Fact Check: ਟਰੱਕ ਹਾਦਸੇ ਦਾ ਇਹ ਵੀਡੀਓ ਪੁਰਾਣਾ, ਹਾਲੀਆ ਸਮਝ ਨਾ ਕਰੋ ਸ਼ੇਅਰ

ਸਪੋਕਸਮੈਨ ਸਮਾਚਾਰ ਸੇਵਾ

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਫਰਵਰੀ ਤੋਂ ਇੰਟਰਨੈੱਟ 'ਤੇ ਮੌਜੂਦ ਹੈ।

Viral Post

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਇੱਕ ਟਰੱਕ-ਕਾਰ ਹਾਦਸੇ ਨੂੰ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ 2 ਟਰੱਕ ਵਿਚਕਾਰ ਇੱਕ ਗੱਡੀ ਫਸੀ ਹੋਈ ਹੈ ਅਤੇ ਗੱਡੀ ਨੂੰ ਕਾਫੀ ਮਾੜੀ ਹਾਲਤ ਵਿਚ ਵੇਖਿਆ ਜਾ ਸਕਦਾ ਹੈ। ਹੁਣ ਸੋਸ਼ਲ ਮੀਡੀਆ 'ਤੇ ਵੀਡੀਓ ਨੂੰ ਹਾਲੀਆ ਸਮਝ ਯੂਜ਼ਰ ਤੇਜੀ ਨਾਲ ਸ਼ੇਅਰ ਕਰ ਰਹੇ ਹਨ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਫਰਵਰੀ ਤੋਂ ਇੰਟਰਨੈੱਟ 'ਤੇ ਮੌਜੂਦ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ Agg Bani ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਭਰਾ ਨੀਂਦ ਦੇ ਵਿਚ ਗੱਡੀ ਨਾ ਚਲਾਇਆ ਕਰੋ । 1,2 ਘੰਟਿਆਂ ਨਾਲ ਕੋਈ ਫ਼ਰਕ ਨੀ ਪੈਂਦਾ । ਜਾਨ ਬਹੁਤ ਕੀਮਤੀ ਆ ਥੋਡੀ ਵੀ ਤੇ ਦੂਜੇ ਦੀ ਵੀ।????????????"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਇਸੇ ਕੈਪਸ਼ਨ ਨਾਲ ਕਈ ਸਾਰੇ ਯੂਜ਼ਰ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ।

ਪੜਤਾਲ

ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਲੋਕ ਅਤੇ ਪੁਲਿਸ ਮੁਲਾਜ਼ਮ ਸਰਦੀਆਂ ਵਾਲੇ ਕੱਪੜੇ ਪਾਏ ਵੇਖੇ ਜਾ ਸਕਦੇ ਹਨ। ਇਸ ਤੋਂ ਇਹ ਤਾਂ ਸਾਫ ਹੋਇਆ ਹੈ ਕਿ ਵੀਡੀਓ ਹਾਲੀਆ ਨਹੀਂ ਹੈ।

ਅੱਗੇ ਵਧਦੇ ਹੋਏ ਅਸੀਂ ਵੀਡੀਓ ਨੂੰ Invid ਟੂਲ ਵਿਚ ਪਾਇਆ ਅਤੇ ਇਸ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ Yandex ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਵੀਡੀਓ Youtube 'ਤੇ ਅਪਲੋਡ ਮਿਲਿਆ। 24 ਫਰਵਰੀ 2020 ਨੂੰ ਇਹ ਵੀਡੀਓ Youtube 'ਤੇ ਇੱਕ ਅਕਾਊਂਟ ਦੁਆਰਾ ਅਪਲੋਡ ਮਿਲਿਆ ਜਿਸ ਤੋਂ ਇਹ ਸਾਫ ਹੋਇਆ ਕਿ ਇਹ ਵੀਡੀਓ ਹਾਲੀਆ ਨਹੀਂ ਹੈ। Saket Prabhu ਨਾਂਅ ਦੇ ਅਕਾਊਂਟ ਦੁਆਰਾ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ਗਿਆ, "Road accident | 2020 का सबसे खतरनाक Accident | truck and car accident live | live accident today"

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਰੋਜ਼ਾਨਾ ਸਪੋਕਸਮੈਨ ਵੀਡੀਓ ਦੇ ਥਾਂ ਅਤੇ ਮਿਤੀ ਨੂੰ ਲੈ ਕੇ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਵੀਡੀਓ ਸਾਲ ਤੋਂ ਵੱਧ ਪੁਰਾਣਾ ਹੈ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਫਰਵਰੀ ਤੋਂ ਇੰਟਰਨੈੱਟ 'ਤੇ ਮੌਜੂਦ ਹੈ।

Claim: ਵੀਡੀਏ ਹਾਲੀਆ ਹੈ
Claimed By: ਫੇਸਬੁੱਕ ਪੇਜ Agg Bani
Fact Check:  ਗੁੰਮਰਾਹਕੁਨ