ਦੇਵੀਦਾਸਪੁਰਾ 'ਚ ਭੜਕੇ ਕਿਸਾਨਾਂ ਨੇ ਮੋਦੀ ਦੇ ਪੁਤਲੇ ਦਾ ਪਾਇਆ ਘੜੀਸਾ
ਗੁੱਸੇ ਵਿਚ ਆਏ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
Devidaspura
ਅੰਮ੍ਰਿਤਸਰ: ਅੰਮ੍ਰਿਤਸਰ ਦੇ ਦੇਵੀਦਾਸਪੁਰਾ ਰੇਲਵੇ ਟ੍ਰੈਕ 'ਤੇ ਪਿਛਲੇ 10 ਦਿਨਾਂ ਤੋਂ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਜੋ ਅੱਜ 11ਵੇਂ ਦਿਨ ਵਿਚ ਦਾਖ਼ਲ ਹੋ ਗਿਆ।
ਇਸ ਦੌਰਾਨ ਹੁਣ ਪਿੰਡਾਂ ਵਿਚੋਂ ਔਰਤਾਂ ਸਮੇਤ ਵੱਡੀ ਗਿਣਤੀ ਵਿਚ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅਰਥੀਆਂ ਲੈ ਕੇ ਧਰਨਿਆਂ ਵਿਚ ਪੁੱਜਣ ਲੱਗੇ ਨੇ।
ਇਸ ਦੌਰਾਨ ਭੜਕੇ ਹੋਏ ਕਿਸਾਨਾਂ ਨੇ ਜਿੱਥੇ ਮੋਦੀ ਮੁਰਦਾਬਾਦ ਦੇ ਨਾਅਰੇ ਲਗਾਏ, ਉਥੇ ਹੀ ਉਨ੍ਹਾਂ ਨੇ ਮੋਦੀ ਦੇ ਪੁਤਲੇ ਦਾ ਚੰਗਾ ਘੜੀਸਾ ਪਾਇਆ। ਵੇਖੋ ਪੂਰੀ ਵੀਡੀਓ