''ਕਿਸਾਨੋ ਤਕੜੇ ਹੋ ਜਾਓ, ਅੰਦੋਲਨ ਨੂੰ ਤੋੜਨ ਦੀ ਤਿਆਰੀ ਹੋ ਚੁੱਕੀ ਸ਼ੁਰੂ''

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਭਾਜਪਾ ਆਗੂਆਂ ਵੱਲੋਂ ਮੀਟਿੰਗਾਂ ਕਰਾਉਣ ਦੀ ਗੱਲ ਕਰਨ ਨੂੰ ਬੇਤੁਕਾ ਦੱਸਿਆ

Sarvan singh pandher

ਅੰਮ੍ਰਿਤਸਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਸਾਨਾਂ ਨੂੰ ਹੋਰ ਤਿੱਖੇ ਅੰਦੋਲਨ ਲਈ ਲਾਮਬੰਦ ਕਰਦਿਆਂ ਆਖਿਆ

ਕਿ ਭਾਜਪਾ ਵਾਲੇ ਭਾਵੇਂ ਕਿੰਨਾ ਹੀ ਮੀਟਿੰਗਾਂ ਕਰਵਾਉਣ ਦੀ ਗੱਲ ਆਖ ਰਹੇ ਹੋਣ ਪਰ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਦੇ ਮੂਡ ਵਿਚ ਨਹੀਂ ਜੋ ਪੀਐਮ ਮੋਦੀ ਅਤੇ ਹਰਦੀਪ ਸਿੰਘ ਪੁਰੀ ਦੇ ਬਿਆਨ ਤੋਂ ਸਾਫ਼ ਜ਼ਾਹਰ ਹੋ ਚੁੱਕਿਆ।

ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਸੁਚੇਤ ਕਰਦਿਆਂ ਆਖਿਆ ਕਿ ਕਿਸਾਨੀ ਅੰਦੋਲਨ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਚੁੱਕੀਆਂ ਹਨ, ਇਸ ਲਈ ਤਕੜੇ ਹੋ ਕੇ ਸੰਘਰਸ਼ ਜਾਰੀ ਰੱਖੋ, ਕੇਂਦਰ ਦੀ ਮੋਦੀ ਸਰਕਾਰ ਪੂਰੀ ਤਰ੍ਹਾਂ ਘਬਰਾਹਟ ਵਿਚ ਆਈ ਹੋਈ  ਹੈ।