ਕਿਸਾਨਾਂ ਲਈ ਕਣਕ ਦੇ ਬੀਜ ਦੀ ਨਵੀਂ ਕਿਸਮ ਦੀ ਵਿਕਰੀ ਸ਼ੁਰੂ: ਮੁੱਖ ਖੇਤੀਬਾੜੀ ਅਫ਼ਸਰ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਇਸਦੇ ਨਾਲ ਹੀ ਇਥੇ ਆਉਣ ਵਾਲੇ ਕਿਸਾਨਾਂ ਨੂੰ ਵਿਭਾਗ ਵਲੋਂ ਪਰਾਲੀ ਅਤੇ ਰਹਿੰਦ ਖੂੰਹਦ ਦੇ ਯੋਗ ਨਿਪਟਾਰੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

Sales of new varieties of wheat seeds for farmers started

ਸ੍ਰੀ ਅਨੰਦਪੁਰ ਸਾਹਿਬ(ਸੇਵਾ ਸਿੰਘ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜਿਲਹੇ ਦੇ ਵੱਖ ਵੱਖ ਬਲਾਕਾਂ ਵਿੱਚ ਕਿਸਾਨਾਂ ਲਈ ਕਣਕ ਦੇ ਬੀਜ ਦੀ ਨਵੀਂ ਕਿਸਮ ਦੀ ਵਿਕਰੀ ਸੁਰੂ ਕਰ ਦਿੱਤੀ ਗਈ ਹੈ। ਸ੍ਰੀ ਅਨੰਦਪੁਰ ਸਾਹਿਬ,ਨੂਰਪੁਰ ਬੇਦੀ, ਸ੍ਰੀ  ਚਮਕੌਰ ਸਾਹਿਬ, ਮੋਰਿੰਡਾ ਅਤੇ ਰੂਪਨਗਰ ਵਿੱਚ ਵਿਭਾਗ ਦੇ ਦਫਤਰਾਂ ਤੋਂ ਕਿਸਾਨਾਂ ਨੂੰ ਪੰਜਾਬ ਐਗਰੋ ਅਤੇ ਪਨਸਿਡ ਤੋਂ ਕਣਕ ਦੇ ਬੀਜ ਦੀ ਸੁਧਰੀ ਹੋਈ ਕਿਸਮ ਉਪਲੱਬਧ ਕਰਵਾਈ ਜਾ ਰਹੀ ਹੈ।

ਇਸਦੇ ਨਾਲ ਹੀ ਇਥੇ ਆਉਣ ਵਾਲੇ ਕਿਸਾਨਾਂ ਨੂੰ ਵਿਭਾਗ ਵਲੋਂ ਪਰਾਲੀ ਅਤੇ ਰਹਿੰਦ ਖੂੰਹਦ ਦੇ ਯੋਗ ਨਿਪਟਾਰੇ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਡਾ. ਅਵਤਾਰ ਸਿੰਘ ਨੇ ਦਿੰਦੇ ਹੋਏ ਦੱਸਿਆ ਕਿ ਜਿਲਹੇ ਵਿੱਚ ਮੋਜੂਦਾ ਸਮੇਂ 3000 ਕੁਇੰਟਲ ਬੀਜ ਸਬਸਿਡੀ ਉਤੇ ਦਿੱਤਾ ਜਾ ਰਿਹਾ ਹੈ।ਇਸਦੇ ਲਈ ਛੋਟੇ ਅਤੇ ਸੀਮਾਤ ਕਿਸਾਨਾਂ ਨੂੰ ਤਰਜੀਹ ਦਿੱਤੀ ਗਈ ਹੈ

ਹਰ ਕਿਸਾਨ ਨਿਰਧਾਰਤ ਫਾਰਮ ਭਰ ਕੇ 5 ਬੈਗ ਕਣਕ ਦਾ ਬੀਜ ਸਬਸਿਡੀ ਉਤੇ ਲੈ ਸਕਦਾ ਹੈ। ਬੀਜ ਉਤੇ 1000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾਵੇਗੀ। ਕਿਸਾਨ ਇਹ ਬੀਜ ਵਿਭਾਗ ਦੇ ਦਫਤਰ ਤੋ ਇਲਾਵਾ ਖੇਤੀਬਾੜੀ ਯੂਨੀਵਰਸਿਟੀ ਅਤੇ ਪੰਜਾਬ ਐਗਰੋ ਜਾਂ ਪਨਸਿਡ ਤੋਂ ਪਰਮਾਣਿਤ ਏਜੰਸੀਆਂ/ਦੁਕਾਨਾ ਤੋ  ਲੈ ਸਕਦਾ ਹੈ। ਕਿਸਾਨ ਬੀਜ ਖਰੀਦ ਕੇ ਨਿਰਧਾਰਤ ਫਾਰਮ ਭਰ ਕੇ ਵਿਭਾਗ ਦੇ ਦਫਤਰ ਵਿੱਚ ਜਮਾਂ ਕਰਵਾ ਕੇ ਸਬਸਿਡੀ ਦਾ ਲਾਭ ਲੈ ਸਕਦੇ ਹਨ।