ਕਿਸਾਨਾਂ ਜੱਥੇਬੰਦੀਆਂ ਦਾ ਅੰਦੋਲਨ ਤੀਜੇ ਦਿਨ ਜਾਰੀ,ਸਿਰਸਾ ਬਰਨਾਲਾ ਹਾਈਵੇ ਰੋਡ ਕੀਤਾ ਜਾਮ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਮ੍ਰਿਤਕ 2 ਕਿਸਾਨਾਂ ਦਾ ਹਾਲੇ ਤੱਕ ਨਹੀ ਕੀਤਾ ਸੰਸਕਾਰ

mansa

ਚੰਡੀਗੜ੍ਹ ਦੀ ਰੈਲੀ ਤੋ ਵਾਪਸ ਪਰਤ ਰਹੇ ਕਿਸਾਨਾਂ ਦੀ ਬੱਸ ਨਾਲ ਸੜਕ ਹਾਦਸਾ ਵਾਪਰਨ ਤੋ ਬਾਅਦ ਦੋ ਕਿਸਾਨਾਂ ਦੀ ਸੜਕ ਹਾਦਸੇ ਦੌਰਾਨ ਮੌਤ ਜਾਣ ਤੇ ਸੈਕੜੇ ਕਿਸਾਨਾਂ ਦੇ ਜਖਮੀ ਹੋਣ ਦੇ ਬਾਅਦ ਪੰਜਾਬ ਦੀਆਂ ਸੱਤ ਕਿਸਾਨ ਜੱਥੇਬੰਦੀਆਂ ਵਲੋਂ ਪੰਜਾਬ ਸਰਕਾਰ ਤਰਫੋ ਸੜਕ ਹਾਦਸੇ ਚ ਸ਼ਹੀਦ ਹੋਏ  2ਕਿਸਾਨਾਂ ਦੇ ਪਰਿਵਾਰਾਂ ਦਾ ਸਮੁੱਚਾ ਕਰਜਾ ਮੁਆਫ,ਪਰਿਵਾਰ ਨੂੰ 10 ਲੱਖ ਰੁਪਏ ਮੁਆਵਜਾ ਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੀ ਮੰਗ ਨੂੰ ਲੈਕੇ ਕਿਸਾਨਾਂ ਮਜਦੂਰਾਂ ਵਲੋਂ  ਡੀ ਸੀ ਦਫਤਰ ਮੂਹਰੇ ਲਾਇਆ ਅਣਮਿੱਥੇ ਸਮੇਂ ਲਈ ਧਰਨਾ ਅੱਜ ਤੀਜੇ  ਦਿਨ ਵੀ ਜਾਰੀ ਰਿਹਾ ਤੇ ਕਿਸਾਨ ਮਜਦੂਰਾਂ ਨੇ ਮੰਗਾਂ ਮੰਨਵਾਉਣ ਲਈ ਅੱਜ ਬਾਅਦ ਦੁਪਹਿਰ ਸਿਰਸਾ ਬਰਨਾਲਾ ਮੇਨ ਹਾਈਵੇ ਰੋਡ ਨੂੰ ਵੀ ਜਾਮ ਕਰ ਦਿੱਤਾ। ਜ਼ਾਮ ਦੌਰਾਨ ਸੰਬੋਧਨ ਕਰਦਿਆ ਬੀਕੇਯੂ ਉਗਰਾਹਾਂ ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ  ਨੇ ਸਰਕਾਰ ਤੋਂ ਮੰਗ ਕੀਤੀ ਕਿ ਦੋਵੇਂ ਕਿਸਾਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜਾ ਅਤੇ ਇੱਕ-ਇੱਕ ਮੈਂਬਰ ਨੂੰ ਨੌਕਰੀ ਅਤੇ ਸਮੁੱਚਾ ਕਰਜਾ ਖਤਮ ਕਰੇ। ਜ਼ਖਮੀਆਂ ਦੇ ਇਲਾਜ ਦਾ ਸਾਰਾ ਖਰਚ ਸਰਕਾਰ ਕਰੇ ਅਤੇ ਜ਼ਖਮੀਆਂ ਨੂੰ 1-1 ਲੱਖ ਰੁਪਏ ਦਾ ਮੁਆਵਜਾ ਦੇਵੇ ਜਿੰਨਾਂ ਚਿਰ ਸਰਕਾਰ ਇਹ ਨਹੀਂ ਮੰਨਦੀ ਉਨਾਂ ਚਿਰ ਅੰਦੋਲਨ ਜਾਰੀ ਰਹੇਗਾ ਅਤੇ ਸ਼ਹੀਦ ਕਿਸਾਨਾਂ ਦਾ ਸੰਸਕਾਰ ਵੀ ਉਨਾਂ ਚਿਰ ਨਹੀਂ ਕੀਤਾ ਜਾਵੇਗਾ । ਉਗਰਾਹਾਂ ਨੇ  ਸਰਕਾਰ ਵਿਰੁੱਧ ਤਿੱਖਾ ਭਾਸ਼ਣ ਦਿੰਦੇ ਹੋਏ ਕਿਹਾ ਕਿ ਸਾਨੂੰ 35ਸਾਲ ਹੋ ਗਏ ਸੰਘਰਸਾਂ ਚ ਪਿਆ ਨੂੰ ਸਾਨੂੰ ਸਰਕਾਰਾਂ ਦੇ ਰਗ ਰਗ ਬਾਰੇ ਪਤਾ ਹੈ ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਸੂਬਾ ਸਰਕਾਰ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਸਬੰਧੀ ਤੇ ਜਖਮੀ ਕਿਸਾਨਾਂ ਦੇ ਮੁਆਵਜੇ ਸੰਬਧੀ ,ਜਿਹਨਾਂ ਸਮਾਂ ਸਰਕਾਰ ਮੰਗਾਂ ਨਹੀ ਮੰਨਦੀ ਉਹਨਾਂ ਸਮਾਂ ਮ੍ਰਿਤਕ ਕਿਸਾਨਾਂ ਦਾ ਜਿੱਥੇ ਸੰਸਕਾਰ ਨਹੀ ਕੀਤਾ ਜਾਵੇਗਾ ,ਉੱਥੇ ਹੀ ਪੰਜਾਬ ਸਰਕਾਰ ਵਿਰੁੱਧ ਵਿੱਢਿਆ ਇਹ ਅੰਦੋਲਨ ਹੋਰ ਤਿੱਖਾ ਹੁੰਦਾ ਜਾਵੇਗਾ।ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਸਰਕਾਰ ਨੂੰ ਸ਼ਹੀਦ ਹੋਏ ਕਿਸਾਨਾਂ ਨੂੰ ਸੰਬੰਧਿਤ ਮੰਗਾਂ ਨੂੰ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ। ਉਨਾਂ ਕਿਹਾ ਕਿ ਪੀੜਤ ਪਰਿਵਾਰਾਂ ਦੇ ਮੁਖੀਆਂ ਦੇ ਜਹਾਨੋ ਤੁਰ ਜਾਣ ਤੋਂ ਬਾਅਦ ਉਨਾਂ ਦੀਆਂ ਲਾਸਾਂ ਪਟਿਆਲੇ ਦੇ ਹਸਪਤਾਲ ਵਿੱਚ ਪਈਆਂ ਹਨ। ਪਰਿਵਾਰ ਅਤੇ ਜਥੇਬੰਦੀਆਂ ਪਿਛਲੇ ਤਿੰਨ ਦਿਨਾਂ ਤੋਂ ਡੀ.ਸੀ. ਦਫ਼ਤਰ ਅੱਗੇ ਬੈਠੇ ਹੋਏ ਹਨ ਪਰ ਅਜੇ ਤੱਕ ਕੈਪਟਨ ਸਰਕਾਰ ਨੇ ਆਪਣੇ ਬੋਲੇ ਕੰਨ ਸਾਫ ਨਹੀਂ ਕੀਤੇ। ਉਨਾਂ ਚੇਤਾਵਨੀ ਦਿੱਤੀ ਕਿ ਪੰਜਾਬ ਸਰਕਾਰ ਸ਼ਹੀਦ ਕਿਸਾਨਾਂ ਦੀਆਂ ਮੰਗਾਂ ਲਈ ਚੱਲ ਰਹੇ ਅੰਦੋਲਨ ਨੂੰ ਅਣਗੌਲਿਆਂ ਨਾ ਕਰੇ ਨਹੀਂ ਤਾਂ ਜਥੇਬੰਦੀਆਂ ਨੂੰ ਕੋਈ ਸਖਤ ਰੂਪ ਰੇਖਾ ਉਲੀਕਣੀ ਪਉਗੀ। ਉਨਾਂ ਜ਼ੋਰ ਦੇ ਕੇ ਕਿਹਾ ਕਿ ਜਥੇਬੰਦੀਆਂ ਨੂੰ ਸੜਕਾਂ ਜਾਮ ਕਰਨ ਦਾ ਕੋਈ ਸ਼ੌਕ ਨਹੀਂ ਪਰ ਜਦੋਂ ਸਰਕਾਰਾਂ ਆਪਣੇ ਕੰਨਾਂ ਤੇ ਹੱਥ ਧਰ ਕੇ ਬੈਠ ਜਾਣ ਤਾਂ ਫਿਰ ਅਜਿਹੇ ਫੈਸਲੇ ਲੈਣੇ ਪੈਂਦੇ ਹਨ। ਇਸ ਮੌਕੇ ਜਥੇਬੰਦੀ ਦੇ ਮਹਿੰਦਰ ਸਿੰਘ ਰੁਮਾਣਾ, ਜੋਗਿੰਦਰ ਸਿੰਘ ਦਿਆਲਪੁਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਮੱਖਣ ਸਿੰਘ ਭੈਣੀਬਾਘਾ, ਲਛਮਣ ਸਿੰਘ ਚੱਕ ਅਲੀਸ਼ੇਰ, ਮਹਿੰਦਰ ਸਿੰਘ ਭੈਣੀਬਾਘਾ ਨੇ ਸੰਬੋਧਨ ਕੀਤਾ।