ਇਨ੍ਹਾਂ 3 ਸਬਜ਼ੀਆਂ ਦੀ ਖੇਤੀ ਕਰ ਕੇ 100 ਦਿਨਾਂ 'ਚ ਕਮਾਓ ਲੱਖਾਂ ਰੁਪਏ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਸਾਉਣੀ ਦੀ ਬਿਜਾਈ ਲਈ 2 ਤੋਂ 3 ਮਹੀਨੇ ਬਾਕੀ ਹਨ। ਕਿਸਾਨ ਇਸ ਵਿਹਲੇ ਸਮੇਂ ਵਿਚ ਸਬਜ਼ੀਆਂ ਦੀ ਕਾਸ਼ਤ ਕਰਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ

Earn lakhs of rupees in 100 days by cultivating these 3 vegetables

 

ਚੰਡੀਗੜ੍ਹ - ਅਪ੍ਰੈਲ ਦਾ ਮਹੀਨਾ ਹੁਣੇ ਹੀ ਖ਼ਤਮ ਹੋਇਆ ਹੈ। ਸਾਉਣੀ ਦੀ ਬਿਜਾਈ ਲਈ 2 ਤੋਂ 3 ਮਹੀਨੇ ਬਾਕੀ ਹਨ। ਕਿਸਾਨ ਇਸ ਵਿਹਲੇ ਸਮੇਂ ਵਿਚ ਸਬਜ਼ੀਆਂ ਦੀ ਕਾਸ਼ਤ ਕਰਕੇ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਅਸੀਂ ਤੁਹਾਨੂੰ ਉਨ੍ਹਾਂ ਸਬਜ਼ੀਆਂ ਦੀ ਕਾਸ਼ਤ ਬਾਰੇ ਦੱਸਾਂਗੇ ਜੋ ਸਿਰਫ਼ 50 ਤੋਂ 100 ਦਿਨਾਂ ਵਿਚ ਉਗਾਈਆਂ ਜਾ ਸਕਦੀਆਂ ਹਨ। ਇਨ੍ਹਾਂ ਦੀ ਕਾਸ਼ਤ ਦਾ ਖਰਚਾ ਵੀ ਘੱਟ ਹੈ। ਅਜਿਹੇ 'ਚ ਕਿਸਾਨ 2 ਤੋਂ 3 ਮਹੀਨਿਆਂ 'ਚ ਇਨ੍ਹਾਂ ਸਬਜ਼ੀਆਂ ਦੀ ਕਾਸ਼ਤ ਕਰਕੇ ਚੰਗੀ ਆਮਦਨ ਕਮਾ ਸਕਦੇ ਹਨ।

ਰਾਜਮਾ ਦੀ ਖੇਤੀ 
ਰਾਜਮਾ ਦੀ ਫ਼ਸਲ 100 ਦਿਨਾਂ ਤੋਂ ਵੀ ਘੱਟ ਸਮੇਂ ਵਿਚ ਤਿਆਰ ਹੋ ਜਾਂਦੀ ਹੈ। ਕਿਸਾਨਾਂ ਨੂੰ ਇੱਕ ਏਕੜ ਵਿਚੋਂ 10 ਤੋਂ 12 ਕੁਇੰਟਲ ਰਾਜਮਾ ਮਿਲਦਾ ਹੈ। ਮੰਡੀ ਵਿਚ 1 ਕੁਇੰਟਲ ਰਾਜਮਾ ਦਾ ਭਾਅ 12 ਹਜ਼ਾਰ ਦੇ ਕਰੀਬ ਰਿਹਾ। ਅਜਿਹੇ 'ਚ ਕਿਸਾਨ 30 ਤੋਂ 35 ਹਜ਼ਾਰ ਦੀ ਲਾਗਤ ਨਾਲ 12 ਕੁਇੰਟਲ ਰਾਜਮਾ ਪੈਦਾ ਕਰਕੇ ਆਸਾਨੀ ਨਾਲ 1 ਲੱਖ ਰੁਪਏ ਤੋਂ ਵੱਧ ਦਾ ਮੁਨਾਫ਼ਾ ਕਮਾ ਸਕਦੇ ਹਨ। 

ਭਿੰਡੀ ਦੀ ਖੇਤੀ 
ਭਿੰਡੀ ਦੀ ਫ਼ਸਲ ਬਿਜਾਈ ਤੋਂ ਸਿਰਫ਼ 50 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਕਿਸਾਨ ਇੱਕ ਏਕੜ ਵਿਚ 80 ਕੁਇੰਟਲ ਤੱਕ ਭਿੰਡੀ ਪ੍ਰਾਪਤ ਕਰ ਸਕਦੇ ਹਨ। ਇਸ ਦੀ ਬਿਜਾਈ 'ਤੇ 20 ਤੋਂ 25 ਹਜ਼ਾਰ ਦਾ ਖਰਚਾ ਆਉਂਦਾ ਹੈ। ਮੰਡੀ ਵਿਚ ਭਿੰਡੀ ਦਾ ਭਾਅ 3000 ਰੁਪਏ ਪ੍ਰਤੀ ਕੁਇੰਟਲ ਹੈ। 80 ਕੁਇੰਟਲ ਝਾੜ ਤੋਂ ਕਿਸਾਨ ਆਸਾਨੀ ਨਾਲ 1.50-2 ਲੱਖ ਰੁਪਏ ਕਮਾ ਸਕਦੇ ਹਨ। 

ਕਰੇਲੇ ਦੀ ਖੇਤੀ 
ਕਰੇਲੇ ਦੀ ਫ਼ਸਲ 55 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਇੱਕ ਏਕੜ ਕਰੇਲੇ ਦੀ ਕਾਸ਼ਤ 'ਤੇ ਕਰੀਬ 55 ਹਜ਼ਾਰ ਰੁਪਏ ਖਰਚ ਹੋਣਗੇ। ਇਸ ਵਿਚ ਘੱਟੋ-ਘੱਟ 100 ਕੁਇੰਟਲ ਕਰੇਲੇ ਦਾ ਉਤਪਾਦ ਕੀਤਾ ਜਾ ਸਕਦਾ ਹੈ। ਇਸ ਨੂੰ ਬਾਜ਼ਾਰ 'ਚ ਵੇਚ ਕੇ ਤੁਸੀਂ ਸਿਰਫ 100 ਦਿਨਾਂ 'ਚ 1.50 ਲੱਖ ਕਮਾ ਸਕਦੇ ਹੋ।