ਗੜੇਮਾਰੀ ਅਤੇ ਬਾਰਿਸ਼ ਨਾਲ ਕਿਸਾਨ ਦੇ ਚਿਹਰੇ ਮੁਰਝਾਏ 

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਪਰ ਅੱਜ ਸਵੇਰੇ ਪੰਜਾਬ ਦੇ ਵੱਖ-ਵੱਖ ਹਿਸਿਆਂ 'ਚ ਹਲਕੀ ਗੜੇਮਾਰੀ ਅਤੇ ਬਾਰਸ਼ ਹੋਈ ਹੈ

crop

ਅਜਨਾਲਾ - ਕਣਕ ਦੀ ਫਸਲ ਜੋਬਨ ਤੇ ਹੈ ਅਤੇ ਕਿਸਾਨ ਦੀ ਮਿਹਨਤ ਦਾ ਨਤੀਜਾ ਉਸਨੂੰ ਮਿਲਣ ਵਾਲਾ ਹੈ | ਪਰ ਅੱਜ ਸਵੇਰੇ ਪੰਜਾਬ ਦੇ ਵੱਖ-ਵੱਖ ਹਿਸਿਆਂ 'ਚ ਹਲਕੀ ਗੜੇਮਾਰੀ ਅਤੇ ਬਾਰਸ਼ ਹੋਈ ਹੈ | ਸਬੈ ਦੇ ਵੱਖ-ਵੱਖ ਹਿਸਿਆਂ 'ਚ ਹੋਈ ਇਸ ਗੜੇਮਾਰੀ ਨਾਲ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ । ਇਸ ਗੜੇਮਾਰੀ ਅਤੇ ਬਾਰਿਸ਼ ਨੂੰ ਦੇਖ ਕਿਸਾਨਾਂ ਨੇ ਚਿੰਤਾ ਜਤਾਈ ਹੈ ਜਿਸਨਾਲ ਖੇਤਾਂ ਵਿਚ ਖੜੀ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਹੋਣ  ਦੀ ਸੰਭਾਵਨਾ ਹੈ | ਇਨ੍ਹੀਂ ਦਿਨੀਂ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਰਹੀ ਹੈ ਅਤੇ ਅੱਜ ਹੋ ਰਹੀ ਬਾਰਸ਼ ਖੇਤੀ ਮਾਹਿਰਾਂ ਅਨੁਸਾਰ ਕਣਕ ਦੀ ਫ਼ਸਲ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ।