Fact Check: ਸੜਕ 'ਤੇ ਸੁੱਤੇ ਲੋਕਾਂ ਦੀ ਇਹ ਤਸਵੀਰ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਦੀ ਨਹੀਂ ਹੈ

ਸਪੋਕਸਮੈਨ ਸਮਾਚਾਰ ਸੇਵਾ

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਰਾਜਸਥਾਨ ਦੇ ਨੌਜਵਾਨਾਂ ਦੁਆਰਾ ਬੇਰੁਜ਼ਗਾਰੀ ਨੂੰ ਲੈ ਕੇ ਕੀਤੇ ਗਏ ਪ੍ਰਦਰਸ਼ਨ ਦੀ ਹੈ।

Fact Check Image of Rajasthan unemployed sleeping openly in night shared with misleading claim

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਕੁਝ ਲੋਕਾਂ ਨੂੰ ਖੁੱਲ੍ਹੇ ਆਸਮਾਨ ਹੇਠਾਂ ਸੁੱਤੇ ਦੇਖਿਆ ਜਾ ਸਕਦਾ ਹੈ। ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ UPTET ਦੀ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਦੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉੱਤਰ ਪ੍ਰਦੇਸ਼ ਸਰਕਾਰ 'ਤੇ ਤੰਜ ਕੱਸਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਰਾਜਸਥਾਨ ਦੇ ਨੌਜਵਾਨਾਂ ਦੁਆਰਾ ਬੇਰੁਜ਼ਗਾਰੀ ਨੂੰ ਲੈ ਕੇ ਕੀਤੇ ਗਏ ਪ੍ਰਦਰਸ਼ਨ ਦੀ ਹੈ। ਹੁਣ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਟਵਿੱਟਰ ਯੂਜ਼ਰ Nirpakh Post ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, 'ਯੂ ਪੀ ਦਾ UPTET ਪੇਪਰ ਹੋਇਆ ਲੀਕ। ਪੇਪਰ ਹੋਇਆ ਲੀਕ ਤਾਂ ਕਰਨਾ ਪਿਆ ਮੁਲਤਵੀ।'

ਇਸ ਦੇ ਨਾਲ ਹੀ ਅਸੀਂ ਪਾਇਆ ਕਿ ਫੇਸਬੁੱਕ 'ਤੇ ਕੁਝ ਯੂਜ਼ਰ ਇਸ ਤਸਵੀਰ ਨੂੰ ਪੰਜਾਬ ਪ੍ਰੀਖਿਆਵਾਂ ਨਾਲ ਜੋੜਕੇ ਸ਼ੇਅਰ ਕਰ ਰਹੇ ਹਨ। 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਸਾਨੂੰ ਇਹ ਤਸਵੀਰ ਦੈਨਿਕ ਭਾਸਕਰ ਦੀ ਇੱਕ ਖਬਰ ਵਿਚ ਅਪਲੋਡ ਮਿਲੀ। ਦੈਨਿਕ ਭਾਸਕਰ ਨੇ 28 ਨਵੰਬਰ 2021 ਨੂੰ ਤਸਵੀਰ ਨਾਲ ਜੁੜੇ ਮਾਮਲੇ ਨੂੰ ਸ਼ੇਅਰ ਕਰਦਿਆਂ ਆਪਣੀ ਖਬਰ ਦਾ ਸਿਰਲੇਖ ਲਿਖਿਆ, "प्रियंका से शिकायत करने गए बेरोजगार, जमीन पर गुजारी रात:लखनऊ में महिला-पुरुष खुले आसमान के नीचे ठिठुरते रहे, बीमार होने पर हॉस्पिटल में भर्ती"

ਖਬਰ ਅਨੁਸਾਰ ਮਾਮਲਾ, ਲਖਨਊ ਦਾ ਹੈ ਜਿਥੇ ਰਾਜਸਥਾਨ ਤੋਂ ਪ੍ਰਿਯੰਕਾ ਗਾਂਧੀ ਨੂੰ ਮਿਲਣ ਪਰਤੇ ਬੇਰੋਜ਼ਗਾਰ ਨੌਜਵਾਨਾਂ ਨੇ ਸੜਕ 'ਤੇ ਰਾਤ ਕੱਟੀ ਸੀ ਅਤੇ ਇਸ ਕਾਰਣ ਕਈ ਲੋਕ ਬਿਮਾਰ ਵੀ ਹੋ ਗਏ ਸਨ। ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਹੋਰ ਸਰਚ ਕਰਨ 'ਤੇ ਸਾਨੂੰ ਇਸ ਤਸਵੀਰ ਨੂੰ ਲੈ ਕੇ ਉੱਤਰ ਪ੍ਰਦੇਸ਼ ਪੁਲਿਸ ਫੈਕਟ ਚੈੱਕ ਦਾ ਟਵੀਟ ਮਿਲਿਆ। ਟਵੀਟ ਮੁਤਾਬਕ ਪੁਲਿਸ ਨੇ ਉੱਤਰ ਪ੍ਰਦੇਸ਼ ਟੀਚਰ ਐਲਿਜੀਬਲਿਟੀ ਟੈਸਟ ਨੂੰ ਲੈ ਕੇ ਗੁੰਮਰਾਹਕੁਨ ਟਵੀਟ ਕਰਨ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਤਸਵੀਰ ਨਾਲ ਜੁੜੀਆਂ ਖਬਰਾਂ ਮਿਲੀਆਂ ਜਿਨ੍ਹਾਂ ਤੋਂ ਸਾਫ ਹੋਇਆ ਕਿ ਵਾਇਰਲ ਤਸਵੀਰ ਰਾਜਸਥਾਨ ਤੋਂ ਪ੍ਰਿਯੰਕਾ ਗਾਂਧੀ ਨੂੰ ਮਿਲਣ ਪਰਤੇ ਬੇਰੋਜ਼ਗਾਰ ਨੌਜਵਾਨਾਂ ਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਰਾਜਸਥਾਨ ਦੇ ਨੌਜਵਾਨਾਂ ਦੁਆਰਾ ਬੇਰੁਜ਼ਗਾਰੀ ਨੂੰ ਲੈ ਕੇ ਕੀਤੇ ਗਏ ਪ੍ਰਦਰਸ਼ਨ ਦੀ ਹੈ। ਹੁਣ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Image of UPTET applied sleeping under open sky
Claimed By- Twitter Account Nirpakh Post
Fact Check- Misleading