ਕਿਸਾਨਾਂ ਨੂੰ ਆਰਬੀਆਈ ਨੇ ਦਿਤਾ ਇਹ ਵੱਡਾ ਤੋਹਫਾ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਕਿਹਾ ਹੈ ਕਿ ਹੁਣ ਕਿਸਾਨ ਬੈਂਕਾਂ ਤੋਂ 1.6 ਲੱਖ ਰੁਪਏ ਤੱਕ ਦਾ ਕਰਜ਼, ਬਿਨਾਂ ਕੁੱਝ...

Farmer

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਕਿਹਾ ਹੈ ਕਿ ਹੁਣ ਕਿਸਾਨ ਬੈਂਕਾਂ ਤੋਂ 1.6 ਲੱਖ ਰੁਪਏ ਤੱਕ ਦਾ ਕਰਜ਼, ਬਿਨਾਂ ਕੁੱਝ ਗਿਰਵੀ ਰੱਖੇ ਲੈ ਸਕਦੇ ਹਨ। ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਨੇ ਇਸ ਗੱਲ ਦੀ ਐਲਾਨ ਕਰਦੇ ਹੋਏ ਕਿਹਾ ਕਿ ਕੇਂਦਰੀ ਬੈਂਕ ਨੇ ਇਸ ਗੱਲ ਦਾ ਫੈਸਲਾ ਲੈਂਦੇ ਹੋਏ ਛੋਟੇ ਕਿਸਾਨਾਂ ਨੂੰ ਰਾਹਤ ਦਿਤੀ ਹੈ।  

ਕਿਸਾਨਾਂ ਨੂੰ ਇਹ ਕਰਜ਼ ਬੈਂਕਾਂ ਤੋਂ ਕੇਵਲ ਖੇਤੀਬਾੜੀ ਨਾਲ ਸਬੰਧਤ ਕੰਮਾਂ ਲਈ ਮਿਲੇਗਾ। ਪਹਿਲਾਂ ਇਸ ਤਰ੍ਹਾਂ ਦੇ ਕਰਜ਼ ਦੀ  ਸੀਮਾ 1 ਲੱਖ ਰੁਪਏ ਸੀ, ਜਿਸ ਨੂੰ ਆਰਬੀਆਈ ਨੇ ਵੱਧਾ ਕੇ 1.60 ਲੱਖ ਰੁਪਏ ਕਰ ਦਿਤਾ ਹੈ। ਇਸ ਸਾਲ ਦੇ ਮੱਧਵਰਤੀ ਬਜਟ 'ਚ ਕੇਂਦਰ ਸਰਕਾਰ ਨੇ15 ਹਜ਼ਾਰ ਰੁਪਏ ਤੋਂ ਘੱਟ ਮਹੀਨਾਵਾਰ ਆਮਦਨ ਵਾਲੇ ਲੋਕਾਂ ਨੂੰ ਸਰਕਾਰ ਨੇ 3 ਹਜ਼ਾਰ ਰੁਪਏ ਮਾਹੀਨਾ ਪੈਂਸ਼ਨ ਦੇਣ ਦਾ ਐਲਾਨ ਕੀਤਾ ਹੈ।

ਅਜਿਹੇ ਲੋਕਾਂ ਨੂੰ 100 ਰੁਪਏ ਪ੍ਰਤੀ ਮਹੀਨੇ ਦਾ ਯੋਗਦਾਨ ਕਰਨਾ ਹੋਵੇਗਾ। ਇੰਨਾ ਹੀ ਯੋਗਦਾਨ ਸਰਕਾਰ ਕਰੇਗੀ। 10 ਕਰੋਡ਼ ਕਰਮਚਾਰੀਆਂ ਨੂੰ ਇਸ ਦਾ ਫਾਇਦਾ ਮਿਲਣ ਦੀ ਉਂਮੀਦ ਹੈ। ਦੱਸ ਦਈਏ ਬੀਤੇ ਦਿਨੀ ਪਾਸ ਕੀਤੇ ਗਏ ਮੱਧਵਰਤੀ ਬਜਟ 'ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਅਨੁਸਾਰ ਤਿੰਨ ਕਿਸ਼ਤਾਂ 'ਚ ਹਰ ਸਾਲ ਕਿਸਾਨਾਂ ਦੇ ਖਾਤੀਆਂ 'ਚ ਸਿੱਧੇ 6,000 ਰੁਪਏ ਟ੍ਰਾਂਸਫਰ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ।

ਇਸ ਦੇ ਤਹਿਤ ਦੋ ਹਜ਼ਾਰ ਰੁਪਏ ਪ੍ਰਤੀ ਫਸਲ, ਤਿੰਨ ਫਸਲਾਂ ਲਈ ਦਿਤਾ ਜਾਵੇਗਾ। ਹਾਲਾਂਕਿ ਇਹ ਫੈਸਲਾ ਦਸੰਬਰ ਤੋਂ ਲਾਗੂ ਹੋਵੇਗਾ ਇਸ ਲਈ ਲੱਗ ਰਿਹਾ ਹੈ ਕਿ ਪਹਿਲੀ ਕਿਸਤ ਦੇ ਦੋ ਹਜ਼ਾਰ ਰੁਪਏ ਤਾਂ ਹਰ ਕਿਸਾਨ ਦੇ ਖਾਤੇ 'ਚ ਚੋਣਾਂ ਹੋਣ ਤੋਂ ਪਹਿਲਾਂ ਪਹੁੰਚ ਜਾਣਗੇ।