ਗਰਮੀਆਂ ਦੀ ਪ੍ਰਮੁੱਖ ਸਬਜ਼ੀ ਭਿੰਡੀ ਦੀ ਕਿਵੇਂ ਕਰੀਏ ਉੱਨਤ ਕਾਸ਼ਤ
ਭਿੰਡੀ ਦੀ ਉੱਨਤ ਕਾਸ਼ਤ
ਭਿੰਡੀ ਜਿਸ ਨੂੰ "ਲੇਡੀ ਫਿੰਗਰ" ਵਜੋਂ ਵੀ ਜਾਣਿਆ ਜਾਂਦਾ ਹੈ, ਗਰਮੀਆਂ ਅਤੇ ਬਰਸਾਤ ਦੇ ਮੌਸਮ ਦੀ ਇੱਕ ਪ੍ਰਮੁੱਖ ਸਬਜ਼ੀ ਹੈ। ਇਹ ਭਾਰਤ ਵਿੱਚ ਵੱਡੇ ਪੱਧਰ 'ਤੇ ਉਗਾਈ ਜਾਂਦੀ ਹੈ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਭਿੰਡੀ ਗਰਮੀਆਂ ਦੀ ਫਸਲ ਹੈ। ਭਿੰਡੀ ਦੀ ਕਾਸ਼ਤ ਕਿਸੇ ਵੀ ਕਿਸਮ ਦੀ ਉਪਜਾਊ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ । ਘੱਟੋ-ਘੱਟ 18°C ਤੋਂ ਵੱਧ ਤੋਂ ਵੱਧ 35°C ਤੱਕ ਦਾ ਤਾਪਮਾਨ ਇਸ ਫਸਲ ਲਈ ਢੁਕਵਾਂ ਹੈ।
ਬਿਜਾਈ ਦਾ ਸਮਾਂ : ਭਿੰਡੀ ਦੀ ਬਿਜਾਈ ਪਹਾੜੀ ਇਲਾਕਿਆਂ ਵਿੱਚ ਮਾਰਚ ਤੋਂ ਅਪ੍ਰੈਲ, ਮਈ, ਜੂਨ ਉੱਤਰੀ ਮੈਦਾਨੀ ਇਲਾਕਿਆਂ ਵਿੱਚ ਫਰਵਰੀ, ਮਾਰਚ, ਜੂਨ ਤੋਂ ਜੁਲਾਈ ਦੇ ਅੱਧ ਤੱਕ ਅਤੇ ਪੂਰਬੀ ਖੇਤਰਾਂ ਵਿੱਚ ਜਨਵਰੀ, ਫਰਵਰੀ, ਅਪ੍ਰੈਲ ਤੋਂ ਮਈ, ਸਤੰਬਰ ਤੋਂ ਅਕਤੂਬਰ, ਦੱਖਣੀ ਖੇਤਰਾਂ ਵਿੱਚ ਜਨਵਰੀ, ਫਰਵਰੀ, ਮਈ ਤੋਂ ਜੁਲਾਈ, ਅਕਤੂਬਰ ਤੋਂ ਨਵੰਬਰ 'ਬਿਜਾਈ ਦਾ ਸਮਾਂ ਖੇਤਰਾਂ ਦੇ ਸਥਾਨਕ ਮੌਸਮ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦਾ ਹੈ'।
ਬਿਜਾਈ ਦਾ ਤਰੀਕਾ ਅਤੇ ਦੂਰੀ : ਸਾਉਣੀ ਦੇ ਮੌਸਮ ਵਿੱਚ ਲਾਈਨ ਤੋਂ ਲਾਈਨ ਦੀ ਦੂਰੀ 60 ਸੈਂਟੀਮੀਟਰ, ਪੌਦੇ ਤੋਂ ਪੌਦੇ ਦੀ ਦੂਰੀ 30 ਸੈਂਟੀਮੀਟਰ ਹੋਣੀ ਚਾਹੀਦੀ ਹੈ। ਗਰਮੀਆਂ ਦੇ ਮੌਸਮ ਵਿੱਚ ਲਾਈਨ ਤੋਂ ਲਾਈਨ ਦੀ ਦੂਰੀ 30 ਸੈਂਟੀਮੀਟਰ, ਪੌਦੇ ਤੋਂ ਪੌਦੇ ਦੀ ਦੂਰੀ 15 ਸੈਂਟੀਮੀਟਰ ਹੋਣੀ ਚਾਹੀਦੀ ਹੈ । ਗਰਮੀ ਦੇ ਮੌਸਮ ਦੀ ਫਸਲ ਲਈ, ਬੀਜਾਂ ਨੂੰ ਬਿਜਾਈ ਤੋਂ ਪਹਿਲਾਂ 12 ਘੰਟੇ ਪਾਣੀ ਵਿੱਚ ਭਿਉਂ ਦੇਣਾ ਚਾਹੀਦਾ ਹੈ ਅਤੇ ਬਿਜਾਈ ਵੱਟਾਂ 'ਤੇ ਕਰਨੀ ਚਾਹੀਦੀ ਹੈ।
ਨਦੀਨਾਂ ਦੀ ਰੋਕਥਾਮ : ਬਿਜਾਈ ਤੋਂ ਇੱਕ ਦਿਨ ਪਹਿਲਾਂ 1 ਕਿਲੋ ਫਲੁਕਲੋਰਾਲਿਨ (ਬੇਸਾਲਿਨ 45% 2.5 ਲੀਟਰ) ਨੂੰ 500 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਹੈਕਟੇਅਰ ਵਿੱਚ ਛਿੜਕਾਅ ਕਰੋ। ਇਸ ਤੋਂ ਤੁਰੰਤ ਬਾਅਦ, ਭਿੰਡੀ ਦੀ ਸਬਜ਼ੀ ਅਤੇ ਬੀਜ ਵਾਲੀ ਫਸਲਾਂ ਵਿੱਚ 3-4 ਸੈਂਟੀਮੀਟਰ ਡੂੰਘਾ ਰੇਕ ਦੇ ਕੇ ਨਦੀਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਬਿਜਾਈ ਤੋਂ ਬਾਅਦ : 10-15 ਦਿਨਾਂ ਬਾਅਦ ਨੁਵਾਂਕ੍ਰਾਨ 1 ਮਿਲੀਲੀਟਰ ਪ੍ਰਤੀ ਲੀਟਰ ਜਾਂ ਡੈਮੀਕਰੋਨ 1.5 ਮਿਲੀਲੀਟਰ ਪ੍ਰਤੀ ਲੀਟਰ ਅਤੇ ਕਵਚ 2 ਗ੍ਰਾਮ ਪ੍ਰਤੀ ਲੀਟਰ ਜਾਂ ਬਾਵਿਸਟਿਨ 1 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। 30 ਦਿਨਾਂ ਬਾਅਦ ਦੁਬਾਰਾ ਸਪਰੇਅ ਕਰੋ।
ਬਿਜਾਈ ਤੋਂ 40-45 ਦਿਨਾਂ ਬਾਅਦ ਭਿੰਡੀ ਤੋੜਨ ਲਈ ਲਈ ਤਿਆਰ ਹੋ ਜਾਂਦੀ ਹੈ । ਭਿੰਡੀ ਦੀ ਤੁੜਾਈ 3-4 ਦਿਨਾਂ ਬਾਅਦ ਕਰਨੀ ਚਾਹੀਦੀ ਹੈ।