5 ਅਪ੍ਰੈਲ ਨੂੰ ਮੁਆਫ ਹੋਵੇਗਾ ਕਿਸਾਨਾਂ ਦਾ 200 ਕਰੋੜ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਸਮਾਗਮ ਵਿਚ 6 ਜ਼ਿਲ੍ਹਿਆਂ ਦੇ ਲਗਭਗ 50 ਹਜ਼ਾਰ ਲਾਭਪਾਤਰਾਂ ਨੂੰ 200 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ ਵੰਡੇ ਜਾਣਗੇ।  

captain amrinder singh

 ਪੰਜਾਬ ਸਰਕਾਰ ਵੱਲੋਂ 5 ਅਪ੍ਰੈਲ ਨੂੰ ਗੁਰਦਾਸਪੁਰ ਵਿੱਚ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਦੌਰਾਨ ਕਰਜ਼ਾ ਰਾਹਤ ਸਰਟੀਫਿਕੇਟ ਵੰਡੇ ਜਾਣਗੇ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਸਮਾਗਮ ਵਿਚ 6 ਜ਼ਿਲ੍ਹਿਆਂ ਦੇ ਲਗਭਗ 50 ਹਜ਼ਾਰ ਲਾਭਪਾਤਰਾਂ ਨੂੰ 200 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ ਵੰਡੇ ਜਾਣਗੇ।  

ਉਨ੍ਹਾਂ ਦੱਸਿਆ ਕਿ ਤੀਜੇ ਗੇੜ ‘ਚ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਐਸ.ਬੀ.ਐਸ. ਨਗਰ, ਅੰਮ੍ਰਿਤਸਰ ਤੇ ਤਰਨ ਤਾਰਨ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਕਰਜ਼ਾ ਰਾਹਤ ਮਿਲੇਗੀ। ਬਾਜਵਾ ਨੇ ਕਿਹਾ ਕਿ ਕਰਜ਼ਾ ਰਾਹਤ ਸਕੀਮ ਨੂੰ ਹੋਰ ਸਰਲ ਤੇ ਸੁਚੱਜੀ ਬਣਾਉਣ ਹਿੱਤ ਯੋਗ ਲਾਭਪਾਤਰੀਆਂ ਤੋਂ ਸਵੈ-ਘੋਸ਼ਣਾ ਪੱਤਰ ਲਏ ਜਾਣਗੇ। ਸੂਬਾ ਸਰਕਾਰ ਕਰਜ਼ਾ ਰਾਹਤ ਸਕੀਮ ਅਧੀਨ 2 ਲੱਖ ਰੁਪਏ ਤੱਕ ਦੀ ਰਾਹਤ ਉਨ੍ਹਾਂ ਸੀਮਾਂਤ ਤੇ ਛੋਟੇ ਕਿਸਾਨਾਂ ਨੂੰ ਦੇਵੇਗੀ, ਜਿਨ੍ਹਾਂ ਨੇ ਸਹਿਕਾਰੀ ਸੰਸਥਾਵਾਂ, ਵਪਾਰਕ ਬੈਂਕਾਂ ਜਾਂ ਹੋਰ ਵਪਾਰਕ ਸੰਸਥਾਵਾਂ ਤੋਂ ਪਿਛਲੇ ਸਾਲ 31 ਮਾਰਚ ਤੱਕ ਫਸਲੀ ਕਰਜ਼ਾ ਲਿਆ ਹੈ।

ਇਸ ਸਕੀਮ ਤਹਿਤ ਸਹਿਕਾਰੀ ਸੰਸਥਾਵਾਂ ਅਤੇ ਬੈਂਕਾਂ ਨੂੰ ਲਾਭਪਾਤਰੀਆਂ ਦੀ ਆਧਾਰ ਨਾਲ ਸਬੰਧਿਤ ਜਾਣਕਾਰੀ ਸਰਕਾਰ ਦੇ ਵੈਬ-ਪੋਰਟਲ ‘ਤੇ ਅਪਲੋਡ ਕਰਨੀ ਹੋਵੇਗੀ ਤਾਂ ਜੋ ਲਾਭਪਾਤਰੀਆਂ ਦੀ ਯੋਗਤਾ ਨੂੰ ਪ੍ਰਸੰਗਿਕ ਬਣਾਇਆ ਜਾ ਸਕੇ। ਵੈਬ-ਪੋਰਟਲ ‘ਤੇ ਅਪਲੋਡ ਕੀਤੀ ਜਾਣਕਾਰੀ ਬਾਅਦ ਵਿੱਚ ਮਾਲ ਵਿਭਾਗ ਵੱਲੋਂ ਜਾਂਚੀ ਜਾਵੇਗੀ।