ਸੀਪੀਆਈ (ਐਮ ਐਲ) ਲਿਬਰੇਸ਼ਨ ਵੱਲੋਂ ਔਰਤ ਕਰਜ਼ਾ ਮੁਕਤੀ ਰੈਲੀ ਕੱਲ੍ਹ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਮੁੱਦਿਆਂ ਉਤੇ ਪਾਰਟੀ ਵਲੋਂ ਕੀਤੀ ਜਨਤਕ ਲਾਮਬੰਦੀ ਦਾ ਹੋਵੇਗਾ ਪ੍ਰਗਟਾਵਾ

Dept

ਪਟਿਆਲਾ- ਸੀਪੀਆਈ (ਐਮ ਐਲ) ਲਿਬਰੇਸ਼ਨ ਵੱਲੋ ਫਾਇਨਾਂਸ ਕੰਪਨੀਆਂ ਦੇ ਔਰਤਾਂ ਸਿਰ ਖੜੇ ਕਰਜ਼ੇ ਦੀ ਮੁਆਫ਼ੀ , ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਮੋਦੀ ਸਰਕਾਰ ਵਲੋਂ ਦੇਸ਼ ਦੇ ਫੈਡਰਲ ਢਾਂਚੇ ਤੇ ਲੋਕਤੰਤਰ ਉਤੇ ਕੀਤੇ ਜਾ ਰਹੇ ਹਮਲਿਆਂ ਖਿਲਾਫ਼ 8 ਅਕਤੂਬਰ ਨੂੰ ਪਟਿਆਲਾ ਵਿਖੇ ਕੀਤੀ ਜਾਣ ਵਾਲੀ ਸੂਬਾਈ ਰੈਲੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਦੇ ਲੋਕ ਦੋਖੀ ਫੈਸਲਿਆਂ ਤੇ ਫਾਇਨਾਂਸ ਕੰਪਨੀਆਂ ਵੱਲੋਂ ਮਚਾਈ ਅੰਨ੍ਹੀ ਲੁੱਟ ਖਿਲਾਫ਼ ਰਾਜਨੀਤਕ ਅੰਦੋਲਨ ਖੜ੍ਹਾ ਕਰਨ ਲਈ

ਸੀਪੀਆਈ (ਐਮ ਐਲ) ਲਿਬਰੇਸ਼ਨ ਅਤੇ ਇਸ ਨਾਲ ਜੁੜੇ ਮਜ਼ਦੂਰ ਕਿਸਾਨ ਸੰਗਠਨ ਅਪਣੀ ਪੂਰੀ ਸ਼ਕਤੀ ਅਤੇ ਸਮਰਪਣ ਨਾਲ ਕੰਮ ਕਰ ਰਹੇ ਹਨ, ਕੱਲ੍ਹ ਦੀ 'ਔਰਤ ਕਰਜ਼ਾ ਮੁਕਤੀ ਰੈਲੀ' ਇੰਨਾਂ ਮੁੱਦਿਆਂ ਉਤੇ ਪਾਰਟੀ ਵਲੋਂ ਕੀਤੀ ਜਨਤਕ ਲਾਮਬੰਦੀ ਦਾ ਪ੍ਰਗਟਾਵਾ ਹੋਵੇਗੀ।