PM Kisan Yojana: ਇਨ੍ਹਾਂ ਕਿਸਾਨਾਂ ਦੀ ਅਟਕ ਸਕਦੀ ਹੈ 17ਵੀਂ ਕਿਸ਼ਤ, ਜਾਣੋਂ ਕਿਉਂ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

PM Kisan Yojana : ਇਹ ਉਹ ਕਿਸਾਨ ਹਨ, ਜਿਨ੍ਹਾਂ ਦੀ ਅਟਕ ਸਕਦੀ ਹੈ 17ਵੀਂ ਕਿਸ਼ਤ, ਚੈੱਕ ਕਰੋ ਕਿਤੇ ਤੁਸੀਂ ਤਾਂ ਨਹੀਂ

file image

PM Kisan Samman Nidhi Yojana : ਸਰਕਾਰ ਜਦੋਂ ਵੀ ਕੋਈ ਯੋਜਨਾ ਸ਼ੁਰੂ ਕਰਦੀ ਹੈ ਤਾਂ ਇਹ ਇਸਦੇ ਲਈ ਯੋਗਤਾ ਸੂਚੀ ਜਾਰੀ ਕਰਦੀ ਹੈ। ਇਸ ਅਨੁਸਾਰ ਹੀ ਲੋਕਾਂ ਨੂੰ ਯੋਗ ਅਤੇ ਅਯੋਗ ਮੰਨਿਆ ਜਾਂਦਾ ਹੈ। ਵੈਸੇ ਤਾਂ ਕੋਈ ਵੀ ਸਕੀਮ ਖਾਸ ਕਰਕੇ ਲੋੜਵੰਦ, ਗਰੀਬ ਵਰਗ ਜਾਂ ਵਿਸ਼ੇਸ਼ ਵਰਗ ਲਈ ਚਲਾਈ ਜਾਂਦੀ ਹੈ। ਉਦਾਹਰਣ ਵਜੋਂ ਜੇਕਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ 'ਤੇ ਨਜ਼ਰ ਮਾਰੀਏ ਤਾਂ ਇਹ ਯੋਜਨਾ ਕਿਸਾਨਾਂ ਲਈ ਚਲਾਈ ਗਈ ਹੈ। ਇਸ ਵਿੱਚ ਕਿਸਾਨਾਂ ਨੂੰ ਹਰ ਚਾਰ ਮਹੀਨੇ ਬਾਅਦ 2000 ਰੁਪਏ ਦੀ ਕਿਸ਼ਤ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਇਸ ਵਾਰ 17ਵੀਂ ਕਿਸ਼ਤ ਜਾਰੀ ਕੀਤੀ ਜਾਣੀ ਹੈ ਪਰ ਕਈ ਅਜਿਹੇ ਕਿਸਾਨ ਵੀ ਹੋ ਸਕਦੇ ਹਨ ,ਜਿਨ੍ਹਾਂ ਦੀ ਕਿਸ਼ਤ ਅਟਕ ਸਕਦੀ ਹੈ ਤਾਂ ਆਓ ਜਾਣਨ ਦੀ ਕੋਸ਼ਿਸ਼ ਕਰੀਏ ਕਿ ਇਹ ਕਿਹੜੇ ਕਿਸਾਨ ਹਨ।

 

ਇਨ੍ਹਾਂ ਕਿਸਾਨਾਂ ਦੀ ਅਟਕ ਸਕਦੀ ਹੈ ਕਿਸ਼ਤ


ਪਹਿਲੇ ਕਿਸਾਨ


ਜੇਕਰ ਤੁਸੀਂ ਅਯੋਗ ਹੋਣ ਦੇ ਬਾਵਜੂਦ ਗਲਤ ਤਰੀਕੇ ਨਾਲ ਅਰਜ਼ੀ ਦੇ ਰਹੇ ਹੋ ਤਾਂ ਤੁਹਾਡੀ ਅਰਜ਼ੀ ਰੱਦ ਹੋ ਸਕਦੀ ਹੈ ਜਿਸ ਤੋਂ ਬਾਅਦ ਤੁਸੀਂ ਕਿਸ਼ਤ ਤੋਂ ਵਾਂਝੇ ਹੋ ਜਾਵੋਗੇ। ਇਸ ਸਕੀਮ ਨਾਲ ਗਲਤ ਤਰੀਕੇ ਨਾਲ ਜੁੜੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜੋ ਗਲਤ ਤਰੀਕੇ ਨਾਲ ਯੋਜਨਾ ਨਾਲ ਜੁੜੇ ਹਨ। 

