PM Kisan Yojana: 20.4 ਲੱਖ ਕਿਸਾਨਾਂ ਨੂੰ ਮਿਲੇਗੀ 36000 ਰੁਪਏ ਪੈਨਸ਼ਨ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਇਹ ਯੋਜਨਾ ਉਹਨਾਂ ਕਿਸਾਨਾਂ ਲਈ ਬਹੁਤ ਕੰਮ ਦੀ ਹੈ ਜੋ ਸਿਰਫ ਖੇਤੀ-ਕਿਸਾਨੀ ਦੇ ਸਹਾਰੇ ਹਨ।

PM Kisan Maandhan Yojana

ਨਵੀਂ ਦਿੱਲੀ: ਮੋਦੀ ਸਰਕਾਰ ਦੇਸ਼ ਦੇ 20 ਲੱਖ 41 ਹਜ਼ਾਰ ਕਿਸਾਨਾਂ ਨੂੰ ਸਲਾਨਾ 36 ਹਜ਼ਾਰ ਰੁਪਏ ਪੈਨਸ਼ਨ ਦੇਵੇਗੀ। ਦੇਸ਼ ਦੀ ਪਹਿਲੀ ਕਿਸਾਨ ਪੈਨਸ਼ਨ ਸਕੀਮ ਯਾਨੀ ਪੀਐਮ ਕਿਸਾਨ ਮਾਨਧਨ ਯੋਜਨਾ ਵਿਚ ਕਈ ਕਿਸਾਨਾਂ ਨੇ ਅਪਣਾ ਰਜਿਸਟਰੇਸ਼ਨ ਕਰਵਾ ਲਿਆ ਹੈ। ਇਸ ਵਿਚ 6 ਲੱਖ 38 ਹਜ਼ਾਰ ਤੋਂ ਜ਼ਿਆਦਾ ਔਰਤਾਂ ਵੀ ਸ਼ਾਮਲ ਹਨ। ਇਹ ਯੋਜਨਾ ਉਹਨਾਂ ਕਿਸਾਨਾਂ ਲਈ ਬਹੁਤ ਕੰਮ ਦੀ ਹੈ ਜੋ ਸਿਰਫ ਖੇਤੀ-ਕਿਸਾਨੀ ਦੇ ਸਹਾਰੇ ਹਨ।

ਖ਼ਾਸਤੌਰ ‘ਤੇ ਗਰੀਬ ਕਿਸਾਨਾਂ ਲਈ, ਜਿਨ੍ਹਾਂ ਕੋਲ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਹੈ। ਇਸ ਯੋਜਨਾ ਵਿਚ ਹਰਿਆਣਾ ਦੇ ਸਵਾ ਚਾਰ ਲੱਖ ਕਿਸਾਨਾਂ ਨੇ ਰਜਿਸਟਰ ਕਰਵਾਇਆ ਹੈ। ਦੂਜੇ ਨੰਬਰ ‘ਤੇ ਬਿਹਾਰ ਹੈ, ਜਿੱਥੋਂ ਦੇ ਤਿੰਨ ਲੱਖ ਕਿਸਾਨਾਂ ਨੇ ਅਪਣੇ ਬੁਢਾਪਾ ਸੁਰੱਖਿਅਤ ਕਰਨਾ ਚਾਹੁੰਦੇ ਹਨ। ਝਾਰੰਖਡ ਅਤੇ ਯੂਪੀ ਵਿਚ ਕਰੀਬ ਢਾਈ-ਡਾਈ ਲੱਖ ਲੋਕ ਰਜਿਸਟਰਡ ਹਨ। ਪੀਐਮ ਕਿਸਾਨ ਮਾਨਧਨ ਯੋਜਨਾ ਦਾ ਲਾਭ ਲੈਣ ਵਿਚ 26 ਤੋਂ 35 ਸਾਲ ਦੇ ਸਭ ਤੋਂ ਜ਼ਿਆਦਾ ਕਿਸਾਨਾਂ ਨੇ ਦਿਲਚਸਪੀ ਦਿਖਾਈ ਹੈ।

