Fact Check: ਵਾਇਰਲ ਵੀਡੀਓ ਵਿਚ ਹੋ ਰਹੀ ਨਾਅਰੇਬਾਜ਼ੀ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ
ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਇਕ ਸਾਲ ਪੁਰਾਣਾ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): 26 ਜਨਵਰੀ ਨੂੰ ਦਿੱਲੀ ਵਿਚ ਹੋਈ ਹਿੰਸਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਫਰਜ਼ੀ ਦਾਅਵੇ ਵਾਇਰਲ ਹੋ ਰਹੇ ਹਨ। ਇਸੇ ਕ੍ਰਮ ਵਿਚ ਹੁਣ ਇਕ ਵਾਇਰਲ ਵੀਡੀਓ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦਾ ਵਿਰੋਧ ਕਰਨ ਆਏ ਦਿੱਲੀ ਦੇ ਸਥਾਨਕ ਲੋਕ ਨਾਅਰੇਬਾਜ਼ੀ ਕਰਕੇ ਪੁਲਿਸ ਨੂੰ ਲਾਠੀਚਾਰਜ ਲਈ ਉਕਸਾ ਰਹੇ ਹਨ।
ਅਸੀਂ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਇਕ ਸਾਲ ਪੁਰਾਣਾ ਹੈ। ਇਸ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।
ਵਾਇਰਲ ਦਾਅਵਾ
ਟਵਿੱਟਰ ਯੂਜ਼ਰ Ritu Tyagi ਨੇ ਇਕ ਵੀਡੀਓ ਸਾਂਝੀ ਕਰਦਿਆਂ ਲਿਖਿਆ, "26 जनवरी को इन #नकली किसानों ने जो देश की इज्जत को दाग लगाया अब दिल्ली की जनता इनको बॉर्डर पर और देखने के मूड में नही है ।।#हमाराबॉर्डरखालीकरो #योगीजीअबलठ_बजाओ"
ਵਾਇਰਲ ਵੀਡੀਓ ਵਿਚ ਲੋਕਾਂ ਦੇ ਸਮੂਹ ਨੂੰ ਨਾਅਰੇਬਾਜ਼ੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ।
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਸਬੰਧਿਤ ਕੀਵਰਡ ਨਾਲ ਵੀਡੀਓ ਬਾਰੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਵੀਡੀਓ ਸਬੰਧੀ 27 ਦਸੰਬਰ 2019 ਨੂੰ ਪ੍ਰਕਾਸ਼ਿਤ ਲੋਕਮਤ ਨਿਊਜ਼ ਦਾ ਆਰਟੀਕਲ ਮਿਲਿਆ।
ਖ਼ਬਰ ਮੁਤਾਬਕ ਹਰਿਆਣਾ ਦੇ ਭਾਜਪਾ ਲੀਡਰ ਜਵਾਹਰ ਯਾਦਵ ਦੀ ਅਗਵਾਈ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿਚ ਇਹ ਰੈਲੀ ਕੱਢੀ ਸੀ ਜਿਸ ਵਿਚ ਅਜਿਹੇ ਨਾਅਰੇ ਲੱਗੇ ਸਨ। ਇਸ ਵੀਡੀਓ ਨੂੰ ਜਵਾਹਰ ਯਾਦਵ ਨੇ 26 ਦਸੰਬਰ 2019 ਨੂੰ ਟਵੀਟ ਕੀਤਾ ਸੀ, ਇਸ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।
ਦੱਸ ਦਈਏ ਕਿ ਦਿੱਲੀ ਵਿਚ ਕਿਸਾਨਾਂ ਖਿਲਾਫ਼ ਸਥਾਨਕ ਲੋਕਾਂ ਦੇ ਨਾਲ-ਨਾਲ ਭਾਜਪਾ ਵਰਕਰਾਂ ਨੇ ਵੀ ਪ੍ਰਦਰਸ਼ਨ ਕੀਤਾ ਸੀ। ਕਈ ਮੀਡੀਆ ਰਿਪੋਰਟਾਂ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਸੀ। ਇਸ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਨੇ Fact Check ਆਰਟੀਕਲ ਵੀ ਲਿਖੇ ਹਨ, ਜਿਨ੍ਹਾਂ ਨੂੰ ਤੁਸੀਂ ਇੱਥੇ ਕਲਿਕ ਕਰ ਪੜ੍ਹ ਸਕਦੇ ਹੋ।
ਨਤੀਜਾ- ਸਾਡੀ ਪੜਤਾਲ ਵਿਚ ਸਾਬਿਤ ਹੋਇਆ ਕਿ ਜਿਸ ਵੀਡੀਓ ਨੂੰ ਹਾਲੀਆ ਕਿਸਾਨੀ ਸੰਘਰਸ਼ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਅਸਲ ਵਿਚ ਦਸੰਬਰ ਸਾਲ 2019 ਦਾ ਹੈ।
Claim: ਨਾਅਰੇਬਾਜ਼ੀ ਕਰਕੇ ਦਿੱਲੀ ਪੁਲਿਸ ਨੂੰ ਲਾਠੀਚਾਰਜ ਲਈ ਉਕਸਾ ਰਹੇ ਸਥਾਨਕ ਲੋਕ
Claim By: Ritu Tyagi
Fact Check: ਫਰਜ਼ੀ