 

ਦੂਜੇ ਕਿਸਾਨ 

 

ਉਨ੍ਹਾਂ ਕਿਸਾਨਾਂ ਦੀ ਵੀ ਕਿਸ਼ਤ ਅਟਕ ਸਕਦੀ ਹੈ ,ਜਿਨ੍ਹਾਂ ਨੇ ਹੁਣ ਤੱਕ ਈ-ਕੇਵਾਈਸੀ ਨਹੀਂ ਕਰਵਾਈ ਹੈ ਜਾਂ ਭਵਿੱਖ ਵਿੱਚ ਵੀ ਨਹੀਂ ਕਰਵਾਉਣਗੇ। ਕਿਸ਼ਤ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਈ-ਕੇਵਾਈਸੀ ਕਰਵਾਉਣਾ ਜ਼ਰੂਰੀ ਹੈ। ਨਹੀਂ ਤਾਂ ਕਿਸ਼ਤ ਦਾ ਅਟਕਣਾ ਤੈਅ ਹੈ।

 

ਤੀਜੇ ਕਿਸਾਨ


ਜਿਨ੍ਹਾਂ ਕਿਸਾਨਾਂ ਨੇ ਲੈਂਡ ਸੀਡਿੰਗ ਨਹੀਂ ਕਰਵਾਈ ,ਉਨ੍ਹਾਂ ਕਿਸਾਨਾਂ ਦੀ ਕਿਸ਼ਤ ਵੀ ਅਟਕ ਸਕਦੀ ਹੈ। ਨਿਯਮਾਂ ਤਹਿਤ ਇਸ ਸਕੀਮ ਨਾਲ ਜੁੜੇ ਹਰ ਕਿਸਾਨ ਲਈ ਇਹ ਕੰਮ ਕਰਵਾਉਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕਿਸ਼ਤ ਅਟਕ ਨਾ ਜਾਵੇ ਤਾਂ ਇਹ ਕੰਮ ਤੁਰੰਤ ਕਰਵਾ ਲਓ।

 

ਚੌਥੇ ਕਿਸਾਨ

 

ਜਿਨ੍ਹਾਂ ਕਿਸਾਨਾਂ ਦਾ ਆਧਾਰ ਕਾਰਡ ਉਨ੍ਹਾਂ ਦੇ ਬੈਂਕ ਖਾਤੇ ਨਾਲ ਲਿੰਕ ਨਹੀਂ ਹੈ
ਜੇਕਰ ਤੁਸੀਂ ਅਰਜ਼ੀ ਫਾਰਮ ਨੂੰ ਗਲਤ ਢੰਗ ਨਾਲ ਭਰਿਆ ਹੈ
ਤੁਹਾਡੇ ਵੱਲੋਂ ਦਿੱਤਾ ਗਿਆ ਆਧਾਰ ਨੰਬਰ ਗਲਤ ਹੈ
ਤੁਹਾਡੇ ਦੁਆਰਾ ਦਿੱਤੀ ਗਈ ਬੈਂਕ ਖਾਤੇ ਦੀ ਜਾਣਕਾਰੀ ਗਲਤ ਹੈ ਆਦਿ। ਇਸ ਲਈ ਅਜਿਹੀ ਸਥਿਤੀ ਵਿੱਚ ਵੀ ਤੁਸੀਂ ਕਿਸ਼ਤ ਤੋਂ ਵਾਂਝੇ ਰਹਿ ਸਕਦੇ ਹੋ।