ਪੀ.ਏ.ਯੂ. ਵਿੱਚ ਕਿਸਾਨ ਕਲੱਬ ਦਾ ਮਾਸਿਕ ਖੇਤੀ ਸਿਖਲਾਈ ਵੈਬੀਨਾਰ ਕਰਵਾਇਆ ਗਿਆ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਇਸ ਸਿਖਲਾਈ ਕੈਂਪ ਵਿੱਚ 45 ਕਿਸਾਨ ਵੀਰਾਂ ਅਤੇ 52 ਕਿਸਾਨ ਬੀਬੀਆਂ ਨੇ ਭਾਗ ਲਿਆ।

P.A.U.

ਲੁਧਿਆਣਾ- ਪੀ. ਏ. ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਕਿਸਾਨ ਕਲੱਬ (ਰਜਿ.) ਦਾ ਰਾਜ ਪੱਧਰੀ ਮਹੀਨਾਵਾਰ ਖੇਤੀ ਸਿਖਲਾਈ ਵੈਬੀਨਾਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦੀ ਯੋਗ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਸਿਖਲਾਈ ਕੈਂਪ ਵਿੱਚ 45 ਕਿਸਾਨ ਵੀਰਾਂ ਅਤੇ 52 ਕਿਸਾਨ ਬੀਬੀਆਂ ਨੇ ਭਾਗ ਲਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਐਸੋਸੀਏਟ ਡਾਇਰੈਕਟਰ ਡਾ. ਤੇਜਿੰਦਰ ਸਿੰਘ ਰਿਆੜ ਨੇ ਆਨਲਾਈਨ ਸ਼ਾਮਿਲ ਹੋਏ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਤੇ ਡਾ. ਕੁਲਬੀਰ ਸਿੰਘ ਨੇ ਘੱਟ ਸੁਰੰਗ ਵਾਲੀਆਂ ਸਬਜੀਆਂ ਦੀ ਕਾਸ਼ਤ ਬਾਰੇ, ਡਾ. ਤਰੁਨਦੀਪ ਕੌਰ ਨੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਬਾਰੇ,

ਡਾ. ਰਾਕੇਸ਼ ਸ਼ਰਮਾ, ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਨੇ ਸਰਦੀ ਰੁੱਤ ਵਿੱਚ ਲਵੇਰੀਆਂ ਦੀ ਸਾਂਭ-ਸੰਭਾਲ ਬਾਰੇ ਅਤੇ ਸ਼੍ਰੀ ਮਨਪ੍ਰੀਤ ਗਰੇਵਾਲ, ਪ੍ਰਧਾਨ, ਪੀ.ਏ.ਯੂ. ਕਿਸਾਨ ਕਲੱਬ (ਰਜਿ.) ਨੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਜ਼ਰੂਰੀ ਨੁਕਤੇ ਵਿਸ਼ਿਆਂ ਉਪਰ ਭਰਪੂਰ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਤੇ ਡਾ. ਰੁਪਿੰਦਰ ਕੌਰ ਨੇ ਪੀ.ਏ.ਯੂ. ਕਿਸਾਨ ਕਲੱਬ (ਰਜਿ.) (ਲੇਡਿਜ਼ ਵਿੰਗ) ਦੀਆਂ ਗਤੀਵਿਧੀਆਂ ਬਾਰੇ,

ਡਾ. ਕਿਰਨ ਗਰੋਵਰ ਨੇ ਸਰਦੀ ਰੁੱਤ ਵਿੱਚ ਪੋਸ਼ਟਿਕ ਮਠਿਆਈਆਂ ਅਤੇ ਸਨੈਕਸ ਤਿਆਰ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਸ਼੍ਰੀਮਤੀ ਭੁਪਿੰਦਰ ਕੌਰ ਤੇ ਸ਼੍ਰੀਮਤੀ ਕੰਵਲਜੀਤ ਕੌਰ ਨੇ ਚਵਨਪ੍ਰਾਸ਼ ਕਿੰਝ ਤਿਆਰ ਕਰੀਏ ਇਸ ਨੂੰ ਪ੍ਰੈਕਟੀਕਲ ਤਰੀਕੇ ਰਾਹੀਂ ਤਿਆਰ ਕਰਕੇ ਦਿਖਾਇਆ ਅਤੇ ਚਵਨਪ੍ਰਾਸ਼ ਨੂੰ ਬਨਾਉਣ ਦੀ ਵਿਧੀ ਦੇ ਨਾਲ-ਨਾਲ ਇਸ ਸੰਬੰਧੀ ਜ਼ਰੂਰੀ ਨੁਕਤੇ ਵੀ ਸਾਰਿਆਂ ਨਾਲ ਸਾਂਝੇ ਕੀਤੇ। ਅੰਤ ਵਿੱਚ ਸ਼੍ਰੀ ਰਵਿੰਦਰ ਭਲੂਰੀਆ ਨੇ ਸਾਰੇ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਦਾ ਅਤੇ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ।