Moga News : ਕਿਸਾਨਾਂ ਨੇ ਪਰਾਲੀ ਨੂੰ ਲਗਾਈ ਗਈ ਅੱਗ ਮੌਕੇ ਤੇ ਪਹੁੰਚਿਆ ਪੁਲਿਸ ਪ੍ਰਸ਼ਾਸਨ, ਅੱਗ 'ਤੇ ਪਾਇਆ ਕਾਬੂ
ਥਾਣਾ ਧਰਮਕੋਟ ਦੇ ਥਾਣਾ ਮੁਖੀ ਗੁਰਮੇਲ ਸਿੰਘ ਖੁਦ ਪਹੁੰਚੇ ਖੇਤਾਂ ਵਿਚ ਅੱਗ ਬਝਾਉਣ
Farmers Set Fire to Stubble, Police Administration Reached the Spot in Moga Latest News in Punjabi ਧਰਮਕੋਟ : ਪੰਜਾਬ ਵਿਚ ਪ੍ਰਸ਼ਾਸਨ ਵਲੋਂ ਲਗਾਤਾਰ ਖੇਤਾਂ ਵਿਚ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਿਆ ਜਾ ਰਿਹਾ ਹੈ ਉੱਥੇ ਹੀ ਕਿਸਾਨਾਂ ਵਲੋਂ ਅੱਗ ਲਗਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਸ ਦੇ ਚਲਦੇ ਮੋਗਾ ਦੇ ਹਲਕਾ ਧਰਮਕੋਟ ਦੇ ਪਿੰਡ ਵਿਚ ਇਕ ਕਿਸਾਨ ਵਲੋਂ ਖੇਤ ਵਿਚ ਪਰਾਲੀ ਨੂੰ ਅੱਗ ਲਗਾਈ ਗਈ ਜਦੋਂ ਧਰਮਕੋਟ ਥਾਣੇ ਵਿਚ ਇਸ ਦੀ ਸੂਚਨਾ ਮਿਲੀ ਤਾਂ ਖ਼ੁਦ ਥਾਣਾ ਇੰਚਾਰਜ ਗੁਰਮੇਲ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਉਥੇ ਪਹੁੰਚੇ ਅਤੇ ਖੇਤ ਵਿਚ ਜਾ ਕੇ ਅੱਗ ਬੁਝਾਈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਗੁਰਮੇਲ ਸਿੰਘ ਨੇ ਕਿਹਾ ਕਿ ਜਦੋਂ ਵੀ ਸਾਨੂੰ ਕੋਈ ਸੂਚਨਾ ਮਿਲਦੀ ਹੈ ਜਾਂ ਸ਼ੱਕ ਹੁੰਦਾ ਹੈ ਕਿ ਪਰਾਲੀ ਨੂੰ ਅੱਗ ਲਗਾਈ ਜਾਵੇਗੀ ਤਾਂ ਅਸੀਂ ਉਥੇ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਅੱਗ ਲਗਾਉਣ ਤੋਂ ਰੋਕਦੇ ਹਾਂ ਅੱਜ ਵੀ ਸਾਨੂੰ ਜਦੋਂ ਸੂਚਨਾ ਮਿਲੀ ਤਾਂ ਅਸੀਂ ਖ਼ੁਦ ਧਰਮਕੋਟ ਦੇ ਪਿੰਡ ਚੱਕ ਭੋਰੇ ਵਿਚ ਪਹੁੰਚੇ ਅਤੇ ਮੌਕੇ ’ਤੇ ਆ ਕੇ ਅੱਗ ’ਤੇ ਕਾਬੂ ਪਾਇਆ ਉਥੇ ਹੀ ਕਿਸਾਨਾਂ ਨੂੰ ਅਪੀਲ ਕਰ ਰਹੇ ਹਾਂ ਕਿ ਜੋ ਸਰਕਾਰ ਵਲੋਂ ਪਰਾਲੀ ਨੂੰ ਸੰਭਾਲਣ ਲਈ ਔਜਾਰ ਦਿੱਤੇ ਗਏ ਹਨ ਉਹਨਾਂ ਦੀ ਵਰਤੋਂ ਕਰੋ ਅਤੇ ਪਰਾਲੀ ਨੂੰ ਅੱਗ ਨਾ ਲਗਾਉ।
(For more news apart from Farmers Set Fire to Stubble, Police Administration Reached the Spot in Moga Latest News in Punjabi stay tuned to Rozana Spokesman.)