ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੇ ਹੋਏ ਦਿਲਜੀਤ ਦੁਸਾਂਝ ਨੇ ਕੀਤਾ ਟਵੀਟ- ''ਪਤਾ ਤਾਂ ਹੋਣੈ ..
ਪਤਾ ਤਾਂ ਹੋਣਾ ਕਿ ਦੇਸ਼ ਦਾ ਅੰਨਦਾਤਾ ਹੈ ਕਿਸਾਨ
ਚੰਡੀਗੜ੍ਹ: ਪੰਜਾਬ ਵਿਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਬਿਲਾਂ ਦਾ ਜਮ ਕੇ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਇਨ੍ਹਾਂ ਬਿਲਾਂ ਨਾਲ ਪੰਜਾਬ ਦੇ ਕਿਸਾਨ ਦੀ ਬਹੁਤ ਹੀ ਮਾੜੀ ਹੋ ਜਾਵੇਗੀ।
ਇਹਨਾਂ ਕਾਲੇ ਬਿੱਲਾਂ ਦੇ ਖਿਲਾਫ ਲਗਾਤਾਰ ਕਿਸਾਨਾਂ, ਮਜਦੂਰਾ ਤੇ ਪੰਜਾਬੀ ਕਲਾਕਾਰਾਂ ਦੁਆਰਾ ਧਰਨੇ ਤੇ ਰੋਸ ਪ੍ਰਦਰਸ਼ਨ ਜਾਰੀ ਕੀਤਾ ਜਾ ਰਿਹਾ ਹੈ। ਕਲਾਕਾਰ ਸੋਸ਼ਲ ਮੀਡੀਆ 'ਤੇ ਕਿਸਾਨਾਂ ਪ੍ਰਤੀ ਆਪਣਾ ਪੱਖ ਜਾਂ ਫਿਰ ਕਹੀਏ ਹੱਕ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ।
ਇਸ ਦੇ ਨਾਲ ਹੀ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਇਕ ਟਵੀਟ ਕਰਕੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਹੈ। ਦਿਲਜੀਤ ਦੁਸਾਂਝ ਨੇ ਆਪਣੇ ਟਵੀਟ ਵਿਚ ਲਿਖਿਆ ਹੈ, ਪਤਾ ਤਾਂ ਹੋਣਾ ਤੁਹਾਨੂੰ ਜਨਾਬ ''ਪਤਾ ਤਾਂ ਹੋਣਾ ਕਿ ਕਿਸਾਨ ਖੇਤਾਂ ਵਿਚ ਨਹੀਂ, ਸੜਕਾਂ, ਰੇਲਵੇ ਲਾਇਨਾਂ ਉਤੇ ਬੈਠੇ ਨੇ,
ਪਤਾ ਤਾਂ ਹੋਣਾ ਕਿ ਕਿਸਾਨ ਦੇ ਹਾਲਾਤ ਠੀਕ ਨਹੀਂ, ਪਤਾ ਤਾਂ ਹੋਣਾ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ। ਪਤਾ ਤਾਂ ਹੋਣਾ ਤੁਹਾਨੂੰ ਦੇਸ਼ ਦੀ ਧੀ ਨਾਲ ਕੀ ਹੋਇਆ ਤੇ ਉਸਦੇ ਪਰਿਵਾਰ ਤੇ ਕੀ ਬੀਤ ਰਹੀ ਹੈ।