ਗੰਨੇ ਅਤੇ ਆਲੂ ਦੀ ਫਸਲ ਰੁਲਣ ਤੋਂ ਬਾਅਦ ਖੀਰਾ੍ਹ ਹੋਇਆ 50 ਪੈਸੇ ਕਿੱਲੋ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਜਿਹੜਾ ਸੂਬੇ ਦੀਆਂ ਮੁੱਖ ਸਬਜ਼ੀ  ਮੰਡੀਆਂ ਵਿੱਚ 50 ਪੈਸੇ ਪ੍ਰਤੀ ਕਿੱਲੋ ਵਿਕ ਰਿਹਾ ਹੈ

kheera

ਮਾਲੇਰਕੋਟਲਾ :ਸੂਬੇ ਅੰਦਰ ਕਿਸਾਨੀ ਦਾ ਬਹੁਤ ਮਾੜਾ੍ਹ ਹਾਲ ਹੈ। ਕਿਸਾਨੀ ਦੇ ਮਾੜ੍ਹੇ ਹਾਲ ਦਾ  ਪ੍ਰਮੁੱਖ ਕਾਰਨ ਇਸ ਵਲੋਂ ਪੈਦਾ ਕੀਤੀਆ ਜਾ ਰਹੀਆ ਫਸਲਾਂ ਦਾ ਸਹੀ ਮੰਡੀਕਰਨ ਨਾ ਹੋਣਾ ਅਤੇ ਕਿਸਾਨੀ ਪੈਦਾਵਾਰ ਦਾ ਵਾਜਬ ਮੁੱਲ ਨਾ ਮਿਲਣਾ ਹੈ। ਕੁਝ ਹੀ ਸਮਾਂ ਪਹਿਲਾਂ ਪੰਜਾਬ ਦੇ ਕਿਸਾਨਾਂ ਵਲੋਂ ਗੰਨਾ ਮਿੱਲਾਂ ਵਿੱਚ ਵੇਚੇ ਜਾਣ ਵੇਲੇ ਗੰਨੇ ਦਾ ਮੌਕੇ ਅਨੁਸਾਰ ਵਾਜਬ ਮੁੱਲ ਨਾ ਮਿਲਣਾ ਅਤੇ ਗੰਨਾ ਮਿੱਲਾਂ ਵਲੋਂ ਸਹੀ ਸਮੇਂ ਤੇ ਪਰਚੀ ਨਾ ਦੇਣੀ ਕਿਸਾਨਾਂ ਦੀ ਤਬਾਹੀ ਦਾ ਸੂਚਕ ਅਤੇ ਆਰਥਿਕ ਮੰਦਹਾਲੀ ਦਾ ਮੁੱਖ ਕਾਰਨ ਵੀ ਬਣਦਾ ਜਾ ਰਿਹਾ ਹੈ। ਇਸੇ ਤਰਜ਼ ਤੇ ਹੁਣੇ ਹੁਣੇ ਪੰਜਾਬ ਦੇ ਕਿਸਾਨਾਂ ਵਲੋਂ ਆਪਣੀਆਂ ਜਮੀਂਨਾਂ ਵਿੱਚ ਕਰੋੜਾਂ ਰੁਪਏ ਦਾ ਖਰਚਾ ਕਰ ਕਰ ਕੇ ਕਰੋੜਾਂ ਟਨ ਆਲੂ ਦਾ ਉਤਪਾਦਨ ਕੀਤਾ ਗਿਆ ਹੈ ਪਰ ਸਹੀ ਮੰਡੀਕਰਨ ਅਤੇ ਲਾਗਤ ਨਾਲੋਂ ਕਿਤੇ ਘੱਟ ਕੀਮਤ ਤੇ ਵਿਕਣ ਕਾਰਨ ਕਿਸਾਨਾਂ ਨੇ ਕੰਨਾਂ ਨੂੰ ਹੱਥ ਲਗਾ ਲਏ ਹਨ। ਆਲੂਆਂ ਦੀ ਬੇਕਦਰੀ ਇਸ ਹੱਦ ਤੱਕ ਵਧ ਗਈ ਸੀ ਅਤੇ ਇਸ ਦਾ ਰੇਟ ਤੂੜੀ੍ਹ ਅਤੇ ਹਰੇ ਚਾਰੇ ਤੋਂ ਵੀ ਘਟ ਗਿਆ ਸੀ ਜਿਸ ਕਾਰਨ ਇਹ ਪੰਜਾਬ ਦੀਆਂ ਮੰਡੀਆਂ ਵਿੱਚ ਇਸ ਕਦਰ ਸਸਤੇ ਵਿਕਦੇ ਰਹੇ ਕਿ ਸੂਬੇ ਦੇ ਡੇਅਰੀ ਉਤਪਾਦਕਾਂ ਦੇ ਪਸ਼ੂਆਂ ਨੇ ਵੀ ਨਹੀਂ ਖਾਧੇ ਅਤੇ ਉਨ੍ਹਾਂ ਦਾ ਮੂੰਹ ਵੀ ਇਸ ਤੋਂ ਮੁੜ ਗਿਆ। ਹੁਣ ਇਸੇ ਸਾਲ ਕਿਸਾਨਾਂ ਦੇ ਤੀਸਰੇ ਉਤਪਾਦ, ਸਲਾਦ ਵਜੋਂ ਵਰਤ ਜਾਂਦੇ ਖੀਰੇ ਦੀ ਫਸਲ ਦਾ ਹੋ ਗਿਆ ਹੈ ਜਿਹੜਾ ਸੂਬੇ ਦੀਆਂ ਮੁੱਖ ਸਬਜ਼ੀ  ਮੰਡੀਆਂ ਵਿੱਚ 50 ਪੈਸੇ ਪ੍ਰਤੀ ਕਿੱਲੋ ਵਿਕ ਰਿਹਾ ਹੈ। ਇਨ੍ਹਾਂ ਹਾਲਾਤਾਂ ਨਾਲ ਜੂਝ ਰਹੇ ਕਿਸਾਨ ਆਰਥਿਕ ਮੰੰਦਹਾਲੀ ਆਪਣੇ ਹੱਡੀਂ ਹੰਢਾ ਰਹੇ ਹਨ ਅਤੇ ਫਸਲ ਦੇ ਲਾਗਤ ਖਰਚੇ ਵਧ ਜਾਣ ਕਾਰਨ ਉਹ ਹਰ ਫਸਲ ਵੇਚਣ ਤੋਂ ਬਾਅਦ ਹਰ ਵਾਰ ਲੱਖਾਂ ਰੁਪਏ ਦੇ ਕਰਜਾਈ ਹੋ ਜਾਂਦੇ ਹਨ। ਇਨ੍ਹਾਂ ਗੱਲਾਂ ਤੋਂ ਭਲੀ ਭਾਂਤ ਪਤਾ ਚਲਦਾ ਹੈ ਕਿ ਸੂਬੇ ਅੰਦਰ ਕਿਸਾਨ ਖੁਦਕਸ਼ੀਆਂ ਕਿਉਂ ਹੋ ਰਹੀਆਂ ਹਨ ਅਤੇ ਇਹ ਰੁਕਣ ਦਾ ਨਾਂ ਕਿਉਂ ਨਹੀਂ ਲੈ ਰਹੀਆਂ।ਇਸ ਮਸਲੇ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਇੰਝ ਚੁੱਪ ਹਨ ਜਿਵੇਂ ਕਿਸਾਨੀ ਮਸਲੇ ਸਿਆਸੀ ਸਟੇਜਾਂ ਤੇ ਹੀ ਸੋਭਦੇ ਹੋਣ।