Fact Check: ਵਡਭਾਗ ਸਿੰਘ ਡੇਰੇ ਦੇ ਮੁਖੀ ਦਾ ਪੁਰਾਣਾ ਵੀਡੀਓ ਹਾਲੀਆ ਦੱਸ ਕੀਤਾ ਜਾ ਰਿਹਾ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਵੀਡੀਓ ਹਾਲੀਆ ਨਹੀਂ ਪਿਛਲੇ ਸਾਲ ਅਪ੍ਰੈਲ ਦਾ ਹੈ ਅਤੇ ਵੀਡੀਓ 'ਚ ਦਿਖ ਰਿਹਾ ਵਿਅਕਤੀ ਡੇਰਾ ਵਡਭਾਗ ਸਿੰਘ ਦਾ ਮੁਖੀ ਸਵਰਨਜੀਤ ਸਿੰਘ ਹੈ।

Viral Post

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਬੀਤੇ ਦਿਨੀ ਪੰਜਾਬ ਵਿਚ ਗ੍ਰੰਥੀ ਦੁਆਰਾ ਅਰਦਾਸ ਮੌਕੇ PM ਨਰੇਂਦਰ ਮੋਦੀ ਦੀ ਤਾਰੀਫ ਕਰਨ ਦਾ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਸੀ। ਹੁਣ ਓਸੇ ਮਾਮਲੇ ਨਾਲ ਜੋੜ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਸਿੰਘ ਸਜੇ ਇੱਕ ਵਿਅਕਤੀ ਨੂੰ PM ਦੀ ਤਰੀਫ ਕਰਦੇ ਸੁਣਿਆ ਜਾ ਸਕਦਾ ਹੈ। ਸਿੰਘ ਸਜਿਆ ਇਹ ਵਿਅਕਤੀ PM ਦੇ ਲਾਕਡਾਊਨ ਦੇ ਫੈਸਲੇ ਨੂੰ ਵਧੀਆ ਦੱਸਦੇ ਹੋਏ PM 'ਤੇ ਗੁਰੂ ਅਤੇ ਰਾਮ ਦਾ ਅਸ਼ੀਰਵਾਦ ਦੱਸ ਰਿਹਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਅਪ੍ਰੈਲ ਦਾ ਹੈ ਅਤੇ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਡੇਰਾ ਵਡਭਾਗ ਸਿੰਘ ਦਾ ਮੁਖੀ ਸਵਰਨਜੀਤ ਸਿੰਘ ਹੈ। ਵਾਇਰਲ ਪੋਸਟ ਗੁੰਮਰਾਹਕੁਨ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "ਪਿਆਰਾ ਸਿੰਘ" ਨੇ 28 ਮਈ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਸਿੱਖੀ ਭੇਸ ਵਿੱਚ ਭੇਡੂ। ਲਵੋ ਜੀ ਹੁਣ ਗ੍ਰੰਥੀ ਸਿੰਘ ਤੋਂ ਬਾਅਦ ਇਸ ਚਵਲ ਦੀ ਸੁਣੋ ਤੇ ਹੁਣ ਤੁਹਾਨੂੰ ਪਤਾ ਲੱਗ ਜਾਵੇਗਾ ਕੇ ਇਹ ਆਰ ਐੱਸ ਐੱਸ ਵਾਲੇ ਸਾਡੇ ਕਿੰਨੇ ਨੇੜੇ ਤੇੜੇ ਪਹੁੰਚ ਗਏ ਹਨ ਕੇ ਸਿੱਖਾਂ ਦੇ ਭੇਸ ਵਿੱਚ ਹੀ ਲੁਕ ਕੇ ਆਪਣੀ ਤਰੀਫਾਂ ਦੇ ਪੁਲ ਬੰਨ੍ਹੇ ਜਾ ਰਹੇ ਹਨ ਸੋ ਸਾਨੂੰ ਬਹੁਤ ਜ਼ਿਆਦਾ ਸੁਚੇਤ ਹੋਣਾ ਪਵੇਗਾ ਨਹੀਂ ਤਾਂ ਬਾਅਦ ਵਿੱਚ ਪਛਤਾਵੇ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਰਹੇਗਾ"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ ਸਭ ਤੋਂ ਪਹਿਲਾਂ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ। ਸਾਨੂੰ ਫੇਸਬੁੱਕ 'ਤੇ ਅਪਲੋਡ ਕੀਤੀਆਂ ਕਈ ਵੀਡੀਓਜ਼ ਮਿਲੀਆਂ ਜਿਨ੍ਹਾਂ ਵਿਚ ਦੱਸਿਆ ਗਿਆ ਕਿ ਵੀਡੀਓ ਵਿਚ ਦਿਖ ਰਿਹਾ ਵਿਅਕਤੀ ਡੇਰਾ ਬਾਬਾ ਵਡਭਾਗ ਸਿੰਘ ਦਾ ਮੁਖੀ ਸਵਰਨਜੀਤ ਸਿੰਘ ਹੈ। ਇਨ੍ਹਾਂ ਪੋਸਟਾਂ ਵਿਚ ਕਈ ਯੂਜ਼ਰ ਕਮੈਂਟ ਵਿਚ ਇਹ ਵੀ ਦੱਸ ਰਹੇ ਸਨ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। 

