PAU ਦੇ ਲਾਈਵ ਪ੍ਰੋਗਰਾਮ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਨੇ ਸੁਝਾਏ ਖੇਤੀ ਮੁਸ਼ਕਿਲਾਂ ਦੇ ਹੱਲ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਕੋਈ ਵੀ ਫਰਮ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਤਕਨਾਲੋਜੀ ਦੇ ਵਪਾਰੀਕਰਨ ਦਾ ਹਿੱਸਾ ਕਿਵੇਂ ਬਣ ਸਕਦੀ ਹੈ।

Solutions to farming problems suggested by experts in various disciplines in PAU's live program

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਹਫ਼ਤੇ ਦੇ ਹਰ ਬੁੱਧਵਾਰ ਪੀ.ਏ.ਯੂ. ਲਾਈਵ ਪ੍ਰੋਗਰਾਮ ਚਲਾਇਆ ਜਾਂਦਾ ਹੈ । ਅੱਜ ਦੇ ਪ੍ਰੋਗਰਾਮ ਦੇ ਆਰੰਭ ਵਿੱਚ ਡਾ. ਕਮਲਪ੍ਰੀਤ ਕੌਰ (ਸਹਾਇਕ ਪਸਾਰ ਮਾਹਿਰ) ਅਤੇ ਸ੍ਰੀ ਰਵਿੰਦਰ ਭਲੂਰੀਆ ਨੇ ਇਸ ਪੰਦਰਵਾੜੇ ਦੌਰਾਨ ਕੀਤੇ ਜਾਣ ਵਾਲੇ ਖੇਤੀ ਕਾਰਜਾਂ ਬਾਰੇ ਚਾਨਣਾ ਪਾਇਆ।

ਯੂਨੀਵਰਸਿਟੀ ਦੇ ਅੰਡਜੰਕਟ ਪ੍ਰੋਫੈਸਰ ਅਤੇ ਇੰਚਾਰਜ਼ ਤਕਨਾਲੋਜੀ ਮਾਰਕੀਟਿੰਗ ਸੈਲ ਡਾ. ਸਤਨਾਮ ਸਿੰਘ ਚਹਿਲ ਨੇ ਪੀ.ਏ.ਯੂ. ਵੱਲੋਂ ਤਕਨੀਕਾਂ ਦੇ ਪਸਾਰ ਲਈ ਕੀਤੀਆਂ ਜਾਂਦੀਆਂ ਸੰਧੀਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ । ਉਹਨਾਂ ਦੱਸਿਆ ਕਿ ਕੋਈ ਵੀ ਫਰਮ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਤਕਨਾਲੋਜੀ ਦੇ ਵਪਾਰੀਕਰਨ ਦਾ ਹਿੱਸਾ ਕਿਵੇਂ ਬਣ ਸਕਦੀ ਹੈ।

ਇਸ ਤੋਂ ਇਲਾਵਾ ਉਹਨਾਂ ਨੇ ਹੁਣ ਤੱਕ ਕੀਤੀਆ ਗਈਆਂ ਸੰਧੀਆਂ ਅਤੇ ਭਵਿੱਖ ਵਿੱਚ ਹੋਰ ਸੰਧੀਆਂ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ । ਮਨੁੱਖੀ ਸਾਧਨ ਵਿਕਾਸ ਕੇਂਦਰ ਦੇ ਪ੍ਰੋਫੈਸਰ ਡਾ. ਹਰਪਿੰਦਰ ਕੌਰ ਨੇ ਤਿਉਹਾਰਾਂ ਦੇ ਮੌਸਮ ਵਿੱਚ ਸੁਚੱਜੀ ਖਰੀਦਦਾਰੀ ਦੇ ਨੁਕਤੇ ਕਿਸਾਨ ਸੁਆਣੀਆਂ ਨਾਲ ਸਾਂਝੇ ਕੀਤੇ । ਉਹਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਪ੍ਰਮਾਣਿਤ ਕੀਤੇ ਮਿਆਰੀ ਚਿੰਨ ਜਿਵੇਂ ਆਈ ਐਸ ਆਈ, ਐਫ ਪੀ ਓ, ਐਗਮਾਰਕ ਕੀ ਹਨ ਅਤੇ ਖਰੀਦਦਾਰੀ ਕਰਦੇ ਸਮੇਂ ਖਪਤਕਾਰ ਇਹਨਾਂ ਦਾ ਧਿਆਨ ਕਿਵੇਂ ਰੱਖ ਸਕਦੇ ਹਨ।

ਪੌਦਾ ਰੋਗ ਵਿਗਿਆਨ ਦੇ ਸੀਨੀਅਰ ਵਿਗਿਆਨੀ ਡਾ. ਹਰੀ ਰਾਮ ਨੇ ਕਣਕ ਦੀ ਬਿਜਾਈ ਬਾਰੇ ਵਿਗਿਆਨਕ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ । ਉਹਨਾਂ ਕਣਕ ਦੀ ਬਿਜਾਈ ਲਈ ਕਿਸਮਾਂ ਦੀ ਚੋਣ, ਬੀਜ ਦੀ ਮਾਤਰਾ, ਬਿਜਾਈ ਦੇ ਤਰੀਕੇ, ਖਾਦਾਂ ਦੀ ਵਰਤੋਂ ਅਤੇ ਮੌਸਮ ਬਾਰੇ ਵਿਸਥਾਰ ਨਾਲ ਗੱਲ ਕੀਤੀ । ਮੌਸਮ ਵਿਗਿਆਨੀ ਡਾ. ਕੇ.ਕੇ. ਗਿੱਲ ਨੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ।

ਸੰਚਾਰ ਕੇਂਦਰ ਦੇ ਡਾ. ਅਨਿਲ ਸ਼ਰਮਾ ਨੇ ਪੀ.ਏ.ਯੂ. ਦੀਆਂ ਖੇਤੀ ਪ੍ਰਕਾਸ਼ਨਾਵਾਂ ਅਤੇ ਇਹਨਾਂ ਪ੍ਰਕਾਸ਼ਨਾਵਾਂ ਦੀ ਮੈਂਬਰਸ਼ਿਪ ਦੇ ਤਰੀਕਿਆਂ ਬਾਰੇ ਕਿਸਾਨਾ ਨੂੰ ਜਾਣੂੰ ਕਰਵਾਇਆ । ਉਹਨਾਂ ਨੇ ਆਨਲਾਈਨ ਅਤੇ ਡਾਕ ਰਾਹੀਂ ਖੇਤੀ ਸਾਹਿਤ ਮੰਗਾਉਣ ਦੀ ਵਿਧੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਪੀ.ਏ.ਯੂ. ਦੇ ਰਸਾਲੇ ਜਾਂ ਖੇਤੀ ਸਾਹਿਤ ਸਮੇਂ ਸਿਰ ਨਹੀਂ ਮਿਲਦਾ ਤਾਂ ਉਹ ਸੰਚਾਰ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ ।