ਨੰਗਲ: ਪਿੰਡ ਨਿੱਕੂ ਨੰਗਲ ਵਿਖੇ ਅੱਗ ਲੱਗਣ ਕਾਰਨ ਸੜੀ ਕਿਸਾਨਾਂ ਦੀ ਕਣਕ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਕਿਸਾਨਾਂ ਨੇ ਸਰਕਾਰ ਨੂੰ ਮਾਲੀ ਮਦਦ ਦੀ ਗੁਹਾਰ ਲਗਾਈ

Farmers' wheat burnt due to fire

 

ਨੰਗਲ: ਤਹਿਸੀਲ ਨੰਗਲ ਅਧੀਨ ਪੈਂਦੇ ਪਿੰਡ ਨਿੱਕੂ ਨੰਗਲ ਵਿਖੇ ਅੱਜ ਕਰੀਬ 15 ਕਨਾਲ ਜ਼ਮੀਨ 'ਚ ਖੜ੍ਹੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਸਪੱਸ਼ਟ ਤੌਰ 'ਤੇ ਕੁਝ ਪਤਾ ਨਹੀਂ ਲੱਗ ਸਕਿਆ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਖੇਤਾਂ ਦੇ ਨਾਲ ਇਕ ਪਲਾਟ ਵਲੋਂ ਅੱਗ ਫੈਲੀ ਹੈ। ਇਸ ਅੱਗ ਨੇ 4-5 ਖੇਤਾਂ ਨੂੰ ਆਪਣੀ ਚਪੇਟ 'ਚ ਲੈ ਲਿਆ, ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ।

ਇਹ ਵੀ ਪੜ੍ਹੋ: ਵਿਸ਼ਵ ਕੱਪ ’ਚ ਜਿੱਥੇ ਡਿੱਗਿਆ ਸੀ ਧੋਨੀ ਦਾ Winning Six, ਉਹ ਜਗ੍ਹਾ ਹੋਵੇਗੀ ਖਾਸ, ਪਹਿਲੀ ਵਾਰ ਹੋਵੇਗਾ ਇਹ ਕੰਮ

ਪਿੰਡ ਦੇ ਸਰਪੰਚ ਬਬਰੀਤ ਸਿੰਘ ਬਬਲੂ ਤੇ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਤੋਂ ਮਾਲੀ ਮਦਦ ਦੀ ਗੁਹਾਰ ਲਗਾਈ ਹੈ।
ਸਰਪੰਚ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਮੌਕੇ 'ਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਸੀ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਪਹੁੰਤੀਸ ਉਦੋਂ ਤੱਕ ਪਿੰਡ ਵਾਸੀਆਂ ਨੇ ਅੱਗ 'ਤੇ ਕਾਬੂ ਪਾ ਲਿਆ ਸੀ। ਉਧਰ ਫਾਇਰ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਹ ਨਵਾਂ ਨੰਗਲ ਤੋਂ ਗੱਡੀ ਲੈ ਕੇ ਪਿੰਡ ਦੇ ਖੇਤਾਂ ਵਿਚ ਪਹੁੰਚੇ ਅਤੇ ਨੰਗਲ ਡੈਮ ਤੇ ਜਾਮ ਕਾਰਨ ਉਹਨਾਂ ਨੂੰ ਆਉਣ 'ਚ ਦੇਰੀ ਹੋਈ ਹੈ।