ਝੋਨੇ ਦੀ ਫ਼ਸਲ `ਚ ਕੀਟਨਾਸ਼ਕ ਦਵਾਈਆਂ ਦਾ ਵਧੇਰੇ ਪ੍ਰਯੋਗ, ਵਿਦੇਸ਼ਾਂ ਤੋਂ ਵਾਪਸ ਆਈ ਬਾਸਮਤੀ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਚੌਲਾਂ ਦੀ ਬਾਦਸ਼ਾਹ ਭਾਰਤੀ ਬਾਸਮਤੀ ਦੀਆਂ ਵਿਦੇਸ਼ਾਂ ਵਿਚ ਮੰਗ ਹਮੇਸ਼ਾ

Pesticide

ਮੋਗਾ : ਚੌਲਾਂ ਦੀ ਬਾਦਸ਼ਾਹ ਭਾਰਤੀ ਬਾਸਮਤੀ ਦੀਆਂ ਵਿਦੇਸ਼ਾਂ ਵਿਚ ਮੰਗ ਹਮੇਸ਼ਾ ਹੀ ਉੱਚੀ ਰਹੀ ਹੈ। ਯੂਰੋਪੀ ਯੂਨੀਅਨ ਵਿਚ ਬਾਸਮਤੀ ਗੁਣਵਤਾ ਨਿਯਮ ਸਖ਼ਤ ਹੋਣ `ਤੇ ਅਮਰੀਕਾ ਦੇ ਬਾਅਦ ਹੋਰ ਦੇਸ਼ ਤੋਂ ਭਾਰਤ ਤੋਂ ਭੇਜੀ ਬਾਸਮਤੀ ਕਾਫ਼ੀ ਮਾਤਰਾ ਵਿਚ ਵਾਪਸ ਆਉਣ ਨਾਲ ਜਿੱਥੇ ਨਿਰਯਾਤਕ ਚਿੰਤਾ ਵਿਚ ਹਨ ਉੱਥੇ ਪੰਜਾਬ ਵਿਚ ਕਿਸਾਨਾਂ ਨੂੰ ਵੀ ਝਟਕਾ ਲਗਾ ਸਕਦਾ ਹੈ। ਕਿਸਾਨਾਂ ਤੋਂ ਕੀਟਨਾਸ਼ਕ ਦੀ ਜ਼ਰੂਰਤ ਤੋਂ ਜ਼ਿਆਦਾ ਇਸਤੇਮਾਲ ਕਰਨ ਅਤੇ ਨਿਯਮਾਂ ਵਿਚ ਸਖ਼ਤੀ ਕਾਰਨ ਭਾਰਤੀ ਬਾਸਮਤੀ ਚੌਲਾਂ ਦੀ ਵਿਕਰੀ ਵਿਚ ਮੁਸ਼ਕਲਾਂ ਆ ਰਹੀਆਂ ਹਨ।