ਜੱਸ ਬਾਜਵਾ ਨੇ ਦਿੱਲੀ ਨੂੰ ਮਾਰੀ ਦਹਾੜ, ਕਿਹਾ ਪੰਜਾਬ ਦਾ ਇਤਿਹਾਸ ਸ਼ੁਰੂ ਤੋਂ ਰਿਹਾ ਬਾਗੀ
ਕਿਸਾਨ ਜਥੇਬੰਦੀਆਂ ਲੰਮੇ ਸਮੇਂ ਤੋਂ ਕਰ ਰਹੀਆਂ ਨੇ ਸੰਘਰਸ਼
ਫਿਲੌਰ: ਪੰਜਾਬ ਵਿਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਬਿਲਾਂ ਦਾ ਜਮ ਕੇ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਇਨ੍ਹਾਂ ਬਿਲਾਂ ਨਾਲ ਪੰਜਾਬ ਦੇ ਕਿਸਾਨ ਦੀ ਹਾਲਤ ਬਹੁਤ ਹੀ ਮਾੜੀ ਹੋ ਜਾਵੇਗੀ।
ਇਹਨਾਂ ਕਾਲੇ ਬਿੱਲਾਂ ਦੇ ਖਿਲਾਫ ਲਗਾਤਾਰ ਕਿਸਾਨਾਂ, ਮਜਦੂਰਾ ਤੇ ਪੰਜਾਬੀ ਕਲਾਕਾਰਾਂ ਦੁਆਰਾ ਧਰਨੇ ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਲਾਕਾਰ ਸੋਸ਼ਲ ਮੀਡੀਆ 'ਤੇ ਕਿਸਾਨਾਂ ਪ੍ਰਤੀ ਆਪਣਾ ਪੱਖ ਜਾਂ ਫਿਰ ਕਹੀਏ ਹੱਕ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ।
ਇਸਦੇ ਨਾਲ ਹੀ ਕਲਾਕਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨਜ਼ਰ ਆ ਰਹੇ ਨੇ। ਅੱਜ ਫਿਲੌਰ ਵਿਖੇ ਲਗਾਏ ਗਏ ਧਰਨੇ ਵਿੱਚ ਜੱਸ ਬਾਜਵਾ ਖੁੱਲ ਕੇ ਬੋਲੇ ਉਹਨਾਂ ਨੇ ਕਿਹਾ ਕਿ ਇਬ ਸਾਡੀ ਹੋਂਦ ਦੀ ਲੜਾਈ ਹੈ ਸਾਡੀਆਂ ਫਸਲਾਂ ਅਤੇ ਆਉਣ ਵਾਲੀਆਂ ਫਸਲਾਂ ਦੀ ਲੜਾਈ ਹੈ।
ਕਿਉਂਕਿ ਪੰਜਾਬ ਨੂੰ ਖੇਤੀ ਤੋਂ ਬਿਨਾਂ ਸਿਰਜਿਆ ਹੀ ਨਹੀਂ ਜਾ ਸਕਦਾ ਦੂਜੀ ਗੱਲ ਖੇਤੀ ਤੋਂ ਬਿਨਾਂ ਸਾਢੇ ਕੋਲ ਹੋਰ ਕੋਈ ਕਿੱਤਾ ਵੀ ਨਹੀਂ ਹੈ ਜੇ ਸਾਡੇ ਕੋਲੋਂ ਸਾਡੇ ਖੇਤ ਹੀ ਖੋਲੇ ਤਾਂ ਅਸੀਂ ਕਰਾਂਗੇ ਕੀ।
ਜੱਸ ਬਾਜਵਾ ਨੇ ਕਿਹਾ ਕਿ ਅੱਜ ਅੱਗ ਸਾਡੇ ਖੇਤਾਂ ਵਿੱਚ ਹੀ ਆ ਗਈ ਕੱਲ੍ਹ ਨੂੰ ਇਹ ਅੱਗ ਸਾਡੇ ਘਰਾਂ ਵਿੱਚ ਵੀ ਆ ਸਕਦੀ ਹੈ । ਕਿਸਾਨ ਜਥੇਬੰਦੀਆਂ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਨੇ।
ਸਾਡੇ ਬਜ਼ੁਰਗਾਂ ਕੋਲ ਇੱਕ ਲੰਮਾ ਤਜ਼ਰਬਾ ਹੈ। ਇਹਨਾਂ ਨੂੰ ਪਤਾ ਹੈ ਕਿ ਕਿਵੇਂ ਸਰਕਾਰਾਂ ਤੇ ਦਬਾਅ ਪਾਉਣਾ ਹੈ। ਉਹਨਾਂ ਕਿਹਾ ਕਿ ਸਾਡੀ ਸਾਰੀ ਇੰਡਸਟਰੀ ਨੇ ਅੱਗੇ ਆ ਕੇ ਆਪਣਾ ਫਰਜ਼ ਨਿਭਾਇਆ ਹੈ।
ਉਹਨਾਂ ਨੇ ਕਿਹਾ ਕਿ ਇਕਜੁਟਤਾ ਨਾਲ ਲੜਾਈ ਲੜਨੀ ਹੈ। ਕਿਸਾਨ ਜਥੇਬੰਦੀਆਂ ਜੋ ਅੱਗੇ ਰਣਨੀਤੀ ਬਣਾਉਣਗੀਆਂ ਅਸੀਂ ਉਹਨਾਂ ਦਾ ਪੂਰਨ ਤੋਰ ਤੇ ਸਮਰਥਨ ਕਰਾਂਗੇ। ਜਿਹਨਾਂ ਟਾਈਮ ਬਿੱਲ ਰੱਦ ਨਹੀਂ ਹੁੰਦੇ ਅਸੀਂ ਉਹਨਾਂ ਟਾਈਮ ਕਿਸੇ ਹੋਰ ਮੁੱਦੇ ਲਈ ਨਹੀਂ ਲੜਾਂਗੇ।