ਹੈ। 'Oxygen Express train begins journey from Maharashtra to get loaded in Vizag'

ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਦੌਰਾਨ ਪਾਕਿਸਤਾਨ ਵੱਲੋਂ ਭਾਰਤ ਦੀ ਮਦਦ ਲਈ ਹੱਥ ਵਧਾਇਆ ਗਿਆ ਸੀ। ਇਸ ਸਬੰਧੀ ਖ਼ਬਰਾਂ ਇੱਥੇ ਕਲਿੱਕ ਕਰਕੇ ਪੜ੍ਹੀਆਂ ਜਾ ਸਕਦੀਆਂ ਹਨ।

"ਇਸ ਮਹਾਂਮਾਰੀ ਦੇ ਦੌਰ ਵਿਚ ਕੁੱਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ 'ਤੇ ਪੁਰਾਣੇ ਵੀਡੀਓਜ਼ ਅਤੇ ਪੁਰਾਣੀਆਂ ਤਸਵੀਰਾਂ ਵਾਇਰਲ ਕਰ ਲੋਕਾਂ ਦੇ ਮਨਾ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰ ਰਹੇ ਹਨ। ਸਪੋਕਸਮੈਨ ਅਪੀਲ ਕਰਦਾ ਹੈ ਕਿ ਅਜਿਹੇ ਵਾਇਰਲ ਪੋਸਟਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਇਹ ਜਰੂਰ ਵੇਖੋ ਕਿ ਉਹ ਜਾਣਕਾਰੀ ਕਿਸੇ ਅਧਿਕਾਰਕ ਸਰੋਤ ਦੁਆਰਾ ਸ਼ੇਅਰ ਕੀਤੀ ਗਈ ਹੈ ਜਾਂ ਨਹੀਂ।"

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿੱਸ ਰਹੀ ਟ੍ਰੇਨ ਆਕਸੀਜਨ ਐਕਸਪ੍ਰੈਸ ਹੈ ਜਿਹੜੀ ਮਹਾਰਾਸ਼ਟਰ ਤੋਂ ਵਿਜ਼ਾਗ ਲਈ ਨਿਕਲੀ ਸੀ। ਹੁਣ ਓਸੇ ਟ੍ਰੇਨ ਦੇ ਵੀਡੀਓ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim:  ਵਾਇਰਲ ਵੀਡੀਓ ਵਿਚ ਜੋ ਟ੍ਰੇਨ ਹੈ ਉਹ ਪਾਕਿਸਤਾਨ ਵੱਲੋਂ ਭਾਰਤ ਨੂੰ ਆਕਸੀਜਨ ਸਹਾਇਤਾ ਦੇਣ ਲਈ ਨਿਕਲੀ ਹੈ।
Claimed By: ਫੇਸਬੁੱਕ ਪੇਜ Zulqar Production
Fact Check: ਫਰਜ਼ੀ