ਪੀ.ਏ.ਯੂ. ਵਿੱਚ ਦੁੱਧ ਤੋਂ ਪਦਾਰਥ ਬਨਾਉਣ ਬਾਰੇ ਆਨਲਾਈਨ ਸਿਖਲਾਈ ਕੋਰਸ ਹੋਇਆ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ

P.A.U. Held an online training course on making dairy products

ਲੁਧਿਆਣਾ- ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ 'ਦੁੱਧ ਤੋਂ ਵੰਨ-ਸਵੰਨੇ ਪਦਾਰਥ ਬਨਾਉਣ ਸੰਬੰਧੀ' ਦੋ ਦਿਨਾਂ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਐਸੋਸੀਏਟ ਡਾਇਰੈਕਟਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਕੋਰਸ ਵਿੱਚ ਲਗਭਗ 40 ਸਿਖਿਆਰਥੀਆਂ ਨੇ ਭਾਗ ਲਿਆ।

ਤਿਉਹਾਰਾਂ ਦੇ ਸਮੇਂ ਨੂੰ ਵੇਖਦੇ ਹੋਏ ਅਤੇ ਕੋਵਿਡ-19 ਕਰਕੇ ਘਰ ਵਿੱਚ ਹੀ ਕਿਸ ਤਰ•ਾਂ ਦੁੱਧ ਤੋਂ ਪਨੀਰ, ਮਠਿਆਈਆਂ, ਫਲੇਵਰਡ ਦੁੱਧ ਆਦਿ ਤਿਆਰ ਕੀਤੇ ਜਾ ਸਕਦੇ ਹਨ। ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਕੋਰਸ ਦੀ ਮਹਤੱਤਾ ਬਾਰੇ ਚਾਨਣਾ ਪਾਇਆ। ਕੋਰਸ ਦੇ ਤਕਨੀਕੀ ਕੋਆਰਡੀਨੇਟਰ ਅਤੇ ਮੁਖੀ ਡਾ. ਪੂਨਮ ਏ. ਸਚਦੇਵ ਨੇ ਸਿਖਿਆਰਥੀਆਂ ਨੂੰ ਪਦਾਰਥ ਦੀ ਗਿਣਤੀ ਵੱਲ ਨਹੀਂ ਬਲਕਿ ਪਦਾਰਥ ਦੀ ਗੁਣਵਤਾ ਵੱਲ ਧਿਆਨ ਦੇਣ ਬਾਰੇ ਕਿਹਾ।

ਡਾ. ਅਰਸ਼ਦੀਪ ਸਿੰਘ ਨੇ ਫਲੇਵਰਡ ਦੁੱਧ, ਯੋਗਰਟ, ਲੱਸੀ, ਛੈਨਾ ਮੁਰਗੀ, ਸੰਦੇਸ਼, ਖੋਆ ਤਿਆਰ ਕਰਨ ਬਾਰੇ, ਡਾ. ਜਸਪ੍ਰੀਤ ਕੌਰ ਨੇ ਪਨੀਰ, ਆਈਸ-ਕ੍ਰੀਮ, ਕੁਲਫੀ ਤਿਆਰ ਕਰਨ ਬਾਰੇ ਅਤੇ ਡਾ. ਕਿਰਨ ਗਰੋਵਰ ਨੇ ਦੁੱਧ ਤੋਂ ਸਿਹਤਮੰਦ ਸ਼ੇਕ ਅਤੇ ਪੁਡਿੰਗ ਤਿਆਰ ਕਰਨ ਬਾਰੇ ਵਿਸ਼ਿਆਂ ਉਪਰ ਭਰਪੂਰ ਜਾਣਕਾਰੀ ਸਾਂਝੀ ਕੀਤੀ। ਅੰਤ ਵਿੱਚ ਡਾ. ਲਵਲੀਸ਼ ਗਰਗ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਉਪਰੰਤ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।