ਪੰਜ ਕਿਸਾਨ ਜਥੇਬੰਦੀਆਂ ਨੇ ਮੁਹਾਲੀ ਦੀਆਂ ਸੜਕਾਂ ਕੀਤੀਆਂ ਜਾਮ, ਸਰਕਾਰ ਨੂੰ ਦਿੱਤੀ ਸਿੱਧੀ ਚਿਤਾਵਨੀ!

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨਾਂ ਨੇ ਸਰਕਾਰ ਨੂੰ ਸੌਂਪਿਆ ਮੰਗ ਪੱਤਰ

Farmers

 

ਮੁਹਾਲੀ (ਜਗਸੀਰ ਸਿੰਘ) - ਪੰਜਾਬ ਦੀਆਂ 5 ਕਿਸਾਨ ਜਥੇਬੰਦੀਆਂ ਨੇ ਮੁਹਾਲੀ ਵਿਖੇ ਅੱਜ ਵੱਡਾ ਧਰਨਾ ਲਗਾਇਆ ਹੈ ਅਤੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਕਿਸਾਨ ਇਸ ਧਰਨੇ ਵਿਚ ਸ਼ਾਮਲ ਹੋਏ। ਧਰਨੇ ਵਿਚ ਬੈਠੇ ਕਿਸਾਨਾਂ ਨੇ ਕਿਹਾ ਅਸੀਂ ਅੱਜ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਆਏ ਹਾਂ ਜਿਸ ਵਿਚ ਅਸੀਂ ਪੰਜਾਬ ਦੇ ਪਾਣੀ ਅਤੇ ਪੰਜਾਬ ਯੂਨਵਰਸਿਟੀ ਦਾ ਮੁੱਦਾ ਚੁੱਕਿਆ ਹੈ।

ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਸਾਡੇ ਨਾਲ ਕੋਝੀਆਂ ਚਾਲਾਂ ਖੇਡ ਰਹੀ ਹੈ, ਪਹਿਲਾਂ ਖੇਤੀ ਕਾਨੂੰਨਾਂ ਵੇਲੇ ਵੀ ਬਹੁਤ ਪ੍ਰੇਸ਼ਾਨ ਕੀਤਾ ਸੀ ਅਤੇ ਹੁਣ ਇਕ ਵਾਰ ਫਿਰ ਸਾਡਾ ਜਿਊਣਾ ਦੁੱਬਰ ਕਰ ਰਹੇ ਹੈ ਪਰ ਅਸੀਂ ਹੁਣ ਵੀ ਹਾਰ ਨਹੀਂ ਮੰਨਾਂਗੇ ਆਖਰੀ  ਦਮ ਤੱਕ ਲੜਾਈ ਲੜਾਂਗੇ। ਬਜ਼ੁਰਗ ਕਿਸਾਨਾਂ ਨੇ ਕਿਹਾ ਅਸੀਂ ਖੇਤੀ ਕਾਨੂੰਨ ਰੱਦ ਕਰਵਾਉਣ ਵੇਲੇ ਮੋਦੀ ਨੂੰ ਮਨਾ ਲਿਆ ਸੀ ਤੇ ਹੁਣ ਪੰਜਾਬ ਸਰਕਾਰ ਤਾਂ ਚੀਜ਼ ਹੀ ਕੀ ਹੈ ਇਸ ਨੂੰ ਵੀ ਮਨਾ ਲਵਾਂਗੇ। ਜੇ ਨਹੀਂ ਮੰਨਦੇ ਤਾਂ ਪੱਕਾ ਧਰਨਾ ਲਗਾਉਣ ਨੂੰ ਤਿਆਰ ਹਾਂ ਸਮਾਨ ਸਾਰਾ ਤਿਆਰ ਹੈ।

ਅਸੀਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਦਿੱਤਾ ਹੈ ਅਤੇ ਨਾਲ ਹੀ ਚਿਤਾਵਨੀ ਵੀ ਦੇ ਦਿੱਤੀ ਹੈ ਕਿ ਇਸ ਉੱਪਰ ਜਲਦੀ ਅਮਲ ਕੀਤਾ ਜਾਵੇ ਅਤੇ ਸਾਨੂੰ ਪੱਕਾ ਮੋਰਚਾ ਲਗਾਉਣ ਲਈ ਮਜਬੂਰ ਨਾ ਕੀਤਾ ਜਾਵੇ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਅੱਜ ਅਸੀਂ ਮੰਗ ਪੱਤਰ ਦੇ ਦਿੱਤਾ ਹੈ ਹੁਣ ਇਹਨਾਂ ਦੇ ਹੱਥ ਵਿੱਚ ਹੈ, ਕਦੋਂ ਮਸਲਾ ਹੱਲ ਕਰਨਾ ਹੈ ਨਹੀਂ ਤਾਂ ਅਸੀਂ ਮੋਰਚਾ ਲਗਾਉਣ ਲਈ ਤਾਂ ਤਿਆਰ ਹੀ ਹਾਂ।