ਕੈਪਟਨ ਸਰਕਾਰ ਵਲੋਂ ਕਿਸਾਨਾਂ ਨੂੰ ਮੰਡੀਆ ਚ ਕੋਈ ਵੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ : ਰਜਿੰਦਰ ਸਿੰਘ
ਸਮੇਂ ਸਿਰ ਕਣਕ ਦੀ ਖਰੀਦ ਅਤੇ ਕਿਸਾਨਾ ਨੂੰ ਉਹਨਾ ਦੀ ਪੇਮੈਂਟ ਸਮੇਂ ਸਿਰ ਦੇਣ ਲਈ ਸਬੰਧਤ ਵਿਭਾਗਾ ਨੂੰ ਸਖਤ ਹਿਦਾਇਤਾ ਜਾਰੀ ਕੀਤੀਆਂ ਗਈਆਂ ਹਨ
ਸਮਾਣਾ : ਅਨਾਜ ਮੰਡੀ ਸਮਾਣਾ ਚ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਸ਼ੁਕਰਵਾਰ ਨੂੰ ਹਲਕਾ ਵਿਧਾਇਕ ਰਜਿੰਦਰ ਸਿੰਘ ਵਲੋਂ ਸਥਾਨਕ ਮੰਡੀ ਵਿਚ ਉਚੇਚੇ ਤੋਰ ਤੇ ਪਹੁੰਚ ਕੇ ਕਣਕ ਦੀ ਪਲੇਠੀ ਢੇਰੀ ਦੀ ਬੋਲੀ ਕਰਵਾ ਕੇ ਖਰੀਦ ਦਾ ਕੰਮ ਸ਼ੁਰੂ ਕਰਵਾ ਦਿੱਤਾ । ਇਸ ਮੋਕੇ ਮਾਰਕੀਟ ਕਮੇਟੀ ਸਮਾਣਾ ਦੇ ਸਕੱਤਰ ਪ੍ਰਭਲੀਨ ਸਿੰਘ ਚੀਮਾ, ਆੜਤੀ ਐਸੋਸਿਏਸ਼ਨ ਦੇ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਨੱਸੂਪੁਰ,ਮੰਡੀਕਰਨ ਬੋਰਡ ਪੰਜਾਬ ਦੇ ਚੇਅਰਮੈਨ ਲਾਲ ਸਿੰਘ ਦੇ ਸਿਆਸੀ ਸੱਕਤਰ ਸੁਰਿੰਦਰ ਸਿੰਘ ਖੇੜਕੀ, ਆੜਤ ਐਸੋਸਿਏਸ਼ਨ, ਕਿਸਾਨ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦੇ ਵੀ ਮੋਜੁਦ ਸਨ।
ਅਨਾਜ ਮੰਡੀ ਚ ਕਣਕ ਦੀ ਖਰੀਦ ਦਾ ਕੰਮ ਸ਼ੁਰੂ ਕਰਵਾਉਣ ਪੁੱਜੇ ਹਲਕਾ ਵਿਧਾਇਕ ਰਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਕਿਸੇ ਵੀ ਅਨਾਜ ਮੰਡੀ 'ਚ ਕਿਸੇ ਕਿਸਾਨ ਅਤੇ ਆੜਤੀ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਡੀਆ ਵਿਚ ਕਿਸਾਨਾਂ ਵਲੋਂ ਵੇਚੀ ਗਈ ਕਣਕ ਦੀ ਫਸਲ ਦੀ ਅਦਾਇਗੀ ਸਰਕਾਰ ਵਲੋਂ ਆਪਣੇ ਵਾਅਦੇ ਮੁਤਾਬਿਕ ਕਿਸਾਨਾਂ ਨੁੰ 72 ਘੰਟਿਆ ਵਿਚ ਕਰ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਇਸ ਸੀਜਨ ਦੋਰਾਨ ਜੇਕਰ ਕਿਸੇ ਸਬੰਧਤ ਅਧਿਕਾਰੀ ਵਲੋਂ ਕਿਸੇ ਤਰਾਂ ਦੀ ਕੋਤਾਹੀ ਸਾਹਮਣੇ ਆਈ ਤਾਂ ਉਹ ਬਖਸ਼ਿਆ ਨਹੀਂ ਜਾਵੇਗਾ। ਸਮੇਂ ਸਿਰ ਕਣਕ ਦੀ ਖਰੀਦ ਅਤੇ ਕਿਸਾਨਾ ਨੂੰ ਉਹਨਾ ਦੀ ਪੇਮੈਂਟ ਸਮੇਂ ਸਿਰ ਦੇਣ ਲਈ ਸਬੰਧਤ ਵਿਭਾਗਾ ਨੂੰ ਸਖਤ ਹਿਦਾਇਤਾ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਕਿਸੇ ਵੀ ਕਿਸਾਨ ਨੂੰ ਅਨਾਜ ਮੰਡੀਆਂ ਚ ਕੋਈ ਵੀ ਔਕੜ ਪੇਸ਼ ਨਾਂ ਆਵੇ।
ਅੱਜ ਉਹਨਾਂ ਵਲੋਂ ਅਨਾਜ ਮੰਡੀ ਚ ਪਲੇਠੀ ਖਰੀਦ ਦੀ ਸ਼ੁਰੂਆਤ ਕਰਦਿਆਂ ਦੁਕਾਨ ਨੰਬਰ 9 ਨੱਸੂਪੁਰ ਟਰੇਡਿੰਗ ਕੰਪਨੀ ਤੇ ਕਿਸਾਨ ਮਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਅਤੇ 29 ਨੰਬਰ ਦੁਕਾਨ ਤੇ ਚਰਨਦਾਸ ਪੁੱਤਰ ਇੰਦਰਜੀਤ ਤੇ ਹਰਮੇਲ ਸਿੰਘ ਪੁੱਤਰ ਗੁਰਦਿਆਲ ਸਿੰਘ ਘਮੇੜੀ ਦੀ ਕਣਕ ਦੀ ਢੇਰੀ ਮਾਰਕਫੈਡ ਖਰੀਦ ਏਜੰਸੀ ਵਲੋਂ ਕਣਕ ਦੀ ਖਰੀਦ ਕਰਕੇ ਸ਼ੁਰੂ ਕੀਤੀ ਗਈ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇਂਦਿਆਂ ਵਿਧਾਇਕ ਰਜਿੰਦਰ ਸਿੰਘ ਨੇ ਕਿਹਾ ਕਿ ਮੰਡੀਆਂ ਵਿਚ ਬਾਰਦਾਨੇ ਅਤੇ ਲਿਫਟਿੰਗ ਦੇ ਸਰਕਾਰ ਵਲੋਂ ਪੁਰੇ ਪ੍ਰਬੰਧ ਕਰ ਲਏ ਗਏ ਹਨ ਉਹਨਾਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਣਕ ਪੂਰੀ ਤਰ੍ਹਾਂ ਪਕਾ ਕੇ ਵਡਾਉਣ ਅਤੇ ਮੰਡੀਆ ਵਿਚ ਪੁਰੀ ਤਰ੍ਹਾਂ ਸੁੱਕੀ ਬਗੈਰ ਨਮੀ ਵਾਲੀ ਕਣਕ ਲੈਕੇ ਆਉਣ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਾ ਆਵੇ।
ਇਸ ਮੌਕੇ ਸੁਰਿੰਦਰ ਸਿੰਘ ਖੇੜਕੀ, ਅਸ਼ਵਨੀ ਗੁਪਤਾ,ਪਰਦਮਨ ਸਿੰਘ ਵਿਰਕ,ਮਦਨ ਲਲੋਛੀ,ਪਵਨ ਬਾਂਸਲ,ਪ੍ਰਦੀਪ ਸ਼ਰਮਾ,ਰਜਿੰਦਰ ਬੱਲੀ,ਟਿੰਕਾ ਗਾਜੇਵਾਸ,ਸੰਕਰ ਜਿੰਦਲ,ਗੁਰਮੇਲ ਸਿੰਘ ਨਿਰਮਾਣ,ਪਾਲੀ ਕੋਛਰ,ਸੁਰੇਸ਼ ਗੋਗਿਆ,ਸੁਨੀਲ ਬੱਬਰ,ਯਸਪਾਲ ਸਿੰਗਲਾ,ਹੀਰਾ ਜੈਨ, ਅਮਰਜੀਤ ਸਿੰਘ ਟੋਡਰਪੁਰ,ਬਲਬੀਰ ਸਿੰਘ ਵੜੈਚ,ਰਾਜਪਾਲ ਸਿੰਘ ਬੰਮਣਾ,ਮਨੋਜ ਉਪਾਦਏ,ਰਾਮ ਬਾਬੂ ਪਾਂਡੇ,ਲਖਵਿੰਦਰ ਸਿੰਘ ਦਰਮਹੇੜੀ,ਕੁਲਦੀਪ ਸਿੰਘ ਦੀਪਾ,ਗੁਰਬਚਨ ਸਿੰਘ ਚਹਿਲ,ਕਾਕਾ ਦਰਦੀ,ਸੁਖਬੀਰ ਸਿੰਘ ਸੰੰਧੂ, ਆਦਿ ਹਾਜਰ ਸਨ।