ਪੰਜਾਬ ਵਿੱਚ ਝੋਨੇ ਦੀ ਕਟਾਈ 80% ਤੱਕ ਪਹੁੰਚੀ

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਅੱਗ ਲਗਾਏ ਬਿਨਾਂ ਪਰਾਲੀ ਸੰਭਾਲਣ ਦਾ ਰਕਬਾ ਪਿਛਲੇ ਸਾਲ ਨਾਲੋਂ ਵੱਧ

Paddy harvesting in Punjab reaches 80%

ਲੁਧਿਆਣਾ - ਪੰਜਾਬ ਵਿੱਚ ਝੋਨੇ ਦੀ ਕਟਾਈ 04 ਨਵੰਬਰ 2020 ਤੱਕ ਕੁੱਲ ਬੀਜਾਈ ਰਕਬੇ ਦਾ ਤਕਰੀਬਨ 80% ਹੋ ਚੁੱਕੀ ਹੈ । ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਨੇ ਦੱਸਿਆ ਕਿ ਪੰਜਾਬ ਰਿਮੋਟ ਸੈਸਿੰਗ ਸੈਂਟਰ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਿਕ 04 ਨਵੰਬਰ, 2020 ਤੱਕ ਅੱਗ ਹੇਠ ਰਕਬਾ 1020.15 ਹਜ਼ਾਰ ਹੈਕਟੇਅਰ ਰਿਹਾ

ਜਦ ਕਿ ਇਹ ਰਕਬਾ ਸਾਲ 2019 ਵਿੱਚ 1026.90 ਹਜ਼ਾਰ ਹੈਕਟੇਅਰ ਸੀ। ਹੁਣ ਤੱਕ ਦਾ ਇਹ ਰੁਝਾਨ (ਸਤੰਬਰ 21 ਤੋਂ ਨਵੰਬਰ 04, 2020 ਤੱਕ) ਜੋ ਕਿ 80% ਰਕਬੇ ਦੀ ਕਟਾਈ ਦਰਸਾਅ ਰਿਹਾ ਹੈ, ਸਾਫ ਤੌਰ ਤੇ ਦੱਸਦਾ ਹੈ ਕਿ ਪਰਾਲੀ ਨੂੰ ਅੱਗ ਲਗਾਏ ਬਿਨਾਂ ਸੰਭਾਲਣ ਵਾਲੇ ਰਕਬੇ ਵਿੱਚ ਕੋਈ ਗਿਰਾਵਟ ਨਹੀਂ ਆਈ।

ਝੋਨੇ ਦੀ ਪੰਜਾਬ ਦੀਆਂ ਮੰਡੀਆਂ ਵਿੱਚ ਨਵੰਬਰ 04,2020 ਤੱਕ ਪਿਛਲੇ ਸਾਲ ਦੇ ਮੁਕਾਬਲੇ ਪਰਮਲ ਝੋਨੇ ਦੀ ਆਮਦ 28.0 % ਅਤੇ ਬਾਸਮਤੀ ਸਮੇਤ ਕੁੱਲ ਝੋਨੇ ਦੀ ਆਮਦ 25.39 % ਵੱਧ ਪਾਈ ਗਈ ਹੈ । ਇਸ ਵਧੇਰੇ ਆਮਦ ਦਾ ਕਾਰਨ ਝੋਨੇ ਦੀ ਅਗੇਤੀ ਕਟਾਈ ਦੇ ਨਾਲ-ਨਾਲ ਝੋਨੇ ਦਾ ਵੱਧ ਝਾੜ ਹੋ ਸਕਦਾ ਹੈ। ਝੋਨੇ ਦੀ ਅਗੇਤੀ ਕਟਾਈ ਦੇ ਬਾਵਜੂਦ ਝੋਨੇ ਨੂੰ ਅੱਗ ਲੱਗਣ ਹੇਠ ਰਕਬਾ ਪਿਛਲੇ ਸਾਲ ਨਾਲੋਂ ਘੱਟ ਰਿਹਾ ਹੈ।