Fact Check: ਰਣਜੀਤ ਬਾਵਾ ਨੇ CM ਮਾਨ ਸਾਹਮਣੇ ਨਹੀਂ ਗਾਇਆ ਇਹ ਗੀਤ, ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ

ਸਪੋਕਸਮੈਨ ਸਮਾਚਾਰ ਸੇਵਾ

Fact Check

ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ ਤੇ ਅਸਲ ਵੀਡੀਓ ਵਿਚ ਰਣਜੀਤ ਬਾਵਾ 'ਖੇਡਾਂ ਵਤਨ ਪੰਜਾਬ ਦੀਆਂ' ਦਾ ਥੀਮ ਗਾਣਾ ਗਾ ਰਹੇ ਸਨ।

Fact Check Edited Video Of Punjab Singer Ranjit Bawa Singing In Front Of CM Shared To Mislead

RSFC (Team Mohali)- 29 ਅਗਸਤ 2022 ਨੂੰ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡ ਮਹਾਂ ਕੁੰਭ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਉਦਘਾਟਨ ਕੀਤਾ ਗਿਆ। ਮੁੱਖ ਮੰਤਰੀ ਨੇ ਖੇਡਾਂ ਦਾ ਝੰਡਾ ਲਹਿਰਾਉਣ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਤੋਂ ਹਿੱਸਾ ਲੈਣ ਵਾਲੀਆਂ ਟੁਕੜੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਵੀ ਲਈ। ਇਸ ਪੰਜਾਬ ਦੇ ਕਈ ਨਾਮੀ ਗਾਇਕ ਜਿਵੇਂ ਅੰਮ੍ਰਿਤ ਮਾਨ, ਰਣਜੀਤ ਬਾਵਾ ਸਣੇ ਕਈ ਹੋਰਾਂ ਨੇ ਭਾਗ ਲਿਆ। 

ਹੁਣ ਇਸੇ ਸਮਾਗਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਪੰਜਾਬ ਗਾਇਕ ਰਣਜੀਤ ਬਾਵਾ ਨੂੰ ਸਟੇਜ 'ਤੇ CM ਮਾਨ ਸਾਹਮਣੇ ਚਿੱਟਾ ਗਾਣਾ ਗਾਉਂਦੇ ਵੇਖਿਆ ਸਕਦਾ ਹੈ। ਵੀਡੀਓ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਾਇਕ ਨੇ ਭਗਵੰਤ ਮਾਨ ਸਾਹਮਣੇ ਚਿੱਟਾ ਗੀਤ ਗਾਇਆ। ਪੋਸਟ ਸ਼ੇਅਰ ਕਰਦਿਆਂ ਪੰਜਾਬ ਸਰਕਾਰ 'ਤੇ ਤੰਜ ਕਸੇ ਜਾ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ ਤੇ ਅਸਲ ਵੀਡੀਓ ਵਿਚ ਰਣਜੀਤ ਬਾਵਾ 'ਖੇਡਾਂ ਵਤਨ ਪੰਜਾਬ ਦੀਆਂ' ਦਾ ਥੀਮ ਗਾਣਾ ਗਾ ਰਹੇ ਸਨ।

ਵਾਇਰਲ ਪੋਸਟ

ਫੇਸਬੁੱਕ ਪੇਜ "ਬ ਦਲਾਅ" ਨੇ ਇਹ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਝੰਡਾ ਈ ਵਿਕਾਉੰਦਾ ਹੁਣ ਚਿੱਟਾ ਤਾਂਹੀ ਤੇ ਸ਼ਰੇਆਮ ਵਿਕਦਾ" ਕਿਉਂ ਰਣਜੀਤ ਬਾਵਾ ?

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਪੂਰੇ ਵੀਡੀਓ ਨੂੰ ਵੇਖਿਆ। ਇਸ ਦੌਰਾਨ ਸਾਨੂੰ ਇਸ ਪ੍ਰੋਗਰਾਮ ਦੇ ਵੀਡੀਓ ਕਈ ਮੀਡੀਆ ਅਦਾਰਿਆਂ ਵੱਲੋਂ ਸ਼ੇਅਰ ਕੀਤੇ ਮਿਲੇ।

"ਇਸ ਸਮਾਗਮ ਦਾ ਪੂਰਾ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ"

ਇਸ ਵੀਡੀਓ ਦੇ ਸਮਾਨ ਦ੍ਰਿਸ਼ ਸਾਨੂੰ ਰੋਜ਼ਾਨਾ ਸਪੋਕਸਮੈਨ ਦੇ ਵੀਡੀਓ ਪੋਸਟ ਵਿਚ ਸ਼ੇਅਰ ਕੀਤੇ ਮਿਲੇ। ਇਸ ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਗਾਇਕ ਰਣਜੀਤ ਬਾਵਾ ਖੇਡਾਂ ਵਤਨ ਪੰਜਾਬ ਦੀਆਂ ਦਾ ਥੀਮ ਗਾਣਾ ਗਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬੀ ਗਾਇਕ ਅੰਮ੍ਰਿਤ ਮਾਨ ਵੀ ਸਨ। 

ਹੁਣ ਅਸੀਂ ਅੱਗੇ ਵਧਦੀਆਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਰਣਜੀਤ ਬਾਵਾ ਨੇ ਇਸ ਸਮਾਗਮ ਮੌਕੇ ਚਿੱਟਾ ਗੀਤ ਗਾਇਆ ਸੀ ਜਾਂ ਨਹੀਂ। ਦੱਸ ਦਈਏ ਕਿ ਸਾਨੂੰ ਇਸ ਮਾਮਲੇ ਨੂੰ ਲੈ ਕੇ ਕੋਈ ਖਬਰ ਨਹੀਂ ਮਿਲੀ। ਮਤਲਬ ਸਾਫ ਸੀ ਕਿ ਵਾਇਰਲ ਦਾਅਵਾ ਪੂਰੀ ਤਰ੍ਹਾਂ ਫਰਜ਼ੀ ਹੈ। 

"ਰਣਜੀਤ ਬਾਵਾ ਦੁਆਰਾ ਚਿੱਟਾ ਗੀਤ ਨੂੰ ਵੱਖ-ਵੱਖ ਸਮੇਂ 'ਤੇ ਗਾਇਆ ਜਾ ਚੁਕਿਆ ਹੈ ਅਤੇ ਵਾਇਰਲ ਵੀਡੀਓ 'ਚ ਵੀ ਰਣਜੀਤ ਬਾਵਾ ਦੁਆਰਾ ਗਾਏ ਗਏ ਇਸ ਗੀਤ ਨੂੰ ਐਡਿਟ ਕਰਕੇ ਜੋੜਿਆ ਗਿਆ ਹੈ"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ ਤੇ ਅਸਲ ਵੀਡੀਓ ਵਿਚ ਰਣਜੀਤ ਬਾਵਾ 'ਖੇਡਾਂ ਵਤਨ ਪੰਜਾਬ ਦੀਆਂ' ਦਾ ਥੀਮ ਗਾਣਾ ਗਾ ਰਹੇ ਸਨ।

Claim- Singer Ranjit Bawa Singing Chitta Song In Front Of CM Mann
Claimed By- FB Page ਬ ਦਲਾਅ
Fact Check- Fake