Fact Check: ਤ੍ਰਿਪੁਰਾ ਹਿੰਸਾ ਦੀ ਨਹੀਂ ਹੈ ਧਾਰਮਿਕ ਕਿਤਾਬਾਂ ਨੂੰ ਫੜ੍ਹੇ ਵਿਕਅਤੀਆਂ ਦੀ ਇਹ ਤਸਵੀਰ
ਇਹ ਤਸਵੀਰ ਜੂਨ 2021 ਵਿਚ ਖਿੱਚੀ ਗਈ ਸੀ ਜਦੋਂ ਦਿੱਲੀ ਵਿਚ ਰੋਹੀਂਗਯਾ ਰੈਫਿਊਜੀ ਕੈੰਪ 'ਚ ਅੱਗ ਲੱਗ ਗਈ ਸੀ ਅਤੇ ਇਸ ਤਰ੍ਹਾਂ ਦਾ ਦਰਦਨਾਕ ਮੰਜਰ ਵੇਖਣ ਨੂੰ ਮਿਲਿਆ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ 2 ਵਿਅਕਤੀਆਂ ਨੂੰ ਹੱਥਾਂ 'ਚ ਧਾਰਮਿਕ ਕਿਤਾਬ ਦੇ ਸੜੇ ਰੂਪਾਂ ਨੂੰ ਫੜ੍ਹੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਤ੍ਰਿਪੁਰਾ ਦੀ ਹੈ ਜਿਥੇ ਕੱਟੜ ਹਿੰਦੂ ਸਮੂਹ ਮੁਸਲਮਾਨਾਂ 'ਤੇ ਅੱਤਿਆਚਾਰ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਤ੍ਰਿਪੁਰਾ ਦੀ ਨਹੀਂ ਹੈ। ਇਹ ਤਸਵੀਰ ਜੂਨ 2021 ਵਿਚ ਖਿੱਚੀ ਗਈ ਸੀ ਜਦੋਂ ਦਿੱਲੀ ਵਿਚ ਰੋਹੀਂਗਯਾ ਰੈਫਿਊਜੀ ਕੈੰਪ 'ਚ ਅੱਗ ਲੱਗ ਗਈ ਸੀ ਅਤੇ ਇਸ ਤਰ੍ਹਾਂ ਦਾ ਦਰਦਨਾਕ ਮੰਜਰ ਵੇਖਣ ਨੂੰ ਮਿਲਿਆ ਸੀ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ ਸੁਖਵੰਤ ਸਿੰਘ ਨੇ 28 ਅਕਤੂਬਰ 2021 ਨੂੰ ਇਹ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਤ੍ਰਿਪੁਰਾ ਤੋਂ ਇਹ ਤਸਵੀਰ ਆ ਰਹੀ ਹੈ"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਤਸਵੀਰ ਨੂੰ Yandex ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਵਾਇਰਲ ਤਸਵੀਰ ਦਿੱਲੀ ਦੀ ਹੈ
ਸਾਨੂੰ ਇਹ ਤਸਵੀਰ 13 ਜੂਨ 2021 ਦੇ ਇੱਕ ਟਵੀਟ ਵਿਚ ਸ਼ੇਅਰ ਕੀਤੀਆਂ ਮਿਲੀਆਂ। ਟਵਿੱਟਰ ਅਕਾਊਂਟ "Mohammed" ਨੇ 13 ਜੂਨ 2021 ਨੂੰ ਵਾਇਰਲ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, "A massive fire deluged the entire Rohingya settlement in Delhi last night"
