ਪੀ.ਏ.ਯੂ. ਵਿੱਚ ਓਮਿਕਸ ਦੇ ਡਾਟਾ ਵਿਸ਼ਲੇਸ਼ਣ ਬਾਰੇ ਆਨਲਾਈਨ ਸਿੰਪੋਜ਼ੀਅਮ ਕਰਵਾਇਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਇਸਦਾ ਸਿਰਲੇਖ ਓਮਿਕਸ ਵਿੱਚ ਡਾਟਾ ਵਿਸ਼ਲੇਸ਼ਣ ਦੀਆਂ ਨਵੀਆਂ ਵਿਧੀਆਂ ਬਾਰੇ ਸੀ

P.A.U. Conducted an online symposium on data analysis of Omix

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀ ਬਾਇਓਤਕਨਾਲੋਜੀ ਸਕੂਲ ਵੱਲੋਂ ਬੀਤੇ ਦਿਨੀਂ ਇੱਕ ਦਿਨਾਂ ਆਨਲਾਈਨ ਸਿੰਪੋਜ਼ੀਅਮ ਕਰਵਾਇਆ ਗਿਆ। ਇਸਦਾ ਸਿਰਲੇਖ ਓਮਿਕਸ ਵਿੱਚ ਡਾਟਾ ਵਿਸ਼ਲੇਸ਼ਣ ਦੀਆਂ ਨਵੀਆਂ ਵਿਧੀਆਂ ਬਾਰੇ ਸੀ। ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਅਤੇ ਖੋਜੀਆਂ ਨੂੰ ਪੌਦਿਆਂ, ਜਾਨਵਰਾਂ ਅਤੇ ਸੂਖਮ ਜੀਵਾਂ ਦੇ ਜੀਨੋਮ ਦੇ ਡਾਟਾ ਵਿਸ਼ਲੇਸ਼ਣ ਤੋਂ ਜਾਣੂੰ ਕਰਵਾਉਣਾ ਸੀ। ਇਸ ਸਮਾਗਮ ਵਿੱਚ ਵੱਖ-ਵੱਖ ਸੰਸਥਾਵਾਂ ਤੋਂ 200 ਵਿਦਿਆਰਥੀਆਂ, ਖੋਜੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।

ਸਿੰਪੋਜ਼ੀਅਮ ਵਿੱਚ ਰਾਸ਼ਟਰੀ-ਅੰਤਰਰਾਸ਼ਟਰੀ ਸੰਸਥਾਵਾਂ ਦੇ ਜਾਣੇ-ਪਛਾਣੇ ਵਿਗਿਆਨੀਆਂ ਨੇ ਆਪਣੇ ਭਾਸ਼ਣ ਦਿੱਤੇ ਅਤੇ ਵਿਸ਼ੇ ਬਾਰੇ ਨਵੀਨਤਮ ਜਾਣਕਾਰੀ ਸਾਂਝੀ ਕੀਤੀ। ਸਿੰਪੋਜ਼ੀਅਮ ਦੇ ਕਨਵੀਨਰ ਡਾ. ਦੀਪਕ ਸਿੰਗਲਾ ਨੇ ਫਸਲਾਂ/ਜਾਨਵਰਾਂ ਦੇ ਕਿਸਮ ਸੁਧਾਰ ਪ੍ਰੋਗਰਾਮ ਵਿੱਚ ਡਾਟਾ ਵਿਸ਼ਲੇਸ਼ਣ ਬਾਰੇ ਭਰਪੂਰ ਜਾਣਕਾਰੀ ਦਿੱਤੀ । ਸਕੂਲ ਆਫ਼ ਐਗਰੀਕਲਚਰਲ ਬਾਇਓਤਕਨਾਲੋਜੀ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਦੱਸਿਆ ਕਿ ਬਾਇਓਤਕਨਾਲੋਜੀ ਵਿੱਚ ਡਾਟਾ ਵਿਸ਼ਲੇਸ਼ਣ ਇੱਕ ਅਹਿਮ ਅਨੁਸਾਸ਼ਨ ਬਣ ਕੇ ਉਭਰਿਆ ਹੈ । ਉਹਨਾਂ ਨੇ ਇਸ ਵਿਸ਼ੇ ਸੰਬੰਧੀ ਨਵੀਂ ਜਾਣਕਾਰੀ ਅਤੇ ਤਕਨੀਕਾਂ ਦਾ ਖੁਲਾਸਾ ਵੀ ਵਿਸਥਾਰ ਨਾਲ ਕੀਤਾ ਅਤੇ ਕਿਹਾ ਕਿ ਭਵਿੱਖ ਵਿੱਚ ਅਜਿਹੇ ਹੋਰ ਸਮਾਗਮ ਕਰਵਾ ਕੇ ਖੋਜੀਆਂ ਨੂੰ ਵਿਕਸਿਤ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ।