ਤੇਜ਼ ਹਨ੍ਹੇਰੀ ਅਤੇ ਬੇਮੌਸਮੀ ਬਰਸਾਤ ਕਾਰਨ ਝੋਨੇ ਦੀ ਫਸਲ ਦਾ ਵੱਡਾ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਨੁਕਸਾਨ ਦਾ ਜਾਇਜ਼ਾ ਲੈ ਕੇ ਤੁਰੰਤ ਗਿਰਦਾਵਰੀ ਕੀਤੀ ਜਾਵੇ: ਕਿਸਾਨ

Heavy damage to paddy crop due to strong winds and unseasonal rains

ਫਿਰੋਜ਼ਪੁਰ: ਅੱਜ ਤੜਕੇ ਹੋਈ ਬੇ-ਮੌਸਮੀ ਹਲਕੀ ਬਾਰਿਸ਼ ਅਤੇ ਤੇਜ਼ ਹਨ੍ਹੇਰੀ ਕਾਰਨ ਗੁਰੂ ਹਰਸਹਾਏ ਵਿੱਚ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਹੋ ਗਿਆ। ਹਨ੍ਹੇਰੀ ਕਾਰਨ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਪੂਰੀ ਤਰਾਂ ਜ਼ਮੀਨ 'ਤੇ ਵਿਛ ਗਈ। ਇਸ ਕਾਰਨ ਕਿਸਾਨਾਂ ਨੂੰ ਹੋਰ ਵੀ ਮਾਲੀ ਘਾਟਾ ਪੈਣ ਦੇ ਆਸਾਰ ਬਣ ਗਏ ਹਨ। ਹਨ੍ਹੇਰੀ ਅਤੇ ਹਲਕੀ ਬਾਰਿਸ਼ ਦੌਰਾਨ ਬਾਸਮਤੀ ਝੋਨੇ ਦੀ ਫ਼ਸਲ, ਮੁੱਛਲ ਝੋਨੇ ਦੀ ਫ਼ਸਲ ਸਮੇਤ ਕਈ ਹੋਰ ਫ਼ਸਲਾਂ ਜੋ ਅਜੇ ਕੁਝ ਦਿਨਾਂ ਤੱਕ ਪੱਕਣ ਵਾਲੀਆਂ ਸਨ ਅਤੇ ਕੁਝ ਫ਼ਸਲਾਂ ਪੱਕ ਚੁੱਕੀਆਂ ਸਨ, ਉਨ੍ਹਾਂ ਸਾਰੀਆਂ ਫ਼ਸਲਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋ ਗਿਆ ਹੈ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੱਧ ਗਈਆ ਹਨ।

ਭਾਰਤੀ ਕਿਸਾਨ ਆਗੂਆਂ ਮੁਤਾਬਕ ਅਨੇਕਾਂ ਪਿੰਡਾਂ ਵਿੱਚ ਝੋਨੇ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਬੇਮੌਸਮੀ ਬਰਸਾਤ ਅਤੇ ਹਨ੍ਹੇਰੀ ਕਾਰਨ ਕਿਸਾਨਾਂ ਦੇ ਨੁਕਸਾਨ ਦਾ ਜਾਇਜ਼ਾ ਲੈ ਕੇ ਇਸ ਦੀ ਤੁਰੰਤ ਗਿਰਦਾਵਰੀ ਕੀਤੀ ਜਾਵੇ ਅਤੇ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਕਰਵਾਈ ਜਾਵੇ।