Punjab Straw Burning: ਪੰਜਾਬ ਵਿਚ ਪਰਾਲੀ ਸਾੜਨ ਦੇ 179 ਹੋਏ ਮਾਮਲੇ, ਸਭ ਤੋਂ ਵੱਧ 86 ਮਾਮਲੇ ਅੰਮ੍ਰਿਤਸਰ ਤੋਂ ਸਾਹਮਣੇ ਆਏ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

Punjab Straw Burning: ਸੂਬੇ 'ਚ 27 ਸਤੰਬਰ ਤੱਕ ਪਰਾਲੀ ਸਾੜਨ ਦੇ 98 ਮਾਮਲੇ ਸਾਹਮਣੇ ਆਏ ਸੀ

Punjab Straw Burning

Punjab Straw Burning: ਪੰਜਾਬ ਵਿਚ ਸਖ਼ਤੀ ਦੇ ਬਾਵਜੂਦ ਸ਼ਰੇਆਮ ਪਰਾਲੀ ਸਾੜੀ ਜਾ ਰਹੀ ਹੈ। ਸੂਬੇ ਵਿਚ ਕੱਲ੍ਹ ਪਰਾਲੀ ਦੇ 8 ਨਵੇਂ ਮਾਮਲੇ ਸਾਹਮਣੇ ਆਏ। ਜਿਸ ਨਾਲ ਹੁਣ ਕੁੱਲ੍ਹ ਮਾਮਲੇ 179 ਹੋ ਗਏ। ਸਭ ਤੋਂ ਵੱਧ ਅੰਮ੍ਰਿਤਸਰ ਤੋਂ 86 ਮਾਮਲੇ ਸਾਹਮਣੇ ਆਏ ਹਨ।

ਸੂਬੇ 'ਚ 27 ਸਤੰਬਰ ਤੱਕ ਪਰਾਲੀ ਸਾੜਨ ਦੇ 98 ਮਾਮਲੇ ਸਾਹਮਣੇ ਆਏ ਸੀ, ਜੋ ਸਿਰਫ਼ ਛੇ ਦਿਨਾਂ ਵਿਚ ਵੱਧ ਕੇ 171 ਹੋ ਗਏ ਹਨ। ਪਰਾਲੀ ਸਾੜਨ ਦੇ ਸਭ ਤੋਂ ਵੱਧ 86 ਮਾਮਲੇ ਅੰਮ੍ਰਿਤਸਰ ਤੋਂ ਸਾਹਮਣੇ ਆਏ ਹਨ। ਵੀਰਵਾਰ ਨੂੰ ਜ਼ਿਲ੍ਹਾ ਅੰਮ੍ਰਿਤਸਰ 'ਚ ਪਰਾਲੀ ਸਾੜਨ ਦੀਆਂ ਤਿੰਨ, ਗੁਰਦਾਸਪੁਰ 'ਚ ਦੋ, ਜਲੰਧਰ ਵਿਚ ਇਕ ਅਤੇ ਤਰਨਤਾਰਨ ਵਿਚ ਦੋ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। 

ਹੁਣ ਤੱਕ ਕਿਹੜੇ ਜ਼ਿਲੇ 'ਚ ਕਿੰਨੇ ਮਾਮਲੇ
ਜ਼ਿਲ੍ਹਾ ਪਰਾਲੀ ਸੜਨ ਦੇ ਮਾਮਲੇ
ਅੰਮ੍ਰਿਤਸਰ 86
ਫਾਜ਼ਿਲਕਾ   01
ਸ੍ਰੀ ਫ਼ਤਹਿਗੜ੍ਹ ਸਾਹਿਬ 01
ਫਿਰੋਜ਼ਪੁਰ  11
ਗੁਰਦਾਸਪੁਰ  11
ਜਲੰਧਰ 09
ਕਪੂਰਥਲਾ 16
 ਲੁਧਿਆਣਾ   02
ਮਲੇਰਕੋਟਲਾ 01
ਪਟਿਆਲਾ   02
 ਰੋਪੜ   01
ਸੰਗਰੂਰ    06
ਮੁਹਾਲੀ   05
 ਨਵਾਂ ਸ਼ਹਿਰ   01
ਤਰਨਤਾਰਨ 26
ਕੁੱਲ  179