ਲਾਕਡਾਊਨ ਵਿਚ ਨਹੀਂ ਵਿਕ ਰਹੀ ਮੱਕੀ, ਕਿਸਾਨ ਹੋਏ ਪਰੇਸ਼ਾਨ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਮੱਕੀ ਨਾਲ ਜੁੜੇ ਕਿਸਾਨਾਂ ਨੂੰ ਹਰ ਕਦਮ 'ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ...

Lockdown Maize cultivation farmers condition

ਨਵੀਂ ਦਿੱਲੀ: ਮੌਸਮ ਚੰਗਾ ਹੋਣ ਕਾਰਨ ਮੱਕੇ ਦੀ ਫ਼ਸਲ ਕਾਫ਼ੀ ਵਧੀਆ ਹੋਈ ਹੈ ਪਰ ਲਾਕਡਾਊਨ ਵਿਚ ਸਮਸਤੀਪੁਰ ਵਿਚ ਇਸ ਦੇ ਖਰੀਦਦਾਰ ਨਹੀਂ ਮਿਲ ਰਹੇ। ਇਸ ਕਰ ਕੇ ਕਿਸਾਨਾਂ ਸਾਹਮਣੇ ਆਰਥਿਕ ਸੰਕਟ ਆ ਗਿਆ ਹੈ। ਕਿਸਾਨ ਖੇਤ ਤੋਂ ਫ਼ਸਲ ਕਟ ਕੇ ਅਪਣੇ ਘਰਾਂ ਦੇ ਸਾਹਮਣੇ ਰੱਖਣ ਲਈ ਮਜ਼ਬੂਰ ਹਨ।

ਇਸ ਵਾਰ ਕਿਸਾਨ ਦੋਹਰੀ ਮਾਰ ਝੱਲਣ ਲਈ ਮਜਬੂਰ ਹਨ। ਇਕ ਪਾਸੇ ਗੜੇ ਅਤੇ ਮੀਂਹ ਨੇ ਮੱਕੀ ਦੇ ਵਧੀਆ ਝਾੜ ਦੇ ਬਾਵਜੂਦ ਫਸਲ ਨੂੰ ਨੁਕਸਾਨ ਪਹੁੰਚਾਇਆ ਪਰ ਇੱਥੇ ਕੋਈ ਖਰੀਦਦਾਰ ਨਹੀਂ ਹਨ। ਪਿਛਲੇ ਸਾਲ ਮੱਕੀ 1700 ਦੇ ਰੇਟ ਤਕ ਕਿਸਾਨਾਂ ਦੇ ਦਰਵਾਜ਼ੇ 'ਤੇ ਵੇਚੀ ਗਈ ਸੀ। ਮੰਡੀ ਜਾਣ ਦੀ ਜ਼ਰੂਰਤ ਨਹੀਂ ਸੀ। ਇਸ ਵਾਰ ਮਾਰਕੀਟ ਵਿਚ ਮੱਕੀ ਦਾ ਕੋਈ ਖਰੀਦਦਾਰ ਨਹੀਂ ਹੈ ਘਰ ਤਕ ਆਉਣਾ ਤਾਂ ਦੂਰ ਦੀ ਗੱਲ ਹੈ।

ਮੱਕੀ ਨਾਲ ਜੁੜੇ ਕਿਸਾਨਾਂ ਨੂੰ ਹਰ ਕਦਮ 'ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਫੀ ਕੋਸ਼ਿਸ਼ ਦੇ ਬਾਅਦ ਵੀ ਫਸਲ ਕੱਟੀ ਗਈ ਪਰ ਇਸ ਨੂੰ ਮੰਡੀ ਜਾਂ ਸਬੰਧਤ ਫੈਕਟਰੀ ਵਿੱਚ ਭੇਜਣਾ ਮੁਸ਼ਕਲ ਹੈ। ਤਿਆਰ ਹੋਈ ਫਸਲ ਨੂੰ ਰੱਖਣ ਦੀ ਵੀ ਸਮੱਸਿਆ ਹੈ। ਸਮਸਤੀਪੁਰ ਵਿਚ ਕਲਿਆਣਪੁਰ ਪ੍ਰਖੰਡ ਦੇ ਕਿਸਾਨ ਸੰਜੀਵ ਕੁਮਾਰ ਸਿੰਘ ਕਹਿੰਦੇ ਹਨ ਕਿ ਇਸ ਵਾਰ ਤੂਫ਼ਾਨ ਆਉਣ ਤੋਂ ਬਾਅਦ ਵੀ ਫ਼ਸਲ ਚੰਗੀ ਹੋਈ ਹੈ।

ਉਹਨਾਂ ਨੇ ਫ਼ਸਲ ਕੱਟ ਕੇ ਤਿਆਰ ਵੀ ਕਰ ਲਈ ਹੈ ਪਰ ਲਾਕਡਾਊਨ ਕਾਰਨ ਤਿਆਰ ਫ਼ਸਲ ਬਾਜ਼ਾਰ ਨਹੀਂ ਜਾ ਸਕਦੇ। ਇਸ ਕਰ ਕੇ ਕਿਸਾਨਾਂ ਵਿਚ ਭਾਰੀ ਨਿਰਾਸ਼ਾ ਹੈ। ਕਿਸਾਨ ਅਮਰਜੀਤ ਸਿੰਘ ਕਹਿੰਦੇ ਹਨ ਕਿ ਲਾਕਡਾਊਨ ਕਾਰਨ ਮੱਕੀ ਦਾ ਰੇਟ ਹੀ ਨਹੀਂ ਹੈ। ਇਸ ਦੀ ਕਮਾਈ ਨਾਲ ਹੀ ਉਹ ਅੱਗੇ ਖੇਤੀ ਕਰਦੇ ਹਨ। ਹੁਣ ਜਦੋਂ ਫ਼ਸਲ ਵਿਕੇਗੀ ਨਹੀਂ ਤਾਂ ਪੈਸਾ ਕਿੱਥੋਂ ਆਵੇਗਾ। ਫਿਰ ਅੱਗੇ ਖੇਤੀ ਕਿਵੇਂ ਹੋਵੇਗੀ।

ਕਿਸਾਨ ਕ੍ਰੈਡਿਟ ਕਾਰਡ ਮਾਧਿਅਮ ਦੁਆਰਾ ਕਰਜ਼ ਲੈ ਕੇ ਖੇਤੀ ਕਰਦੇ ਹਨ। ਇਸ ਖੇਤੀ ਨਾਲ ਹੀ ਉਹਨਾਂ ਦਾ ਗੁਜ਼ਾਰਾ ਚਲਦਾ ਹੈ। ਦਸ ਦਈਏ ਕਿ ਮਈ ਦੀ ਗਰਮੀ ਦੇ ਬਾਵਜੂਦ ਕੁੱਝ ਰਾਜਾਂ ਵਿਚ ਬਾਰਿਸ਼ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬੀਤੇ 24 ਘੰਟਿਆਂ ਵਿਚ ਕਈ ਸ਼ਹਿਰਾਂ ਵਿਚ ਤੇਜ਼ ਹਵਾਵਾਂ, ਬਾਰਿਸ਼ ਅਤੇ ਗੜ੍ਹੇ ਪੈਣ ਦੀ ਸੰਭਾਵਨਾ ਹੈ।

ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿਚ ਕੁੱਝ ਸਥਾਨਾਂ ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਵਿਚ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕੁੱਝ ਜ਼ਿਲ੍ਹੇ ਅਜਿਹੇ ਹਨ ਜਿੱਥੇ ਤੇਜ਼ ਅਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।