ਕਿਸਾਨ ਪੈਨਸ਼ਨ ਯੋਜਨਾ 18 ਤੋਂ 40 ਸਾਲ ਤੱਕ ਦੀ ਉਮਰ ਵਾਲੇ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਹੈ। ਪੰਜ ਏਕੜ ਯਾਨੀ 2 ਹੈਕਟੇਅਰ ਤੱਕ ਹੀ ਖੇਤੀ ਦੀ ਜ਼ਮੀਨ ਹੋਣੀ ਚਾਹੀਦੀ ਹੈ। ਇਸ ਯੋਜਨਾ ਦੇ ਤਹਿਤ ਘੱਟੋ ਘੱਟ 20 ਸਾਲ ਅਤੇ ਜ਼ਿਆਦਾਤਰ 40 ਸਾਲ ਤੱਕ 55 ਰੁਪਏ ਤੋਂ 200 ਰੁਪਏ ਤੱਕ ਮਾਸਿਕ ਅੰਸ਼ਦਾਨ ਕਰਨਾ ਹੋਵੇਗਾ, ਜੋ ਉਹਨਾਂ ਦੀ ਉਮਰ ‘ਤੇ ਨਿਰਭਰ ਹੈ। ਜੇਕਰ ਕਿਸਾਨ 18 ਸਾਲ ਦੀ ਉਮਰ ਵਿਚ ਇਸ ਸਕੀਮ ਨਾਲ ਜੁੜਦੇ ਹਨ ਤਾਂ ਉਹਨਾਂ ਨੂੰ ਪ੍ਰਤੀ ਮਹੀਨੇ 55 ਰੁਪਏ ਅਤੇ ਸਲਾਨਾ 660 ਰੁਪਏ ਯੋਗਦਾਨ ਦੇਣਾ ਹੋਵੇਗਾ।

ਕਿਵੇਂ ਹੋਵੇਗੀ ਰਜਿਸਟ੍ਰੇਸ਼ਨ

-     ਪੀਐਮ ਕਿਸਾਨ ਪੈਨਸ਼ਨ ਸਕੀਮ ਦਾ ਲਾਭ ਹਾਸਲ ਕਰਨ ਲਈ ਕਿਸਾਨਾਂ ਨੂੰ ਕਾਮਨ ਸਰਵਿਸ ਸੈਂਟਰ ‘ਤੇ ਜਾ ਕੇ ਅਪਣਾ ਰਜਿਸਟਰੇਸ਼ਨ ਕਰਵਾਉਣਾ ਹੋਵੇਗਾ।
-     ਰਜਿਸਟਰੇਸ਼ਨ ਲਈ ਅਧਾਰ ਕਾਰਜ, ਫੋਟੋਆਂ, ਬੈਂਕ ਪਾਸ ਬੁੱਕ ਆਦਿ ਦੀ ਲੋੜ ਹੋਵੇਗੀ।
-     ਰਜਿਸਟਰੇਸ਼ਨ ਲਈ ਕੋਈ ਵੀ ਫੀਸ ਨਹੀਂ ਦੇਣੀ ਹੋਵੇਗੀ। ਕਿਸਾਨ ਦਾ ਪੈਨਸ਼ਨ ਯੂਨਿਕ ਨੰਬਰ ਅਤੇ ਪੈਨਸ਼ਨ ਕਾਰਡ ਬਣਾਇਆ ਜਾਵੇਗਾ।

ਪੈਨਸ਼ਨ ਲੈਣ ਲਈ ਸ਼ਰਤਾਂ

- ਨੈਸ਼ਨਲ ਪੈਨਸ਼ਨ ਸਕੀਮ, ਕਰਮਚਾਰੀ ਰਾਜ ਬੀਮਾ ਨਿਗਰਮ ਸਕੀਮ ਅਤੇ ਕਰਮਚਾਰੀ ਭਵਿੱਖ ਨਿਧੀ ਵਿਚ ਸ਼ਾਮਲ ਲੋਕ ਇਸ ਦਾ ਲਾਭ ਨਹੀਂ ਲੈ ਸਕਣਗੇ।
-ਕਿਸਾਨ ਨੂੰ 60 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਹੀ 3000 ਰੁਪਏ ਪ੍ਰਤੀ ਮਹੀਨੇ ਪੈਨਸ਼ਨ ਦੇ ਤੌਰ ‘ਤੇ ਮਿਲਣਗੇ। ਪਾਲਿਸੀ ਹੋਲਡਰ ਕਿਸਾਨ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨੂੰ 50 ਫੀਸਦੀ ਰਕਮ ਮਿਲਦੀ ਰਹੇਗੀ।

-ਜੇਕਰ ਕੋਈ ਕਿਸਾਨ ਇਸ ਸਕੀਮ ਨੂੰ ਵਿਚਕਾਰ ਹੀ ਛੱਡਦਾ ਹੈ ਤਾਂ ਉਸ ਦਾ ਪੈਸਾ ਨਹੀਂ ਡੁੱਬੇਗਾ। ਉਸ ਦੇ ਸਕੀਮ ਛੱਡਣ ਤੱਕ ਜੋ ਪੈਸੇ ਜਮਾਂ ਹੋਣਗੇ, ਉਸ ‘ਤੇ  ਬੈਂਕ ਸੇਵਿੰਗ ਅਕਾਊਂਟ ਦੇ ਬਰਾਬਰ ਦਾ ਵਿਆਜ ਮਿਲੇਗਾ।