ਇਸ ਟਵੀਟ ਅਨੁਸਾਰ ਤਸਵੀਰਾਂ ਦਿੱਲੀ ਦੀਆਂ ਹਨ ਜਦੋਂ ਰੋਹੀਂਗਯਾ ਰੈਫਿਊਜੀ ਕੈੰਪ 'ਚ ਅੱਗ ਲੱਗ ਗਈ ਸੀ।
ਸਾਨੂੰ ਆਪਣੀ ਸਰਚ ਦੌਰਾਨ ਇੱਕ ਟਵੀਟ ਮਿਲਦਾ ਹੈ ਜਿਸਦੇ ਵਿਚ ਯੂਜ਼ਰ ਦੱਸ ਰਿਹਾ ਹੈ ਕਿ ਇਹ ਤਸਵੀਰਾਂ ਤ੍ਰਿਪੁਰਾ ਹਿੰਸਾ ਦੀਆਂ ਨਹੀਂ ਹਨ। ਯੂਜ਼ਰ ਦੱਸ ਰਿਹਾ ਹੈ ਕਿ ਇਹ ਤਸਵੀਰਾਂ ਦਿੱਲੀ ਨਾਲ ਸਬੰਧਿਤ ਹਨ ਅਤੇ ਇਨ੍ਹਾਂ ਨੂੰ ਮੁਹੱਮਦ ਮਿਹਰਬਾਨ ਨਾਂਅ ਦੇ ਫੋਟੋ ਪੱਤਰਕਾਰ ਨੇ ਖਿੱਚਿਆ ਹੈ।
ਅੱਗੇ ਵਧਦੇ ਹੋਏ ਅਸੀਂ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਫੋਟੋ ਪੱਤਰਕਾਰ ਮੁਹੱਮਦ ਮਿਹਰਬਾਨ ਨਾਲ ਗੱਲਬਾਤ ਕੀਤੀ। ਮੁਹੱਮਦ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਇਸ ਗੱਲ ਨੂੰ ਕੰਫਰਮ ਕੀਤਾ ਕਿ ਇਹ ਤਸਵੀਰਾਂ ਉਨ੍ਹਾਂ ਨੇ ਜੂਨ 2021 ਵਿਚ ਖਿੱਚੀਆਂ ਸਨ।
ਮਤਲਬ ਸਾਫ ਸੀ ਕਿ ਦਿੱਲੀ ਦੀ ਪੁਰਾਣੀ ਤਸਵੀਰ ਨੂੰ ਤ੍ਰਿਪੁਰਾ ਹਿੰਸਾ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਜੂਨ 2021 ਵਿਚ ਦਿੱਲੀ ਦੇ ਮਦਨਪੁਰ ਖਾਦਰ ਸਥਿਤ ਰੋਹੀਂਗਯਾ ਰੈਫਿਊਜੀ ਕੈੰਪ ਵਿਖੇ ਅੱਗ ਲੱਗ ਗਈ ਸੀ ਅਤੇ ਇਸਦੇ ਕਰਕੇ 50 ਤੋਂ ਵੱਧ ਬਸੇਰੇ ਤਬਾਹ ਹੋ ਗਏ ਸਨ। ਇਸ ਮਾਮਲੇ ਨੂੰ ਲੈ ਕੇ aljazeera ਦੀ ਖਬਰ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਤ੍ਰਿਪੁਰਾ ਦੀ ਨਹੀਂ ਹੈ। ਇਹ ਤਸਵੀਰ ਜੂਨ 2021 ਵਿਚ ਖਿੱਚੀ ਗਈ ਸੀ ਜਦੋਂ ਦਿੱਲੀ ਵਿਚ ਰੋਹੀਂਗਯਾ ਰੈਫਿਊਜੀ ਕੈੰਪ 'ਚ ਅੱਗ ਲੱਗ ਗਈ ਸੀ ਅਤੇ ਇਸ ਤਰ੍ਹਾਂ ਦਾ ਦਰਦਨਾਕ ਮੰਜਰ ਵੇਖਣ ਨੂੰ ਮਿਲਿਆ ਸੀ।
Claim- Image from Tripura
Claimed By- FB User ਸੁਖਵੰਤ ਸਿੰਘ
Fact Check- Misleading