ਇਨ੍ਹਾਂ ਕਮੈਂਟ ਨੂੰ ਅਧਾਰ ਬਣਾਕੇ ਅਸੀਂ ਆਪਣੀ ਸਰਚ ਜਾਰੀ ਰੱਖੀ ਅਤੇ ਸਾਨੂੰ ਇਹ ਵੀਡੀਓ 5 ਅਪ੍ਰੈਲ 2020 ਦੇ ਪੋਸਟ ਵਿਚ ਅਪਲੋਡ ਮਿਲਿਆ। ਇਸ ਪੋਸਟ ਤੋਂ ਸਾਫ ਹੋ ਗਿਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ। ਫੇਸਬੁੱਕ ਪੇਜ Khalsanews Khalsa ਨੇ 5 ਅਪ੍ਰੈਲ 2020 ਨੂੰ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਜਿਸ ਤਰ੍ਹਾਂ ਪਾਂਡਵਾਂ ਨੇ ਕੌਰਵਾਂ ਨੂੰ ਹਰਾਇਆ ੳੇਸੇ ਤਰ੍ਹਾਂ ਨਰੇਂਦਰ ਭਾਈ ਮੋਦੀ ਕੋਰੋਨਾ ਨੂੰ ਹਰਾਉਣਗੇ ! ਭੂਤਾਂ ਵਾਲੇ ਡੇਰਾ ਵਡਭਾਗ ਸਿਉਂ ਦਾ ਪਾਖੰਡੀ ਸਾਧ ਸਵਰਨਜੀਤ"

ਇਹ ਪੋਸਟ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ ਅਤੇ ਪੋਸਟ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ। 

Tap Asthan Baba Wadbhag Singh Ji,Gurudwara Manji Sahib ਦੇ ਫੇਸਬੁੱਕ ਪੇਜ ਤੋਂ ਇਹ ਵੀਡੀਓ 2 ਅਪ੍ਰੈਲ 2020 ਨੂੰ ਸਭ ਤੋਂ ਪਹਿਲਾਂ ਸ਼ੇਅਰ ਕੀਤੀ ਗਈ ਸੀ। ਇਹ ਪੂਰੀ ਵੀਡੀਓ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਅਪ੍ਰੈਲ ਦਾ ਹੈ ਅਤੇ ਵੀਡੀਓ ਵਿਚ ਦਿਖ ਰਿਹਾ ਵਿਅਕਤੀ ਡੇਰਾ ਵਡਭਾਗ ਸਿੰਘ ਦਾ ਮੁਖੀ ਸਵਰਨਜੀਤ ਸਿੰਘ ਹੈ। ਵਾਇਰਲ ਪੋਸਟ ਗੁੰਮਰਾਹਕੁਨ ਹੈ।

Claim: ਵਾਇਰਲ ਵੀਡੀਓ ਹਾਲੀਆ ਹੈ
Claimed By: ਫੇਸਬੁੱਕ ਯੂਜ਼ਰ "ਪਿਆਰਾ ਸਿੰਘ"
Fact Check: ਗੁੰਮਰਾਹਕੁਨ